ਮੁੱਖਪੰਨਾ > ਵਿਵਿਧ > ਬੱਚਿਆਂ ਦਾ ਕੋਨਾ > ਕਥਾ-ਸਾਗਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦੁਸ਼ਮਣ ਮਹਿਮਾਨ
ਬਹੁਤ ਸਮਾਂ ਪਹਿਲਾਂ ਦੀ ਗੱਲ ਹੈ, ਰਾਜ ਮਹਿਲ ਦੇ ਇੱਕ ਪਲੰਘ ਦੀ ਦਰਾੜ ਵਿੱਚ ਖਟਮਲ ਦਾ ਪੂਰਾ ਪਰਿਵਾਰ ਰਹਿੰਦਾ ਸੀ। ਇਸ ਪਲੰਘ ਤੇ ਰਾਜਾ ਸੌਂਇਆ ਕਰਦਾ ਸੀ। ਰਾਜਾ ਬਹੁਤ ਰਿਸ਼ਟ-ਪੁਸ਼ਟ ਅਤੇ ਤੰਦਰੁਸਤ ਸੀ। ਇਸ ਲਈ ਖਟਮਲ ਦੇ ਪਰਿਵਾਰ ਨੂੰ ਕਦੇ ਭੋਜਨ ਦੀ ਕਮੀ ਮਹਿਸੂਸ ਨਹੀਂ ਹੁੰਦੀ ਸੀ। ਰਾਜਾ ਦਾ ਖੂਨ ਚੂਸ ਕੇ ਉਸਦਾ ਪੂਰਾ ਪਰਿਵਾਰ ਸੁਖੀ ਸੀ।

ਇੱਕ ਦਿਨ ਜਦੋਂ ਖਟਮਲ ਬਾਹਰ ਬੈਠਾ ਸੀ ਅਤੇ ਰਾਜਾ ਦੇ ਆਉਣ ਦਾ ਇੰਤਜਾਰ ਕਰ ਰਿਹਾ ਸੀ, ਤਾਂ ਇੱਕ ਮੱਛਰ ਉੱਥੇ ਆ ਕੇ ਬੈਠ ਗਿਆ। ਮੱਛਰ ਜਿਵੇਂ ਹੀ ਰਾਜਾ ਦੇ ਪਲੰਘ ਤੇ ਬੈਠਿਆ, ਉਸ ਨੂੰ ਏਨੇ ਨਰਮ ਗੱਦੇ ਤੇ ਬੈਠ ਕੇ ਮਜਾ ਆ ਗਿਆ। ਉਹ ਕੁਝ ਸੋਚਦਾ ਉਸ ਤੋਂ ਪਹਿਲਾਂ ਹੀ ਖਟਮਲ ਨੇ ਉੱਚੀ ਆਵਾਜ਼ ਵਿੱਚ ਉਸ ਦੇ ਬਾਰੇ ਪੁੱਛਿਆ। ਮੱਛਰ ਨੇ ਦੱਸਿਆ ਕਿ ਉਹ ਯਾਤਰੀ ਹੈ ਅਤੇ ਬਹੁਤ ਦੂਰ ਤੋਂ ਉੱਡ ਕੇ ਆ ਰਿਹਾ ਹੈ।

ਖਟਮਲ ਨੇ ਜਦੋਂ ਉਸ ਦੇ ਆਉਣ ਦਾ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਇੱਕ ਵਾਰ ਰਾਜਾ ਦਾ ਖੂਨ ਪੀਣਾ ਚਾਹੁੰਦਾ ਹੈ। ਖਟਮਲ ਇਹ ਸੁਣਦੇ ਹੀ ਨਰਾਜ ਹੋ ਗਿਆ ਅਤੇ ਉਸਨੇ ਤੁਰੰਤ ਮੱਛਰ ਨੂੰ ਉੱਥੋਂ ਚਲੇ ਜਾਣ ਨੂੰ ਕਿਹਾ।

