ਮੈਂ ਆਪਣੇ ਘਰ ਵਿੱਚ ਚਿੜੀਆਂ ਦਾ ਆਉਣਾ ਪੰਸਦ ਨਹੀਂ ਕਰਦਾ ਸੀ. ਚਿੜੀਆਂ ਆਉਂਦੀਆਂ ਅਤੇ ਆਸੇ-ਪਾਸੇ ਗੰਦਾ ਕਰ ਦਿੰਦੀਆਂ. ਮੈਂ ਪੂਰਾ ਦਿਨ ਝਾੜੂ ਲੈ ਕੇ ਉਹਨਾਂ ਪਿੱਛੇ ਭੱਜਦਾ ਰਹਿੰਦਾ ਸੀ ਕਿ ਕਿਥੇ ਉਹ ਪੱਖੇ ਉੱਤੇ ਘੋਂਸਲਾ ਨਾ ਬਣਾ ਲੈਣ.ਚਿੜੀਆਂ ਮੇਰੇ ਘਰ ਬੈਠੀਆਂ ਹੁੰਦੀਆਂ ਮੈਂਨੂੰ ਬਾਹਰੋਂ ਆਉਂਦਾ ਦੇਖ ਉੱਡ ਜਾਂਦੀਆ.
ਮੈਂ ਖੁਸ਼ ਹੋ ਜਾਂਦਾ ਕਿ ਉਹ ਮੇਰੇ ਤੋਂ ਡਰਦੀਆਂ ਹਨ. ਸਕੂਲ ਦੀ ਪ੍ਰੀਖਿਆ ਦੇ ਦਿਨ ਜਦੋਂ ਚਾਲੂ ਹੋ ਗਏ ਤਾਂ ਦਰਖਤਾਂ ਤੋਂ ਪੱਤੇ ਅਤੇ ਬਰੀਕ ਲਕੜਿਆਂ ਟੁੱਟ ਕੇ ਡਿੱਗ ਜਾਂਦੀਆਂ.ਚਿੜੀਆਂ ਸਾਰਾ ਕੂੜਾ ਚੁੱਕ ਕੇ ਘਰ ਲੈਂ ਆਉਂਦੀਆਂ ਅਤੇ ਘੋਂਸਲਾ ਬਣਾਉਣ ਲੱਗਦੀਆਂ. ਮੈਨੂੰ ਦੇਖਦੀਆਂ ਤਾਂ ਕੂੜਾ ਬਾਹਰ ਸੁੱਟ ਦਿੰਦੀਆਂ. ਪ੍ਰੀਖਿਆ ਜਦੋਂ ਖਤਮ ਹੋਈ ਤਾਂ ਪਿਤਾ ਜੀ ਨੇ ਮੈਨੂੰ ਕਿਹਾ ਕਿ ਇਸ ਵਾਰ ਉਹ ਮੈਨੂੰ ਘੁਮਾਉਣ ਦੇ ਲਈ ਰਾਜੀਵ ਅੰਕਲ ਦੇ ਕੋਲ ਅਲਮੋਡਾ ਲੈ ਜਾਣ ਵਾਲੇ ਹਨ. ਮੈਂ ਸੁਣ ਕੇ ਬਹੁਤ ਖੁਸ਼ ਹੋਇਆ.
ਰਾਜੀਵ ਅੰਕਲ ਦਾ ਬੇਟਾ ਸਤੀਸ਼ ਮੇਰਾ ਬਹੁਤ ਚੰਗਾ ਦੋਸਤ ਸੀ ਅਤੇ ਪਹਿਲਾਂ ਅਸੀਂ ਇੱਕਠੇ ਪੜ੍ਹਦੇ ਸੀ. ਦੋ ਜਮਾਤਾਂ ਇੱਕਠੇ ਪੜ੍ਹਣ ਦੇ ਬਾਅਦ ਸਤੀਸ਼ ਅਲਮੋਡਾ ਚਲਿਆ ਗਿਆ. ਖੈਰ ਮੈਨੂੰ ਸਤੀਸ਼ ਨਾਲ ਮਿੱਲਣ ਦੀ ਖੁਸ਼ੀ ਹੋ ਰਹੀ ਸੀ. ਮੈਂ ਅਲਮੋਡਾ ਨਿਕਲਣ ਤੋਂ ਪਹਿਲਾਂ ਘਰ ਦੀ ਹਰ ਖਿੜਕੀ ਖੁਦ ਬੰਦ ਕੀਤੀ ਤਾਂ ਜੋ ਚਿੜੀਆਂ ਗੰਦਗੀ ਨਾ ਕਰਨ. ਮੈਂ ਅਤੇ ਸਤੀਸ਼ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ. ਉਸਨੇ ਮੈਨੂੰ ਕਿਹਾ ਕਿ ਸ਼ਾਮ ਨੂੰ ਉਹ ਮੈਨੂੰ ਕੁੱਝ ਖਾਸ ਦਿਖਾਉਣ ਵਾਲਾ ਹੈ.
