ਮੁੱਖਪੰਨਾ > ਵਿਵਿਧ > ਬੱਚਿਆਂ ਦਾ ਕੋਨਾ > ਕਥਾ-ਸਾਗਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਈ-ਮੇਲ ਐਡਰੇਸ
ਇੱਕ ਬੇਰੁਜ਼ਗਾਰ ਜਵਾਨ ਨੇ ਕਿਸੇ ਸੌਫਟਵੇਅਰ ਕੰਪਨੀ ਵਿੱਚ ਆਫਿਸ ਦਾ ਕੰਮ ਕਰਨ ਵਾਲੇ ਮੁੰਡੇ ਦੀ ਥਾਂ ਲਈ ਐਪਲੀਕੇਸ਼ਨ ਭੇਜੀ. ਮੁੰਡੇ ਨੂੰ ਬੁਲਾਇਆ ਗਿਆ. ਮੈਨੇਜਰ ਨੇ ਉਸਦਾ ਇੰਟਰਵਿਊ ਲਿਆ. ਇਸਦੇ ਬਾਅਦ ਉਸ ਤੋਂ ਫਰਸ਼ ਦੀ ਸਫ਼ਾਈ ਕਰਵਾ ਕੇ ਦੇਖੀ ਅਤੇ ਸੰਤੁਸ਼ਟ ਹੋਣ ਦੇ ਬਾਅਦ ਕਿਹਾ ਕਿ ਆਪਣਾ ਈ-ਮੇਲ ਐਡਰੇਸ ਦੇ ਜਾਉ, ਅਸੀਂ ਤੁਹਾਨੂੰ ਨੌਕਰੀ ਲਈ ਬੁਲਾ ਲਵਾਂਗੇ.

ਮੁੰਡੇ ਨੇ ਜਵਾਬ ਦਿੱਤਾ- ਮੇਰੇ ਕੋਲ ਕੰਪਿਊਟਰ ਨਹੀਂ ਹੈ ਅਤੇ ਇਸ ਲਈ ਮੇਰਾ ਕੋਈ ਈ-ਮੇਲ ਐਡਰੇਸ ਅਕਾਉਂਟ ਵੀ ਨਹੀਂ ਹੈ. ਮੈਨੇਜਰ ਨੇ ਕਿਹਾ ਕਿ ਜਦੋਂ ਤੇਰਾ ਕੋਈ ਈ-ਮੇਲ ਐਡਰੇਸ ਨਹੀਂ ਹੈ ਤਾਂ ਇਹ ਨੌਕਰੀ ਤੈਨੂੰ ਨਹੀਂ ਮਿਲ ਸਕਦੀ ਹੈ. ਇਹ ਸੁਣ ਕੇ ਉਹ ਮੁੰਡਾ ਉਸ ਆਫਿਸ ਤੋਂ ਵਾਪਿਸ ਆ ਗਿਆ.

ਆਫਿਸ ਤੋਂ ਬਾਹਰ ਨਿਕਲਣ ਦੇ ਬਾਅਦ ਉਸ ਮੁੰਡੇ ਨੇ ਆਪਣੀ ਜੇਬ ਵਿੱਚ ਪਏ 50 ਦੇ ਨੋਟ ਨਾਲ ਇੱਕ ਟੋਕਰੀ ਸੇਬ ਖਰੀਦੇ ਅਤੇ ਉਹਨਾਂ ਨੂੰ ਵੇਚਣ ਲੱਗਿਆ. ਕੁਝ ਹੀ ਦੇਰ ਵਿੱਚ ਉਸਦੇ ਪੈਸੇ ਡਬਲ ਹੋ ਗਏ. ਮੁੰਡੇ ਨੂੰ ਕੰਮ ਚੰਗਾ ਲੱਗਿਆ ਅਤੇ ਇਸ ਤਰ੍ਹਾਂ ਉਸਨੇ 50 ਤੋਂ 100, 100 ਤੋਂ 200, 200 ਤੋਂ 300 ਰੁਪਏ ਕਰਕੇ ਹੌਲੀ-ਹੌਲੀ ਵੱਡਾ ਕਾਰੋਬਾਰ ਕਰ ਲਿਆ. ਉਸਨੇ ਕਈ ਟਰੱਕ ਖਰੀਦ ਲਏ ਅਤੇ ਉਹਨਾਂ ਜਰੀਏ ਸਪਲਾਈ ਕਰਨ ਲੱਗਾ. ਹੁਣ ਉਹ ਮੁੰਡਾ ਆਪਣੇ ਖੇਤਰ ਦਾ ਇੱਕ ਕਰੋੜਪਤੀ ਵਪਾਰੀ ਹੋ ਗਿਆ ਸੀ. ਇੱਕ ਦਿਨ ਉਸਨੇ ਸੋਚਿਆ ਕਿਉਂ ਨਾ ਆਪਣਾ ਇੰਸ਼ੋਰੇਂਸ ਕਰਵਾ ਲਿਆ ਜਾਵੇ.

