ਇੱਕ ਪਿੰਡ ਵਿੱਚ ਇਕ ਬੁੱਧੂ ਰਾਮ ਦਾ ਮੁੰਡਾ ਰਹਿੰਦਾ ਸੀ। ਬੁੱਧੂ ਰਾਮ ਬਹੁਤ ਹੀ ਮੁਰੱਖ ਸੀ, ਉਸ ਦੇ ਮਾਤਾ-ਪਿਤਾ ਇਸ ਗੱਲ ਤੋਂ ਬਹੁਤ ਦੁਖੀ ਸਨ ਕਿ ਉਹਨਾਂ ਦਾ ਬੇਟਾ ਕੁੱਝ ਸਮਝਦਾ ਹੀ ਨਹੀਂ ਹੈ। ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਬੁੱਧੂ ਰਾਮ ਕੁੱਝ ਸਮਝਦਾਰ ਬਣ ਜਾਏ ਤੇ ਕੁੱਝ ਕੰਮ ਕਰੇ।
ਇੱਕ ਦਿਨ ਉਹਨਾਂ ਨੇ ਬੁੱਧੂ ਨੂੰ ਇੱਕ ਬਕਰੀ ਦਿੱਤੀ ਤੇ ਕਿਹਾ ਜਾ ਇਸ ਨੂੰ ਬਜਾਰ ਵਿੱਚ ਵੇਚ ਕੇ ਆ ਜਾ ਚੰਗੇ ਦਾਮ ਲੈ ਕੇ ਆਈ। ਬੁੱਧੂ ਆਪਣੇ ਘਰੋਂ ਬਕਰੀ ਨੂੰ ਲੈ ਕੇ ਬਜਾਰ ਵੱਲ ਚਲ ਪਿਆ। ਰਾਹ ਵਿੱਚ ਤਿੰਨ ਬਦਮਾਸ਼ਾਂ ਨੇ ਬੁੱਧੂ ਨੂੰ ਬਕਰੀ ਲੈ ਜਾਂਦੇ ਵੇਖਿਆ।ਉਹਨਾਂ ਨੇ ਸੋਚਿਆ ਕਿ ਬੁੱਧੂ ਨੂੰ ਬੇਵਕੂਫ ਬਣਾ ਕੇ ਉਸ ਤੋਂ ਬਕਰੀ ਲੈ ਲੈਂਦੇ ਹਾਂ।
ਉਹਨਾਂ ਨੇ ਇੱਕ ਤਰਤੀਬ ਸੋਚੀ ਉਹ ਤਿੰਨੋ ਰਾਹ ਵਿੱਚ ਵੱਖ ਵੱਖ ਥਾਂ ਤੇ ਖੜੇ ਹੋ ਗਏ। ਜਦੋਂ ਬੁੱਧੂ ਪਹਿਲੇ ਬਦਮਾਸ਼ ਦੇ ਕੋਲ ਤੋਂ ਲੰਘ ਰਿਹਾ ਸੀ ਉਸ ਬਦਮਾਸ਼ ਨੇ ਕਿਹਾ ਭਾਈ ਇਹ ਕੁੱਤੇ ਨੂੰ ਲੈ ਕੇ ਕਿੱਥੇ ਜਾ ਰਹੇ ਹੋ? ਬੁੱਧੂ ਨੇ ਕਿਹਾ ਇਹ ਕੁੱਤਾ ਨਹੀਂ ਇਹ ਤਾਂ ਬਕਰੀ ਹੈ। ਇਹ ਸੁਣ ਕੇ ਉਹ ਬਦਮਾਸ਼ ਹੱਸਣ ਲੱਗਿਆ ਤੇ ਉਸ ਨੇ ਬੁੱਧੂ ਨੂੰ ਕਿਹਾ ਤੈਨੂੰ ਦਿੱਸਦਾ ਨਹੀਂ ਇਹ ਤਾਂ ਕੁੱਤਾ ਹੈ।
ਬੁੱਧੂ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਅਤੇ ਇਹ ਗੱਲਾਂ ਸੋਚਦਾ ਹੋਇਆ ਅੱਗੇ ਚੱਲ ਪਿਆ ਰਾਹ ਵਿੱਚ ਉਸ ਨੂੰ ਦੂਜਾ ਬਦਮਾਸ਼ ਮਿਲ ਗਿਆ ਉਸ ਨੇ ਵੀ ਬੁੱਧੂ ਨੂੰ ਕਿਹਾ ਕਿ ਭਾਈ ਇਹ ਕੁੱਤੇ ਨੂੰ ਝੋਲੀ ਕਿਉਂ ਚੁੱਕਿਆ ਹੈ ?ਬੁੱਧੂ ਨੇ ਹੈਰਾਨੀ ਨਾਲ ਜਵਾਬ ਦਿੱਤਾ ਇਹ ਕੁੱਤਾ ਨਹੀਂ ਇਹ ਤਾਂ ਬਕਰੀ ਹੈ। ਉਹ ਬਦਮਾਸ਼ ਕਹਿਣ ਲੱਗਿਆ ਭਾਈ ਸਾਹਿਬ ਕਿਉਂ ਮਜਾਕ ਕਰਦੇ ਹੋ ਕੁੱਤਾ ਤਾਂ ਕੁੱਤਾ ਹੀ ਹੁੰਦਾ ਹੈ?
ਹੁਣ ਬੁੱਧੂ ਹੋਰ ਅੱਗੇ ਵਧਿਆ ਰਾਹ ਵਿੱਚ ਉਸ ਨੂੰ ਤੀਜਾ ਬਦਮਾਸ਼ ਮਿਲਿਆ ਉਸ ਨੇ ਵੀ ਬੁੱਧੂ ਨੂੰ ਕਿਹਾ ਤੁਹਾਡਾ ਕੁੱਤਾ ਤਾ ਬਹੁਤ ਵਧਿਆ ਹੈ ਕਿਥੋਂ ਲੈ ਕੇ ਆਏ ਹੋ? ਹੁਣ ਬੁੱਧੂ ਨੂੰ ਲਗਿਆ ਕਿ ਓਹੀ ਮੁਰਖ ਹੈ ਉਸ ਨੂੰ ਗਲਤ ਲੱਗਿਆ ਕਿ ਬਕਰੀ ਇਹ ਕੁੱਤਾ ਹੀ ਹੈ ਤਾਂ ਹੀ ਸਾਰੇ ਇਸ ਨੂੰ ਕੁੱਤਾ ਕਹਿ ਰਹੇ ਹਨ। ਉਸ ਨੇ ਬਕਰੀ ਨੂੰ ਥੱਲੇ ਸੁੱਟਿਆ ਤੇ ਵਾਪਸ ਆਪਣੇ ਘਰ ਚਲਾ ਗਿਆ।
ਉਹ ਤਿੰਨੋ ਬਦਮਾਸ਼ ਬਕਰੀ ਨੂੰ ਬਜਾਰ ਵਿੱਚ ਵੇਚ ਕੇ ਚੰਗੇ ਪੈਸੇ ਲੈ ਕੇ ਚਲੇ ਗਏ ਤੇ ਬੁੱਧੂ ਖਾਲੀ ਹੱਥ ਆਪਣੇ ਘਰ ਪਹੁੰਚ ਗਿਆ।
|