ਇੱਕ ਪਿੰਡ ਵਿੱਚ ਦੋ ਬੱਚੇ ਰਹਿੰਦੇ ਸੀ. ਹਰੀ ਤੇ ਚੀਨੂੰ ਦੋਹਾਂ ਦੇ ਵਿਚਕਾਰ ਬਹੁਤ ਚੰਗੀ ਦੋਸਤੀ ਸੀ. ਇਕ ਦਿਨ ਹਰੀ ਦੇ ਮਾਤਾ-ਪਿਤਾ ਨੂੰ ਕਿਸੀ ਕੰਮ ਦੇ ਕਾਰਣ ਪਿੰਡ ਤੋਂ ਬਾਹਰ ਜਾਣਾ ਪਿਆ ਇਸ ਲਈ ਓਹ ਹਰੀ ਨੂੰ ਚੀਨੂੰ ਦੇ ਘਰ ਛੱਡ ਗਏ.
ਚੀਨੂੰ ਦੇ ਪਿਤਾ ਜੀ ਦਾ ਬਹੁਤ ਵੱਡਾ ਖੇਤ ਸੀ. ਰਾਤ ਨੂੰ ਉਹਨਾਂ ਦੇ ਖੇਤ ਵਿੱਚ ਕਿਸੇ ਨੇ ਆ ਕੇ ਫਸਲ ਖਰਾਬ ਕਰ ਦਿੱਤੀ ਹੋਰ ਜੋ ਸਬਜੀਆਂ ਉਸ ਵਿੱਚ ਲੱਗੀ ਹੋਈ ਸੀ ਓਹ ਤੋੜ ਕੇ ਚਲੇ ਗਏ. ਸਵੇਰੇ ਉਸ ਦੇ ਪਿਤਾ ਜੀ ਅਤੇ ਮਾਂ ਆਪਸ ਵਿੱਚ ਗੱਲ ਕਰ ਰਹੇ ਸਨ ਕਿ ਪਤਾ ਨਹੀਂ ਕਿਸ ਨੇ ਚੋਰੀ ਕੀਤੀ ਹੈ ਤੇ ਹੁਣ ਇਹ ਨੁਕਸਾਨ ਕਿਵੇਂ ਪੂਰਾ ਹੋਵੇਗਾ?
ਚੀਨੂੰ ਅਤੇ ਹਰੀ ਨੇ ਸਾਰੀ ਗੱਲ ਸੁਣੀ ਅਤੇ ਉਹਨਾਂ ਨੇ ਇਕ ਤਰਤੀਬ ਸੋਚੀ ਕਿ ਰਾਤ ਨੂੰ ਆਪਾ ਮਿਲ ਕੇ ਖੇਤ ਦੇ ਵਿੱਚ ਰੱਸੀ ਦਾ ਫੰਦਾ ਬਣਾ ਕੇ ਰੱਖ ਦਿਆਂਗੇ. ਉਹਨਾਂ ਦੋਹਾਂ ਨੇ ਮਿਲ ਕੇ ਰੱਸੀ ਦਾ ਇੱਕ ਫੰਦਾ ਬਣਾਇਆ ਤੇ ਖੇਤ ਵਿੱਚ ਰੱਖ ਕੇ ਛਿਪ ਗਏ.
ਜਦੋਂ ਰਾਤ ਦਾ ਹਨੇਰਾ ਹਰ ਪਾਸੇ ਛਾ ਗਿਆ ਤਾਂ ਇੱਕ ਦਮ ਇੱਕ ਵੱਡਾ ਜਿਹਾ ਸਾਇਆ ਉਹਨਾਂ ਨੂੰ ਆਉਂਦਾ ਹੋਇਆ ਦਿੱਸਿਆ. ਹਰੀ ਤੇ ਚੀਨੂੰ ਦੋਵੇਂ ਘਬਰਾਏ ਨਹੀਂ. ਉਸ ਸਮੇਂ ਦਾ ਇੰਤਜਾਰ ਕਰਨ ਲੱਗੇ ਜਦੋਂ ਚੋਰ ਉਹਨਾਂ ਦੇ ਫੰਦੇ ਵਾਲੇ ਪਾਸੇ ਜਾਏ. ਥੋੜੀ ਦੇਰ ਬਾਅਦ ਚੋਰ ਉਸ ਫੰਦੇ ਦੇ ਵੱਲ ਗਿਆ ਤੇ ਉਸ ਨੂੰ ਹਨੇਰੇ ਵਿੱਚ ਫੰਦਾ ਨਾ ਦਿੱਸਿਆ ਇਸ ਲਈ ਉਸ ਦਾ ਪੈਰ ਉਸ ਵਿੱਚ ਚਲਾ ਗਿਆ. ਹਰੀ ਨੇ ਉਸ ਸਮੇਂ ਹੀ ਫੰਦਾ ਪਿੱਛੇ ਖਿੱਚ ਲਿਆ ਇਸ ਦੇ ਕਾਰਣ ਚੋਰ ਥੱਲੇ ਡਿੱਗ ਪਿਆ.
ਉਹਨਾਂ ਨੇ ਸ਼ੋਰ ਮਚਾਇਆ ਜਿਸ ਦੀ ਅਵਾਜ ਸੁਣ ਕੇ ਹਰੀ ਦੇ ਮਾਂ-ਪਿਤਾ ਜੀ ਬਾਹਰ ਭੱਜ ਕੇ ਆਏ ਤੇ ਉਹਨਾਂ ਨੇ ਪੁਲਿਸ ਨੂੰ ਵੀ ਬੁਲਾ ਲਿਆ. ਪੁਲਿਸ ਨੇ ਆ ਕੇ ਚੋਰ ਫੜ ਲਿਆ ਤੇ ਹਰੀ ਅਤੇ ਚੀਨੂੰ ਨੂੰ ਬਹੁਤ ਸ਼ਬਾਸ਼ੀ ਦਿੱਤੀ.
|