ਰੱਜੀ ਤੇ ਸੋਨੂ ਬਹੁਤ ਚੰਗੇ ਦੋਸਤ ਸੀ. ਇੱਕ ਦਿਨ ਉਹਨਾਂ ਦੇ ਸਕੂਲ ਵਿੱਚ ਪ੍ਰੋਗਰਾਮ ਸੀ, ਜਿਸ ਵਿੱਚ ਸਾਰੇ ਬੱਚਿਆਂ ਨੂੰ ਵਖਰੇ ਵਖਰੇ ਵੇਸ਼ ਵਿਚ ਆਉਣਾ ਸੀ. ਕੋਈ ਬੱਚਾ ਨੇਤਾ ਬਣ ਕੇ ਆਇਆ ਸੀ ਕੋਈ ਬੱਚਾ ਕਿਸਾਨ ਬਣ ਕੇ ਆਇਆ ਸੀ.
ਰੱਜੀ ਆਪਣੀ ਮਾਂ ਦੀ ਸਾੜੀ ਪਾ ਕੇ ਆਈ ਸੀ ਉਹ ਟੀਚਰ ਬਣੀ ਹੋਈ ਸੀ. ਜਦੋਂ ਪ੍ਰੋਗਰਾਮ ਖਤਮ ਹੋਇਆ ਤਾਂ ਰੱਜੀ ਨੇ ਆਪਣੀ ਮਾਂ ਦੀ ਸਾੜੀ ਲਾਹ ਕੇ ਆਪਣੀ ਫਰਾਕ ਪਾ ਲਈ. ਓਹ ਤੇ ਸੋਨੂ ਸਕੂਲ ਦੇ ਪਿੱਛੇ ਖੇਡਣ ਚਲੇ ਗਏ. ਰੱਜੀ ਨੇ ਆਪਣੀ ਮਾਂ ਦੀ ਸਾੜੀ ਵਾਲਾ ਬੈਗ ਉਥੇ ਰਖਿਆ ਤੇ ਸੁੰਦਰ ਸੁੰਦਰ ਪੰਛੀਆਂ ਨੂੰ ਵੇਖਣ ਲਈ ਦੋੜਣ ਲੱਗੀ.
ਕੁੱਛ ਦੇਰ ਬਾਅਦ ਦੌੜਦੀ ਦੌੜਦੀ ਅਚਾਨਕ ਸਕੂਲ ਦੇ ਪਿੱਛੇ ਬਣੇ ਖੂਹ ਵਿੱਚ ਡਿੱਗ ਪਈ. ਉਸ ਦੀ ਚੀਖ ਸੁਣ ਕੇ ਸੋਨੂ ਦੌੜ ਕੇ ਰੱਜੀ ਦੇ ਅਵਾਜ ਦੇ ਵੱਲ ਗਿਆ ਅਤੇ ਉਸ ਨੇ ਵੇਖਿਆ ਕਿ ਰੱਜੀ ਵਿੱਚ ਖੂਹ ਵਿੱਚ ਡਿੱਗ ਗਈ ਹੈ ਅਤੇ ਪਾਣੀ ਘੱਟ ਹੋਣ ਕਰ ਕੇ ਉਸ ਨੇ ਇੱਕ ਵੱਡੇ ਪਤੱਥਰ ਨੂੰ ਫੜਿਆ ਹੋਇਆ ਸੀ.
ਸੋਨੂ ਨੇ ਰੱਜੀ ਨੂੰ ਕਿਹਾ ਕਿ ਤੂੰ ਘਬਰਾ ਨਾ ਮੈਂ ਤੈਨੂੰ ਛੇਤੀ ਕੱਢ ਲਵਾਂਗਾ. ਸੋਨੂ ਨੇ ਛੇਤੀ ਛੇਤੀ ਉਥੇ ਰੱਸੀ ਲੱਭਣੀ ਸ਼ੁਰੂ ਕੀਤੀ, ਪਰ ਉਸ ਨੂੰ ਰੱਸੀ ਨਹੀਂ ਲੱਭੀ. ਅਚਾਨਕ ਉਸ ਨੂੰ ਰੱਜੀ ਦਾ ਬੈਗ ਦਿੱਸ ਗਿਆ ਉਸ ਨੇ ਛੇਤੀ ਤੋਂ ਰੱਜੀ ਦੇ ਬੈਗ ਵਿਚੋਂ ਉਸ ਦੀ ਮਾਂ ਦੀ ਸਾੜੀ ਕੱਢੀ ਅਤੇ ਸਾੜੀ ਨੂੰ ਖੂਹ ਵਿੱਚ ਸੁੱਟ ਕੇ ਰੱਜੀ ਨੂੰ ਕਿਹਾ ਇਸ ਨੂੰ ਫੜ ਕੇ ਬਾਹਰ ਆ ਜਾ.
ਸੋਨੂ ਨੇ ਰੱਸੀ ਨੂੰ ਖਿਚਣਾ ਸ਼ੁਰੂ ਕੀਤੀ ਕੁੱਝ ਹੀ ਦੇਰ ਵਿਚ ਉਸ ਦੇ ਹੋਰ ਕਈ ਦੋਸਤ ਵੀ ਉਥੇ ਆ ਗਏ ਸਭ ਨੇ ਮਿਲ ਕੇ ਰੱਜੀ ਨੂੰ ਬਾਹਰ ਕੱਢ ਲਿਆ. ਇਸ ਬਾਹਦਰੀ ਤੇ ਸੋਨੂ ਨੂੰ ਸਕੂਲ ਵਿੱਚ ਈਨਾਮ ਦਿੱਤਾ ਗਿਆ. ਇਸ ਕਹਾਣੀ ਨਾਲ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸੱਚਾ ਦੋਸਤ ਓਹੀ ਹੁੰਦਾ ਹੈ ਜੋ ਮੁਸੀਬਤ ਵਿੱਚ ਫਸੇ ਆਪਣੇ ਦੋਸਤ ਦੀ ਮਦਦ ਕਰਦਾ ਹੈ.
|