ਇਕ ਵਾਰ ਰਾਜਾ ਨੇ ਆਪਣੇ ਘਰ ਵਿੱਚ ਕੁੱਤਾ ਰੱਖਿਆ, ਉਸ ਕੁੱਤੇ ਦਾ ਨਾਮ ਸੀ ਮੋਤੀ. ਮੋਤੀ ਬਹੁਤ ਹੀ ਹੁਸ਼ੀਆਰ ਤੇ ਚਲਾਕ ਸੀ. ਰਾਜਾ ਰੋਜ ਮੋਤੀ ਨੂੰ ਸਵੇਰੇ ਸੈਰ ਦੇ ਲਈ ਨਾਲ ਲੈ ਜਾਂਦਾ. ਰਾਜਾ ਮੋਤੀ ਦਾ ਪੂਰਾ ਖਿਆਲ ਰੱਖਦਾ ਉਸ ਨੂੰ ਕਿਸੀ ਚੀਜ ਦੀ ਕਮੀ ਨਹੀਂ ਹੋਣ ਦਿੰਦਾ.
ਮੋਤੀ ਖਾ ਖਾ ਕੇ ਆਲਸੀ ਹੋਣ ਲੱਗਿਆ ਹੁਣ ਓਹ ਸਵੇਰੇ ਉੱਠ ਕੇ ਸੈਰ ਨਹੀਂ ਕਰਨਾ ਚਾਹੁੰਦਾ ਸੀ, ਪਰ ਰਾਜਾ ਰੋਜ ਮੋਤੀ ਨੂੰ ਉਠਾ ਹੀ ਲੈਂਦਾ ਸੀ. ਇੱਕ ਦਿਨ ਮੋਤੀ ਨੂੰ ਚਲਾਕੀ ਸੁਝੀ ਉਸ ਨੇ ਬੌਲੇ ਹੋਣ ਦਾ ਨਾਟਕ ਕੀਤਾ. ਰਾਜਾ ਜਦ ਵੀ ਉਸ ਨੂੰ ਅਵਾਜ ਲਗਾਉਂਦਾ ਸੈਰ ਦੇ ਲਈ ਮੋਤੀ ਕੁੱਝ ਸੁਣਦਾ ਹੀ ਨਹੀਂ.
ਰਾਜਾ ਨੂੰ ਲੱਗਿਆ ਕਿ ਸੱਚ ਵਿੱਚ ਮੋਤੀ ਬੌਲਾ ਹੋ ਗਿਆ, ਇੱਕ ਦਿਨ ਰਾਜਾ ਦੀ ਮਾਂ ਨੇ ਮੋਤੀ ਨੂੰ ਦੁੱਧ ਦੇਣ ਲਈ ਅਵਾਜ ਲਗਾਈ ਤਾਂ ਮੋਤੀ ਛੇਤੀ ਤੋਂ ਉੱਠ ਕੇ ਦੁੱਧ ਦੇ ਭਾਂਡੇ ਵੱਲ ਚਲਾ ਗਿਆ. ਰਾਜਾ ਨੂੰ ਸਮਝ ਆ ਗਈ ਕਿ ਮੋਤੀ ਦੇ ਕੰਨ ਵਿੱਚ ਕੋਈ ਤਕਲੀਫ ਨਹੀਂ ਹੈ ਉਹ ਬੌਲਾ ਹੋਣ ਦਾ ਨਾਟਕ ਕਰ ਰਿਹਾ ਹੈ.
ਹੁਣ ਰਾਜਾ ਨੇ ਆਪਣੀ ਮਾਂ ਨੂੰ ਮੋਤੀ ਦੀ ਸਾਰੀ ਚਲਾਕੀ ਦੱਸੀ ਅਤੇ ਕਿਹਾ ਕਿ ਹੁਣ ਤੁਸੀਂ ਤੇ ਮੈਂ ਮੂੰਹ ਨਾਲ ਬੋਲਾਂਗੇ ਨਹੀਂ ਕੇਵਲ ਬੁੱਲ ਹਿਲਾ ਕੇ ਨਾਟਕ ਕਰਾਂਗੇ ਬੋਲਣ ਦਾ. ਉਹਨਾਂ ਦੋਹਾਂ ਨੇ ਉਹੀ ਕੰਮ ਸ਼ੁਰੂ ਕਰ ਦਿੱਤਾ ਮੂੰਹ ਨਾਲ ਕੁੱਝ ਨਹੀਂ ਬੋਲਦੇ ਕੇਵਲ ਮੋਤੀ ਦੇ ਅੱਗੇ ਬੁੱਲ ਹਿਲਾਉਂਦੇ. ਹੋਲੀ ਹੋਲੀ ਮੋਤੀ ਨੂੰ ਇਹ ਲੱਗਣ ਲੱਗ ਗਿਆ ਕਿ ਉਹ ਸੱਚੀ ਬੌਲਾ ਹੋ ਗਿਆ ਹੈ.
ਪਰ ਇੱਕ ਦਿਨ ਉਹ ਰਾਜਾ ਦੇ ਕਮਰੇ ਵਿੱਚ ਗਿਆ ਉੱਥੇ ਟੀ.ਵੀ ਵਿੱਚ ਪ੍ਰੋਗਰਾਮ ਦੀ ਅਵਾਜ ਉਸ ਨੇ ਸੁਣੀ. ਹੁਣ ਉਸ ਨੂੰ ਸਮਝ ਆ ਗਿਆ ਕਿ ਜਿਸ ਤਰ੍ਹਾਂ ਉਹ ਬੌਲਾ ਹੋਣ ਦਾ ਨਾਟਕ ਕਰ ਰਿਹਾ ਸੀ ਉਸ ਤਰ੍ਹਾਂ ਹੀ ਉਸ ਦਾ ਮਾਲਿਕ ਵੀ ਉਸ ਦੇ ਵਾਂਗ ਨਾਟਕ ਕਰ ਰਿਹਾ ਹੈ.
|