ਇੱਕ ਰਾਜਾ ਸੀ ਉਹ ਬਹੁਤ ਹੀ ਨੇਕ ਅਤੇ ਦਿਆਲੂ ਇਨਸਾਨ ਸੀ, ਇੱਕ ਵਾਰ ਉਸ ਨੇ ਗਲਤੀ ਤੋਂ ਇੱਕ ਸਾਧੂ ਨਾਲ ਗਲਤ ਵਿਵਹਾਰ ਕਰ ਲਿਆ। ਸਾਧੂ ਨੇ ਉਸ ਨੂੰ ਸ਼ਰਾਪ ਦਿੱਤਾ ਕਿ ਤੂੰ ਅਗਲੇ ਜਨਮ ਵਿੱਚ ਸ਼ੇਰ ਦੀ ਜੂਨ ਵਿੱਚ ਪੈਦਾ ਹੋਵੇਗਾ।
ਕੁੱਝ ਸਮੇਂ ਬਾਅਦ ਰਾਜਾ ਦੀ ਮੌਤ ਹੋ ਗਈ, ਅਤੇ ਉਹ ਸ਼ੇਰ ਦੀ ਜੂਨ ਵਿੱਚ ਪੈ ਗਿਆ, ਪਰ ਇਸ ਜਨਮ ਵਿੱਚ ਵੀ ਉਸ ਦਾ ਸੁਭਾਅ ਦਇਆ ਕਰਨ ਦਾ ਹੀ ਸੀ, ਉਹ ਸ਼ਿਕਾਰ ਕਰਨ ਲਈ ਨਹੀਂ ਜਾਂਦਾ ਸੀ ਜੇ ਜਾਨਵਰ ਉਸ ਦੀ ਗੁਫਾ ਦੇ ਕੋਲ ਆ ਜਾਂਦੇ ਤਾਂ ਉਹਨਾਂ ਨੂੰ ਖਾ ਲੈਂਦਾ।
ਇੱਕ ਵਾਰ ਉਸ ਸ਼ੇਰ ਦੀ ਗੁਫਾ ਦੇ ਕੋਲ ਇੱਕ ਗਾਂ ਆਈ ਸ਼ੇਰ ਉਸ ਨੂੰ ਮਾਰਨ ਲਗਿਆ ਗਾਂ ਨੇ ਕਿਹਾ ਮੈਂ ਆਪਣੀ ਇੱਕ ਛੋਟੀ ਵੱਛੀ ਨੂੰ ਛੱਡ ਕੇ ਆਈ ਹਾਂ ਜੇ ਮੈਂ ਮਰ ਗਈ ਤਾਂ ਉਸ ਨੂੰ ਕੌਨ ਪਾਲੇਗਾ? ਇਸ ਲਈ ਤੁਸੀ ਮੈਨੂੰ ਛੱਡ ਦਿਉ।ਸ਼ੇਰ ਨੇ ਉਸ ਦੀ ਗੱਲ ਸੁਣ ਕੇ ਕਿਹਾ ਸਭ ਜੀਆਂ ਦੀ ਪਾਲਨਾਂ ਦਾ ਪ੍ਰਭੂ ਪਰਮਾਤਮਾ ਆਪ ਕਰਦਾ ਹੈ ਅਸੀਂ ਕੁੱਝ ਨਹੀਂ ਕਰ ਸਕਦੇ.