ਇਹ ਸੁਣਦੇ ਹੀ ਮੱਛਰ ਬਹੁਤ ਦੁਖੀ ਹੋ ਕੇ ਗਿੜਗਿੜਾਉਣ ਲੱਗਿਆ। ਮੱਛਰ ਨੇ ਕਿਹਾ ਉਹ ਸਿਰਫ ਇੱਕ ਵਾਰ ਰਾਜਾ ਦਾ ਖੂਨ ਪੀਣਾ ਚਾਹੁੰਦਾ ਹੈ। ਉਸਨੇ ਖਟਮਲ ਨੂੰ ਕਿਹਾ - ਰਾਜਾ ਦਾ ਖੂਨ ਤਾਂ ਬਹੁਤ ਹੀ ਸਵਾਦ ਹੁੰਦਾ ਹੈ। ਮੈਂ ਵੀ ਇੱਕ ਵਾਰ ਰਾਜਾ ਦਾ ਖੂਨ ਚੂਸਣਾ ਚਾਹੁੰਦਾ ਹਾਂ।

ਖਟਮਲ ਨੇ ਸਾਫ ਮਨਾ ਕਰ ਦਿੱਤਾ। ਤਾਂ ਮੱਛਰ ਨੇ ਕਿਹਾ - ਮੈਂ ਤੇਰਾ ਮਹਿਮਾਨ ਹਾਂ। ਕੀ ਤੁਹਾਡੇ ਸ਼ਹਿਰ ਵਿੱਚ ਮਹਿਮਾਨਾਂ ਨਾਲ ਇਸ ਤਰ੍ਹਾਂ ਗੱਲ ਕੀਤੀ ਜਾਂਦੀ ਹੈ? ਇਹ ਸੁਣ ਕੇ ਵੀ ਖਟਮਲ ਨੇ ਮੱਛਰ ਨੂੰ ਇੱਕ ਦਮ ਮਨਾ ਕਰ ਦਿੱਤਾ। ਮੱਛਰ ਨੇ ਇਸਦਾ ਕਾਰਨ ਜਾਨਣਾ ਚਾਹਿਆ ਤਾਂ ਖਟਮਲ ਨੇ ਸਮਝਾਇਆ ਜਿ ਜਦੋਂ ਤੂੰ ਰਾਜਾ ਨੂੰ ਕੱਟੇਂਗਾਂ ਤਾਂ ਉਸ ਨੂੰ ਦਰਦ ਹੋਵੇਗਾ।

ਉਹ ਜਾਗ ਜਾਵੇਗਾ ਅਤੇ ਸਾਨੂੰ ਸਭ ਨੂੰ ਮਾਰ ਦਵੇਗਾ। ਤਾਂ ਮੱਛਰ ਨੇ ਉਸਦੇ ਅੱਗੇ ਹੱਥ ਜੋੜੇ ਅਤੇ ਬੇਨਤੀ ਕੀਤੀ ਕਿ ਉਹ ਸਿਰਫ ਇੱਕ ਰਾਤ ਉਸ ਨੂੰ ਰੁਕਣ ਦਏ। ਖਟਮਲ ਗੱਲ ਮੰਨ ਗਿਆ ਅਤੇ ਇੱਕ ਵਾਰ ਰਾਜਾ ਦਾ ਖੂਨ ਪੀਣ ਦੀ ਆਗਿਆ ਦੇ ਦਿੱਤੀ। ਖਟਮਲ ਨੇ ਸਮਝਾਇਆ ਕਿ ਤੂੰ ਰਾਜਾ ਦਾ ਖੂਨ ਉਦੋਂ ਹੀ ਪੀਣਾ ਜਦੋਂ ਉਹ ਖਾਣਾ ਖਾ ਕੇ ਅਤੇ ਸ਼ਰਾਬ ਪੀ ਕੇ ਸੌਂ ਜਾਵੇ।

