ਮੁੱਖਪੰਨਾ > ਵਿਵਿਧ > ਬੱਚਿਆਂ ਦਾ ਕੋਨਾ > ਕਥਾ-ਸਾਗਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਝੂਠਾ ਅਭਿਮਾਨ
ਇਕ ਵਾਰ ਪ੍ਰੀਤੀ ਨਾਮ ਦੀ ਇਕ ਕੁੜੀ ਸੀ. ਉਸ ਨੂੰ ਆਪਣੇ ਆਪ ਤੇ ਬਹੁਤ ਮਾਨ ਸੀ. ਉਹ ਕਿਸੀ ਬੱਚੇ ਨਾਲ ਖੇਡਨਾ ਪਸੰਦ ਨਹੀਂ ਸੀ. ਓਹ ਕਿਸੀ ਵੀ ਬੱਚੇ ਨਾਲ ਗੱਲ ਵੀ ਨਹੀਂ ਕਰਦੀ ਸੀ. ਇੱਕ ਦਿਨ ਉਸ ਦੇ ਸਕੂਲ ਦੇ ਸਾਰੇ ਬੱਚਿਆਂ ਨੂੰ ਅੰਨ੍ਹੇ ਬੱਚਿਆ ਦੇ ਸਕੂਲ ਵਿੱਚ ਲੈ ਜਾਇਆ ਗਿਆ.

ਸਾਰੇ ਬੱਚੇ ਉਹਨਾਂ ਅੰਨੇ ਬੱਚਿਆਂ ਨੂੰ ਵੇਖ ਕੇ ਬਹੁਤ ਖੁਸ਼ ਹੋਏ ਉਹਨਾਂ ਨਾਲ ਬਹੁਤ ਪ੍ਰੇਮ ਨਾਲ ਬਰਤਾਵ ਕੀਤਾ. ਪਰ ਪ੍ਰੀਤੀ ਉਹਨਾਂ ਬੱਚਿਆ ਨੂੰ ਬਹੁਤ ਨਫਰਤ ਦੀ ਨਜ਼ਰ ਨਾਲ ਵੇਖ ਰਹੀ ਸੀ. ਉਸ ਨੇ ਕਿਸੀ ਨਾਲ ਗੱਲ ਵੀ ਨਹੀਂ ਕੀਤੀ ਸਗੋਂ ਉਹਨਾਂ ਦਾ ਮਜਾਕ ਬਣਾ ਰਹੀ ਸੀ. ਪ੍ਰੀਤੀ ਦਾ ਇਹ ਬਰਤਾਵ ਵੇਖ ਕੇ ਉਸ ਦੀ ਟੀਚਰ ਨੂੰ ਬਹੁਤ ਗੁੱਸਾ ਆਇਆ ਉਹਨਾਂ ਨੇ ਸੋਚਿਆ ਕਿ ਪ੍ਰੀਤੀ ਨੂੰ ਇਸ ਗੱਲ ਦਾ ਅਹਿਸਾਸ ਕਰਵਾਉਣਾ ਚਾਹੀਦਾ ਹੈ ਕਿ ਉਹ ਗਲਤ ਹੈ.

ਅਗਲੇ ਦਿਨ ਪ੍ਰੀਤੀ ਦੀ ਟੀਚਰ ਨੇ ਸਕੂਲ ਵਿੱਚ ਕਿਹਾ ਕਿ ਅੱਜ ਮੈਂ ਕੁੱਝ ਬੱਚਿਆਂ ਨੂੰ ਉਹਨਾਂ ਬੱਚਿਆਂ ਦੇ ਦਰਦ ਵਾਰੇ ਮਹਿਸੁਸ ਕਰਵਾਉਣਾ ਚਾਹੁੰਦੀ ਹਾਂ. ਟੀਚਰ ਨੇ ਪ੍ਰੀਤੀ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਦੀ ਅੱਖਾਂ ਤੇ ਕਾਲੀ ਪੱਟੀ ਬੰਨ ਦਿੱਤੀ ਅਤੇ ਉਸ ਨੂੰ ਕਿਹਾ ਕਿ ਅੱਜ ਤੂੰ ਇਹ ਪੱਟੀ ਨਹੀਂ ਖੋਲ ਸਕਦੀ ਅਤੇ ਅੱਜ ਕੋਈ ਤੇਰੀ ਮਦਦ ਨਹੀਂ ਕਰੇਗਾ. ਤੈਨੂੰ ਉਸ ਤਰ੍ਹਾਂ ਹੀ ਰਹਿਣਾ ਹੈ ਜਿਵੇਂ ਤੇਰੀ ਅੱਖਾਂ ਵਿੱਚ ਰੋਸ਼ਨੀ ਨਾ ਹੋਵੇ ਤਾਂ ਤੂੰ ਕਿਸ ਤਰ੍ਹਾਂ ਰਹੇਗੀ?

ਜਦੋਂ ਸਾਰਾ ਦਿਨ ਪ੍ਰੀਤੀ ਨੂੰ ਅੱਖਾਂ ਤੇ ਕਾਲੀ ਪੱਟੀ ਬੰਨ ਕੇ ਘੁੰਮਨਾ ਪਿਆ ਉਸ ਨੂੰ ਕਈ ਵਾਰ ਠੋਕਰਾਂ ਲੱਗਿਆ ਕੁੱਝ ਵੀ ਨਾ ਦਿੱਸਣ ਕਰ ਕੇ ਉਸ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਸੀ. ਸ਼ਾਮ ਨੂੰ ਜਦ ਉਸ ਦੀ ਪੱਟੀ ਖੋਲੀ ਤਾਂ ਉਸ ਨੇ ਟੀਚਰ ਨੂੰ ਦੱਸਿਆ ਕਿ ਉਸ ਨੂੰ ਬਹੁਤ ਪਰੇਸ਼ਾਨੀ ਹੋਈ ਅੱਖਾਂ ਤੇ ਪੱਟੀ ਬੰਨ ਕੇ ਰਹਿਣ ਵਿੱਚ ਤੇ ਹੁਣ ਉਸ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਅਹਿਸਾਸ ਹੋ ਗਿਆ ਹੈ ਕਿ ਅੱਖਾਂ ਵਿੱਚ ਰੋਸ਼ਨੀ ਨਾ ਹੋਣ ਤੇ ਕਿੰਨ੍ਹੀ ਮੁਸ਼ਕਿਲ ਹੁੰਦੀ ਹੈ.

ਉਸ ਦੀ ਟੀਚਰ ਨੇ ਉਸ ਨੂੰ ਇਹ ਗੱਲ ਸਮਝਾਈ ਕਿ ਅੱਗੇ ਤੋਂ ਉਹ ਕਦੀ ਵੀ ਕਿਸੀ ਲਾਚਾਰ ਦਾ ਮਜਾਕ ਨਾ ਬਣਾਏ. ਕੋਈ ਵੀ ਜਾਨ ਕਰ ਕੇ ਲਾਚਾਰ ਨਹੀਂ ਬਣਿਆ ਹੈ.
ਹੋਰ ਵੀ
ਆਲਸੀ ਖੋਤਾ
ਇਕ ਰੋਟੀ
ਚਾਲੂ ਮੋਤੀ
ਚਿੜੀਆਂ ਨਾਲ ਦੋਸਤੀ
ਕਛੂਏ ਦੀ ਗਲਤੀ
ਇਮਾਨਦਾਰ ਭਿਖਾਰੀ