ਗਾਂ ਨੇ ਕਿਹਾ ਇਹ ਗੱਲ ਮੈਨੂੰ ਸਮਝਾਉ ਕਿ ਕਿਵੇਂ ਪਰਮਾਤਮਾ ਭਾਲ ਕਰਦਾ ਹੈ? ਤਾਂ ਸ਼ੇਰ ਨੇ ਕਿਹਾ ਇੱਕ ਵਾਰ ਇਕ ਆਦਮੀ ਆਪਣੀ ਪਤਨੀ ਅਤੇ ਬੱਚੇ ਨੂੰ ਲੈ ਕੇ ਜਹਾਜ ਵਿੱਚ ਜਾ ਰਿਹਾ ਸੀ।ਅਚਾਨਕ ਲਹਿਰਾ ਉੱਠਣ ਦੇ ਕਾਰਣ ਜਹਾਜ ਡੁੱਬ ਗਿਆ ਸਭ ਮਰ ਗਏ, ਪਰ ਉਸ ਆਦਮੀ ਦਾ ਬੱਚਾ ਨਹੀਂ ਮਰਿਆ ਉਹ ਇੱਕ ਲਕੜੀ ਦੇ ਸਹਾਰੇ ਕੰਡੇ ਤੇ ਆ ਗਿਆ।
ਉਸ ਕੰਡੇ ਤੇ ਇੱਕ ਰਾਣੀ ਖੜੀ ਸੀ ਜਿਸ ਦੀ ਕੋਈ ਔਲਾਦ ਨਹੀਂ ਸੀ।ਰਾਣੀ ਨੇ ਉਸ ਬੱਚੇ ਨੂੰ ਉਠਾ ਲਿਆ ਅਤੇ ਆਪਣੇ ਮਹਿਲ ਵਿੱਚ ਲੈ ਆਈ।ਉਸ ਨੂੰ ਬਹੁਤ ਪਿਆਰ ਨਾਲ ਪਾਲਿਆ ਇੱਕ ਦਿਨ ਜਦ ਉਹ ਬੱਚਾ ਵੱਡਾ ਹੋ ਗਿਆ ਤਾਂ ਉਸ ਦੇ ਲਈ ਰਾਣੀ ਨੇ ਇੱਕ ਨਵਾਂ ਮਹਿਲ ਬਣਵਾਇਆ।ਜਦੋ ਉਹ ਬੱਚਾ ਉਸ ਮਹਿਲ ਦੀ ਚੌਥੀ ਮੰਜਿਲ ਤੇ ਪਹੁੰਚੀਆਂ ਤਾਂ ਅਚਾਨਕ ਉਸ ਦਾ ਪੈਰ ਫਿਸਲ ਗਿਆ ਜਿਸ ਦੇ ਕਾਰਣ ਉਹ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ।ਜਦੋਂ ਪ੍ਰਭੂ ਨੇ ਉਸ ਨੂੰ ਬਚਾਇਆ ਉਹ ਬੱਚ ਗਿਆ ਜਦੋਂਕਿ ਉਸ ਦੇ ਨਾਲ ਦੇ ਸਾਰੇ ਮਰ ਗਏ ਪਰ ਜਦੋਂ ਪ੍ਰਭੂ ਨੇ ਉਸ ਦੀ ਰੱਖਿਆ ਨਹੀਂ ਕੀਤੀ ਉਹ ਮਰ ਗਿਆ।
ਸਾਰੀ ਗੱਲ ਸੁਣ ਕੇ ਗਾਂ ਬੋਲੀ ਮੈਨੂੰ ਇਸ ਗੱਲ ਤੇ ਭਰੋਸਾ ਹੋ ਗਿਆ ਹੈ ਕਿ ਸਭ ਜੀਆਂ ਦੀ ਪਾਲਨਾ ਪ੍ਰਭੂ ਕਰਦਾ ਹੈ, ਪਰ ਮੈਂ ਮਰਨ ਤੋਂ ਪਹਿਲਾਂ ਇੱਕ ਵਾਰ ਆਪਣੇ ਵੱਛੀ ਨੂੰ ਵੇਖਨਾ ਚਾਹੁੰਦੀ ਤੁਸੀਂ ਇੱਕ ਬਾਰ ਮੈਨੂੰ ਉਸ ਨੂੰ ਵੇਖਣ ਦੀ ਇਜਾਜਤ ਦੇ ਦਿਉ।ਸ਼ੇਰ ਨੇ ਕਿਹਾ ਠੀਕ ਹੈ ਤੂੰ ਜਾ ਸਕਦੀ ਹੈ।
ਕੁੱਝ ਦੇਰ ਬਾਅਦ ਗਾਂ ਵਾਪਸ ਆ ਗਈ, ਉਸ ਨੇ ਕਿਹਾ ਮੈਂ ਆਪਣੀ ਵੱਛੀ ਨੂੰ ਮਿਲ ਕੇ ਆ ਗਈ ਹੁਣ ਤੁਸੀਂ ਮੈਨੂੰ ਮਾਰ ਸਕਦੇ ਹੋ।ਸ਼ੇਰ ਦਾ ਤਾਂ ਸੁਭਾਅ ਹੀ ਸੀ ਦਇਆ ਕਰਨ ਦਾ ਉਸ ਨੇ ਗਾਂ ਨੂੰ ਕਿਹਾ ਤੂੰ ਆਪਣੀ ਗੱਲ ਤੇ ਰਹੀ ਆਪਣੀ ਵੱਛੀ ਨੂੰ ਮਿਲ ਕੇ ਫਿਰ ਮਰਨ ਲਈ ਆ ਗਈ ਮੈਨੂੰ ਤੇਰੀ ਇਹ ਗੱਲ ਬਹੁਤ ਚੰਗੀ ਲਗੀ ਇਸ ਲਈ ਤੂੰ ਜਾ ਸਕਦੀ ਮੈਂ ਤੈਨੂੰ ਨਹੀਂ ਮਾਰਾਂਗਾ।
|