ਮੁੱਖਪੰਨਾ > ਵਿਵਿਧ > ਬੱਚਿਆਂ ਦਾ ਕੋਨਾ > ਕਥਾ-ਸਾਗਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਚਾਲੂ ਬੰਦਰ
ਇਕ ਜੰਗਲ ਵਿੱਚ ਕਈ ਸਾਰੇ ਜਾਨਵਰ ਕੱਠੇ ਰਹਿੰਦੇ ਸੀ. ਭਾਲੂ, ਚੀਤਾ, ਸ਼ੇਰ, ਹਾਥੀ,ਬਾਂਦਰ, ਖਰਗੋਸ਼, ਘੋੜਾ, ਮੋਰ ਆਦਿ. ਇਹਨਾਂ ਜਾਨਵਰਾਂ ਵਿਚੋਂ ਬਾਂਦਰ ਸਭ ਤੋਂ ਚਲਾਕ ਸੀ. ਇੱਕ ਦਿਨ ਉਸ ਬਾਂਦਰ ਨੇ ਇੱਕ ਖਰਗੋਸ਼ ਅਤੇ ਮੋਰ ਨੂੰ ਚਲਾਕੀ ਨਾਲ ਸ਼ੇਰ ਦੇ ਕੋਲ ਭੇਜ ਦਿੱਤਾ ਸ਼ੇਰ ਉਹਨਾਂ ਨੂੰ ਮਾਰ ਕੇ ਖਾ ਗਿਆ.

ਇਸ ਗੱਲ ਤੋਂ ਸਾਰੇ ਜੰਗਲ ਦੇ ਜਾਨਵਰ ਬਾਂਦਰ ਤੋਂ ਨਰਾਜ ਹੋ ਗਏ. ਕੁੱਝ ਹੀ ਦਿਨਾਂ ਵਿੱਚ ਬਾਂਦਰ ਇਕੱਲਾ ਹੋ ਗਿਆ. ਉਸ ਦੇ ਨਾਲ ਕੋਈ ਜਾਨਵਰ ਗੱਲ ਨਹੀਂ ਕਰਦਾ ਸੀ ਤੇ ਸਾਰੇ ਉਸ ਤੋਂ ਦੂਰ ਹੀ ਰਹਿੰਦੇ ਸੀ. ਬਾਂਦਰ ਨੂੰ ਇਸ ਗੱਲ ਦਾ ਬਹੁਤ ਬੂਰਾ ਲੱਗਦਾ. ਉਸ ਨੇ ਕਈ ਜਾਨਵਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਜਾਨਵਰ ਉਸ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਸੀ.

ਬਾਂਦਰ ਇਸ ਗੱਲ ਤੋਂ ਬਹੁਤ ਦੁਖੀ ਸੀ ਉਸ ਨੇ ਸੋਚਿਆ ਕਿ ਇਸ ਜੰਗਲ ਵਿੱਚ ਉਸ ਦਾ ਇੱਕ ਹੀ ਸਭ ਤੋਂ ਵਧੀਆ ਮਿੱਤਰ ਹੈ ਕਾਲੂ ਘੋੜਾ ਉਸ ਦੇ ਕੋਲ ਜਾ ਕੇ ਆਪਣੀ ਸਮੱਸਿਆ ਦੱਸਦਾ ਹਾਂ. ਬਾਂਦਰ ਕਾਲੂ ਘੋੜੇ ਦੇ ਕੋਲ ਗਿਆ ਉਸ ਨੇ ਕਾਲੂ ਨੂੰ ਸਾਰੀ ਗੱਲ ਦੱਸੀ.

ਕਾਲੂ ਨੇ ਸਾਰੀ ਗੱਲ ਸੁਣ ਕੇ ਬਾਂਦਰ ਨੂੰ ਕਿਹਾ ਤੂੰ ਬਹੁਤ ਵੱਡੀ ਭੁੱਲ ਕੀਤੀ ਹੈ ਉਹਨਾਂ ਜਾਨਵਰਾਂ ਨੂੰ ਮਰਵਾ ਕੇ ਤੈਨੂੰ ਹੁਣ ਆਪਣੀ ਭੁੱਲ ਦਾ ਅਹਿਸਾਸ ਹੋ ਗਿਆ ਹੈ ਤਾਂ ਹੁਣ ਅੱਜ ਤੋਂ ਤੂੰ ਉਹਨਾਂ ਜਾਨਵਰਾਂ ਨਾਲ ਚੰਗਾ ਵਿਵਹਾਰ ਕਰ ਕੇ ਉਹਨਾਂ ਦਾ ਦਿੱਲ ਜਿਤਣ ਦੀ ਕੋਸ਼ਿਸ਼ ਕਰ ਸਭ ਠੀਕ ਹੋ ਜਾਏਗਾ.

ਅਗਲੇ ਦਿਨ ਤੋਂ ਬਾਂਦਰ ਨੇ ਇਹੀ ਕੰਮ ਸ਼ੁਰੂ ਕਰ ਦਿੱਤਾ. ਜਦ ਵੀ ਉਹ ਕਿਸੀ ਜਾਨਵਰ ਨੂੰ ਮੂਸੀਬਤ ਵਿੱਚ ਵੇਖਦਾ ਓਹ ਉਸ ਦੀ ਮਦਦ ਕਰਨ ਲਈ ਪਹੁੰਚ ਜਾਂਦਾ. ਹੋਲੀ ਹੋਲੀ ਜਾਨਵਰਾਂ ਨੂੰ ਬਾਂਦਰ ਤੇ ਭਰੋਸ਼ਾ ਹੋਣ ਲਗਿਆ ਫਿਰ ਇੱਕ ਦਿਨ ਸਾਰੇ ਜਾਨਵਰਾਂ ਨੇ ਮਿਲ ਕੇ ਸੋਚਿਆ ਕਿ ਬਾਂਦਰ ਦਾ ਵਿਵਹਾਰ ਹੁਣ ਬਦਲ ਗਿਆ ਹੈ ਉਹ ਹੁਨ ਚੰਗਾ ਹੋ ਗਿਆ ਹੈ ਇਸ ਲਈ ਉਸ ਨੂੰ ਖਿਮਾ ਕਰ ਦੇਨਾ ਚਾਹੀਦਾ ਹੈ. ਸਾਰੇ ਜਾਨਵਰਾਂ ਨੇ ਉਸ ਬਾਂਦਰ ਨੂੰ ਮੁਆਫ ਕਰ ਦਿੱਤਾ ਤੇ ਅੱਗੇ ਤੋਂ ਉਸ ਨਾਲ ਪ੍ਰੇਮ ਨਾਲ ਰਹਿਣ ਲੱਗੇ. ਬਾਂਦਰ ਵੀ ਹੁਣ ਬਹੁਤ ਖੁਸ਼ ਹੋ ਗਿਆ ਕਿ ਉਸ ਦੇ ਸਾਰੇ ਮਿੱਤਰ ਉਸ ਨੂੰ ਦੁਬਾਰਾ ਮਿਲ ਗਏ.
ਹੋਰ ਵੀ
ਝੂਠਾ ਅਭਿਮਾਨ
ਆਲਸੀ ਖੋਤਾ
ਇਕ ਰੋਟੀ
ਚਾਲੂ ਮੋਤੀ
ਚਿੜੀਆਂ ਨਾਲ ਦੋਸਤੀ
ਕਛੂਏ ਦੀ ਗਲਤੀ