ਰਾਜਾ ਨੂੰ ਨੀਂਦ ਆਉਣ ਦੇ ਬਾਅਦ ਤੂੰ ਉਸ ਨੂੰ ਕੱਟੇਗਾਂ ਤਾਂ ਉਸ ਨੂੰ ਪਤਾ ਨਹੀਂ ਲੱਗੇਗਾ ਅਤੇ ਇਸ ਤਰ੍ਹਾਂ ਤੂੰ ਰਾਜਾ ਦੇ ਖੂਨ ਦਾ ਸਵਾਦ ਵੀ ਲੈ ਲਵੇਂਗਾ। ਮੱਛਰ ਨੇ ਸਾਰੀ ਗੱਲ ਸਮਝ ਲਈ ਅਤੇ ਉਹ ਰਾਜਾ ਦੇ ਆਉਣ ਦਾ ਇੰਤਜਾਰ ਕਰਨ ਲੱਗਿਆ। ਉਸ ਤੋਂ ਬਿਲਕੁਲ ਵੀ ਸਬਰ ਨਹੀਂ ਹੋ ਰਿਹਾ ਸੀ। ਉਹ ਜਲਦੀ ਤੋਂ ਜਲਦੀ ਰਾਜ ਦੇ ਖੂਨ ਦਾ ਸਵਾਦ ਲੈਣਾ ਚਾਹੁੰਦਾ ਸੀ। ਰਾਜਾ ਜਿਵੇਂ ਹੀ ਪਲੰਘ ਤੇ ਆ ਕੇ ਪਿਆ ਮੱਛਰ ਤੁਰੰਤ ਉਸ ਨੂੰ ਕੱਟਣ ਨੂੰ ਤਿਆਰ ਹੋ ਗਿਆ।

ਅਜੇ ਰਾਜਾ ਨੂੰ ਠੀਕ ਤਰ੍ਹਾਂ ਨੀਂਦ ਵੀ ਨਹੀਂ ਆਈ ਸੀ ਕਿ ਮੱਛਰ ਨੇ ਉਸ ਨੂੰ ਕੱਟ ਲਿਆ। ਦਰਦ ਨਾਲ ਰਾਜਾ ਤੜਫ ਉੱਠਿਆ ਅਤੇ ਉਸਨੇ ਆਪਣੇ ਨੌਕਰਾਂ ਨੂੰ ਆਵਾਜ ਦਿੱਤੀ। ਰਾਜਾ ਦੇ ਚੀਕਣ ਨਾਲ ਮੱਛਰ ਤਾਂ ਉੱਡ ਕੇ ਦੂਰ ਜਾ ਕੇ ਬੈਠ ਗਿਆ। ਰਾਜਾ ਨੇ ਨੌਕਰਾਂ ਨੇ ਬਿਸਤਰੇ ਨੂੰ ਉਲਟ-ਪਲਟ ਕਰ ਕੇ ਦੇਖਿਆ ਤਾਂ ਉਹਨਾਂ ਨੂੰ ਖਟਮਲ ਦਾ ਪਰਿਵਾਰ ਮਿਲ ਗਿਆ ਅਤੇ ਉਹਨਾਂ ਨੇ ਉਹਨਾਂ ਸਾਰਿਆਂ ਨੂੰ ਮਾਰ ਦਿੱਤਾ। ਇਸ ਤਰ੍ਹਾਂ ਮੱਛਰ ਦੇ ਜਿਆਦਾ ਉਤਸ਼ਾਹ ਦੇ ਕਾਰਨ ਖਟਮਲ ਦਾ ਪੂਰਾ ਪਰਿਵਾਰ ਨਸ਼ਟ ਹੋ ਗਿਆ।
ਹੋਰ ਵੀ
ਦਿਆਲੂ ਸ਼ੇਰ
ਬੁੱਧੂ ਰਾਮ
ਸੱਚੀ ਦੋਸਤੀ
ਈ-ਮੇਲ ਐਡਰੇਸ
ਸਾਹਸੀ ਬੱਚੇ
ਚਾਲੂ ਬੰਦਰ