ਮੁੱਖਪੰਨਾ > ਵਿਵਿਧ > ਬੱਚਿਆਂ ਦਾ ਕੋਨਾ > ਕਥਾ-ਸਾਗਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅਮੀਰ-ਗਰੀਬ
ਇੱਕ ਪਿੰਡ ਵਿੱਚ ਇੱਕ ਸੇਠ ਰਹਿੰਦਾ ਸੀ, ਉਸ ਸੇਠ ਦੇ ਕੋਲ ਬਹੁਤ ਪੈਸਾ ਸੀ ਅਤੇ ਇੱਕ ਬਹੁਤ ਵੱਡੀ ਕੋਠੀ ਸੀ। ਉਸ ਦੀ ਕੋਠੀ ਦੇ ਕੋਲ ਹੀ ਇੱਕ ਗਰੀਬ ਮੋਚੀ ਦੀ ਝੌਪੜੀ ਸੀ। ਮੋਚੀ ਸਦਾ ਆਪਣੇ ਕੰਮ ਵਿੱਚ ਰੁਝੀਆਂ ਰਹਿੰਦਾ ਕਦੀ ਵੀ ਅਮੀਰ ਸੇਠ ਦੀ ਕੋਠੀ ਦੇ ਵੱਲ ਵੀ ਨਹੀਂ ਵੇਖਦਾ।

ਅਮੀਰ ਸੇਠ ਦੇ ਕੋਲ ਬਹੁਤ ਪੈਸਾ ਸੀ, ਪਰ ਅਕਸਰ ਉਹ ਗਰੀਬ ਦੀ ਝੌਪੜੀ ਵੱਲ ਵੇਖਦਾ ਰਹਿੰਦਾ। ਸੇਠ ਇਹ ਸੋਚਦਾ ਸੀ ਕਿ ਇਹ ਗਰੀਬ ਮੋਚੀ ਕਿੰਨ੍ਹੀ ਅਰਾਮ ਨਾਲ ਰਾਤ ਹੁੰਦੇ ਹੀ ਸੋ ਜਾਂਦਾ ਹੈ ਪਰ ਮੈਂ ਕਿੰਨ੍ਹੀ ਦਵਾਈਆਂ ਲੈਣ ਦੇ ਬਾਅਦ ਵੀ ਪੂਰੀ-ਪੂਰੀ ਰਾਤ ਨਹੀਂ ਸੋ ਪਾਉਂਦਾ।

ਕਈ ਦਿਨਾਂ ਤੱਕ ਸੇਠ ਮੋਚੀ ਨੂੰ ਵੇਖਦਾ ਰਿਹਾ ਹੈ। ਇੱਕ ਦਿਨ ਉਸ ਨੇ ਮੋਚੀ ਨੂੰ ਆਪਣੇ ਕੋਠੀ ਵਿੱਚ ਬੁਲਾਇਆ ਅਤੇ ਉਸ ਨੂੰ ਪੰਜ ਹਜਾਰ ਰੁਪਏ ਦਿੱਤੇ ਅਤੇ ਕਿਹਾ ਕਿ ਇਹਨਾਂ ਨੂੰ ਰੱਖ ਲੈ ਵਾਪਸ ਨਾ ਕਰੀ ਆਪਣੇ ਹੀ ਪੈਸੇ ਸਮਝ।

ਮੋਚੀ ਰੁਪਏ ਲੈ ਕੇ ਘਰ ਆ ਗਿਆ ਅਤੇ ਸ਼ਾਮ ਹੁੰਦੇ ਹੀ ਉਸ ਨੇ ਆਪਣੇ ਘਰ ਦੇ ਦਰਵਾਜੇ, ਬਾਰੀਆਂ ਨੂੰ ਬੰਦ ਕਰ ਦਿੱਤਾ। ਅੱਧੀ ਰਾਤ ਹੋ ਗਈ ਮੋਚੀ ਨੂੰ ਨੀਂਦ ਨਹੀਂ ਆਈ ਜੋ ਮੋਚੀ ਆਪਣੇ ਘਰ ਦੇ ਦਰਵਾਜੇ ਵੀ ਕਦੀ ਬੰਦ ਨਹੀਂ ਕਰਦਾ ਸੀ ਸਾਰੇ ਦਰਵਾਜੇ ਬੰਦ ਕਰਨ ਦੇ ਬਾਅਦ ਵੀ ਚੈਨ ਨਾਲ ਨਹੀਂ ਸੋ ਪਾਇਆ ਪੂਰੀ ਰਾਤ ਸੇਠ ਦੇ ਦਿੱਤੇ ਹੋਏ ਪੰਜ ਹਜਾਰ ਰੁਪਏ ਨੂੰ ਵੇਖਦਾ ਰਿਹਾ।

ਸਵੇਰੇ ਹੁੰਦੇ ਹੀ ਮੋਚੀ ਸੇਠ ਦੇ ਦਿੱਤੇ ਹੋਏ ਰੁਪਏ ਲੈ ਕੇ ਸੇਠ ਦੇ ਕੋਲ ਗਿਆ ਅਤੇ ਰੁਪਏ ਉਸ ਨੂੰ ਮੋੜਦੇ ਹੋਏ ਕਿਹਾ ਸੇਠ ਜੀ ਇਹ ਲਉ ਆਪਣੇ ਰੁਪਏ ਮੈਨੂੰ ਇਹਨਾਂ ਦੀ ਲੌੜ ਨਹੀਂ ਜੇ ਇਹਨਾਂ ਨੂੰ ਰੱਖਣ ਨਾਲ ਮੇਰਾ ਸੁੱਖ ਚੈਨ ਮੇਰੇ ਕੋਲ ਨਹੀਂ ਰਹਿੰਦਾ ਤਾਂ ਮੈਨੂੰ ਵੀ ਇਸ ਧਨ ਦੀ ਲੌੜ ਨਹੀਂ ਕਿਉਂਕਿ ਪੈਸਾ ਚੈਨ ਤੋਂ ਜਰੂਰੀ ਨਹੀਂ ਹੁੰਦਾ।
ਹੋਰ ਵੀ
ਸਾਧੂ ਅਤੇ ਚੋਰ
ਦੁਸ਼ਮਣ ਮਹਿਮਾਨ
ਦਿਆਲੂ ਸ਼ੇਰ
ਬੁੱਧੂ ਰਾਮ
ਸੱਚੀ ਦੋਸਤੀ
ਈ-ਮੇਲ ਐਡਰੇਸ