ਮੁੱਖਪੰਨਾ > ਵਿਵਿਧ > ਬੱਚਿਆਂ ਦਾ ਕੋਨਾ > ਕਥਾ-ਸਾਗਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜੈਸੀ ਕਰਨੀ ਵੈਸੀ ਭਰਨੀ
ਇੱਕ ਪਿੰਡ ਵਿੱਚ ਇੱਕ ਸਾਧੂ ਰਹਿੰਦਾ ਸੀ ਉਹ ਰੋਜ ਲੋਕਾਂ ਦੇ ਘਰ ਆਉਂਦਾ ਤੇ ਭਿਖੀਆ ਲੈ ਕੇ ਚਲਾ ਜਾਂਦਾ. ਜਦ ਵੀ ਉਹ ਸਾਧੂ ਕਿਸੇ ਦੇ ਘਰ ਜਾਉਂਦਾ ਉੱਥੇ ਇੱਕ ਹੀ ਵਚਨ ਕਰਦਾ ਜੋ ਵਿਅਕਤੀ ਜਿਸ ਤਰ੍ਹਾਂ ਦਾ ਕੰਮ ਕਰਦਾ ਹੈ ਉਸ ਨੂੰ ਉਸ ਤਰ੍ਹਾਂ ਦੀ ਹੀ ਫਲ ਮਿਲਦਾ ਹੈ। ਮਤਲਭ ਜੋ ਕਰਮ ਕਰੋਗੇ ਉਸ ਦਾ ਉਸ ਤਰ੍ਹਾਂ ਦਾ ਫੱਲ ਪਾਉਗੇ।

ਸਾਧੂ ਉਸ ਪਿੰਡ ਦੇ ਹਰ ਘਰ ਜਾਉਂਦਾ ਅਤੇ ਉਹ ਹੀ ਗੱਲ ਬਾਰ ਬਾਰ ਕਹਿੰਦਾ. ਉਸ ਪਿੰਡ ਵਿੱਚ ਇੱਕ ਮਾਈ ਰਹਿੰਦੀ ਸੀ ਉਸ ਦੇ ਦੋ ਮੁੰਡੇ ਸਨ,ਉਸ ਮਾਈ ਨੂੰ ਸਾਧੂ ਦੀ ਇੱਕ ਹੀ ਗੱਲ ਨੂੰ ਬਾਰ ਬਾਰ ਕਹਿਣਾ ਪਸੰਦ ਨਹੀਂ ਆਉਂਦਾ ਸੀ।

ਇੱਕ ਵਾਰ ਮਾਈ ਨੇ ਗੁੱਸੇ ਵਿੱਚ ਸਾਧੂ ਨੂੰ ਆਟੇ ਵਿੱਚ ਜਹਿਰ ਵਾਲੀ ਰੋਟੀ ਬਣਾ ਕੇ ਦਿੱਤੀ। ਸਾਧੂ ਉਸ ਰੋਟੀ ਨੂੰ ਲੈ ਕੇ ਚਲਾ ਗਿਆ। ਜਦ ਸਾਧੂ ਆਪਣੀ ਕੁਟੀਆ ਵਿੱਚ ਜਾ ਕੇ ਬੈਠਾ ਤਾਂ ਕੁੱਝ ਦੇਰ ਬਾਅਦ ਉਸ ਮਾਈ ਦੇ ਦੋਵੇਂ ਮੁੰਡੇ ਉਸ ਸਾਧੂ ਦੇ ਕੋਲ ਪੁੱਜੇ ਅਤੇ ਕਹਿਣ ਲਗੇ। ਸਾਧੂ ਜੀ ਜੇ ਤੁਹਾਡੇ ਕੋਲ ਕੁੱਝ ਖਾਉਣ ਨੂੰ ਹੈ ਤਾਂ ਕਿਰਪਾ ਕਰਕੇ ਸਾਨੂੰ ਦਿਉ ਬਹੁਤ ਭੁੱਖ ਲਗੀ ਹੈ। ਸਾਧੂ ਨੇ ਆਪਣੀ ਮੰਗੀ ਹੋਈ ਰੋਟੀਆਂ ਉਹਨਾਂ ਦੋਹਾਂ ਨੂੰ ਦਿੱਤੀਆਂ।

ਰੋਟੀਆਂ ਨੂੰ ਖਾਉਣ ਦੇ ਬਾਅਦ ਦੋਵੇ ਮੁੰਡਿਆਂ ਨੂੰ ਗੱਲ ਵਿੱਚ ਤਕਲੀਫ ਹੋਣ ਲਗੀ, ਉਹ ਘਰ ਜਾਉਂਦੇ ਹੀ ਥੱਲੇ ਡਿੱਗ ਪਏ। ਉਹਨਾਂ ਦੀ ਮਾਂ ਦੌੜਦੀ ਹੋਈ ਉਹਨਾਂ ਦੇ ਕੋਲ ਆਈ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਸਾਧੂ ਤੋਂ ਲੈ ਕੇ ਖਾ ਲਈ ਉਸ ਦੇ ਬਾਅਦ ਸਾਡਾ ਇਹ ਹਾਲ ਹੋਇਆ. ਇਹ ਗੱਲ ਕਰਦੇ ਕਰਦੇ ਹੀ ਉਹਨਾਂ ਦਾ ਸਾਹ ਰੁੱਕ ਗਿਆ ਅਤੇ ਦੋਵੇ ਮਰ ਗਏ। ਮਾਈ ਨੂੰ ਆਪਣੀ ਕਰਨੀ ਤੇ ਬਹੁਤ ਦੁੱਖ ਹੋਇਆ ਅਤੇ ਉਸ ਨੇ ਸੋਚਿਆ ਸਾਧੂ ਸੱਚ ਹੀ ਕਹਿੰਦੇ ਹਨ ਕਿ ਜੋ ਜਿਸ ਤਰ੍ਹਾਂ ਦਾ ਕੰਮ ਕਰਦਾ ਹੈ ਉਸ ਨੂੰ ਉਸ ਦਾ ਫੱਲ ਭੋਗਨਾ ਹੀ ਪੈਂਦਾ ਹੈ।
ਹੋਰ ਵੀ
ਅਮੀਰ-ਗਰੀਬ
ਸਾਧੂ ਅਤੇ ਚੋਰ
ਦੁਸ਼ਮਣ ਮਹਿਮਾਨ
ਦਿਆਲੂ ਸ਼ੇਰ
ਬੁੱਧੂ ਰਾਮ
ਸੱਚੀ ਦੋਸਤੀ