ਇਹ ਸੋਚ ਕੇ ਉਸਨੇ ਇੰਸ਼ੋਰੇਂਸ ਏਜੰਟ ਨੂੰ ਬੁਲਾਇਆ ਅਤੇ ਉਸ ਨੂੰ ਆਪਣੀ ਇੱਛਾ ਦੱਸੀ. ਏਜੰਟ ਨੇ ਪੁੱਛਿਆ ਤੁਸੀਂ ਮੈਨੂੰ ਆਪਣਾ ਈ-ਮੇਲ ਐਡਰੇਸ ਦੇ ਦਉ. ਮੈਂ ਸਾਰੀ ਜਾਣਕਾਰੀ ਤੁਹਾਨੂੰ ਭੇਜ ਦਿਆਂਗਾ. ਵਪਾਰੀ ਨੇ ਕਿਹਾ ਕਿ ਮੇਰਾ ਕੋਈ ਈ-ਮੇਲ ਐਡਰੇਸ ਨਹੀਂ ਹੈ. ਇਸ ਤੇ ਏਜੰਟ ਨੇ ਕਿਹਾ ਕਿ ਬਿਨਾ ਈ-ਮੇਲ ਐਡਰੇਸ ਦੇ ਤੁਸੀਂ ਆਪਣਾ ਕਾਰੋਬਾਰ ਏਨਾ ਫੈਲਾ ਲਿਆ.

ਜੇ ਤੁਹਾਡਾ ਕੋਈ ਈ-ਮੇਲ ਐਡਰੇਸ ਹੁੰਦਾ ਤਾਂ ਤੁਸੀਂ ਜਾਣਦੇ ਹੋ ਕਿ ਤੁਸੀਂ ਕਿੱਥੇ ਹੁੰਦੇ. ਵਪਾਰੀ ਨੇ ਜਵਾਬ ਦਿੱਤਾ- ਮੈਨੂੰ ਪਤਾ ਹੈ ਕਿ ਜੇ ਮੇਰਾ ਈ-ਮੇਲ ਐਡਰੇਸ ਹੁੰਦਾ ਤਾਂ ਮੈਂ ਕਿੱਥੇ ਹੁੰਦਾ. ਤਾਂ ਬੱਚਿਓ, ਜੇ ਤੁਹਾਡੇ ਕੋਲ ਕੋਈ ਚੀਜ਼ ਨਹੀਂ ਹੈ ਤਾਂ ਉਸਦਾ ਅਫ਼ਸੋਸ ਨਾ ਕਰੋ. ਤੁਸੀਂ ਇਹ ਦੇਖੋ ਕਿ ਤੁਹਾਡੇ ਕੋਲ ਉਹ ਚੀਜ਼ ਕੀ ਹੈ, ਜੋ ਦੂਸਰਿਆਂ ਦੇ ਕੋਲ ਨਹੀਂ ਹੈ.
ਹੋਰ ਵੀ
ਸਾਹਸੀ ਬੱਚੇ
ਚਾਲੂ ਬੰਦਰ
ਝੂਠਾ ਅਭਿਮਾਨ
ਆਲਸੀ ਖੋਤਾ
ਇਕ ਰੋਟੀ
ਚਾਲੂ ਮੋਤੀ