ਸ਼ਾਮ ਨੂੰ ਅਸੀਂ ਦੋਵੇਂ ਉਸਦੀ ਘਰ ਦੀ ਛੱਤ ਤੇ ਸੀ. ਮੈਂ ਵੇਖਿਆ ਕਿ ਸਤੀਸ਼ ਨੇ ਘਰ ਦੀ ਛੱਤ ਤੇ ਇਕ ਸ਼ੈਡ ਲਗਾਇਆ ਹੋਇਆ ਹੈ. ਛੋਟਿਆਂ - ਛੋਟਿਆਂ ਕੋਲੀਆਂ ਵਿੱਚ ਪਾਣੀ ਭਰੀਆ ਹੋਇਆ ਹੈ ਅਤੇ ਕੁੱਝ ਰੰਗ - ਬਿਰੰਗੇ ਪੰਖ ਬਿਖਰੇ ਪਏ ਹਨ. ਸਤੀਸ਼ ਦੇ ਹੱਥ ਵਿੱਚ ਇਕ ਛੋਟੀ ਜਿਹੀ ਥੈਲੀ ਸੀ ਜਿਸ ਵਿੱਚ ਅਨਾਜ ਦੇ ਦਾਣੇ ਭਰੇ ਹੋਏ ਸਨ. ਉਸਨੇ ਕਿਹਾ ਇਹ ਵੇਖੋ ਅਤੇ ਦਾਣੇ ਜ਼ਮੀਨ ਤੇ ਪਾ ਕੇ ਡੱਬਾ ਵਜਾਇਆ. ਥੋੜੀ ਹੀ ਦੇਰ ਵਿੱਚ ਛੱਤ ਤੇ ਰੰਗ ਬਿਰੰਗੇ ਪੰਛੀ ਆ ਗਏ. ਪੰਛੀਆਂ ਅਤੇ ਖਾਸ ਤੌਰ ਤੇ ਚਿੜਿਆ ਤੋਂ ਮੈਂ ਬਹੁਤ ਖਿੱਝਦਾ ਸੀ.
ਪਹਿਲੀ ਵਾਰ ਇੰਨੇ ਪੰਛੀ ਵੇਖਕੇ ਮੈਨੂੰ ਬਹੁਤ ਚੰਗਾ ਲੱਗਿਆ. ਮੈਂ ਵੇਖਿਆ ਕੀ ਚਿੜਿਆ ਸਤੀਸ਼ ਦੇ ਹੱਥਾਂ ਤੋਂ ਦਾਣੇ ਖਾ ਰਹੀਆਂ ਸਨ. ਸਤੀਸ਼ ਨੇ ਕੁੱਝ ਦਾਣੇ ਮੇਰੇ ਹੱਥ ਵਿੱਚ ਵੀ ਦੇ ਦਿੱਤੇ ਅਤੇ ਚਿੜਿਆ ਨੇ ਉਹ ਦਾਣੇ ਖਾਦੇ. ਮੈਨੂੰ ਬਹੁਤ ਵਧੀਆ ਲੱਗਿਆ. ਮੈਂ ਸਤੀਸ਼ ਤੋਂ ਪੁੱਛਿਆ ਕਿ ਉਸਨੇ ਇਹ ਸਭ ਕਿਵੇਂ ਕੀਤਾ. ਸਤੀਸ਼ ਨੇ ਦੱਸਿਆ ਕਿ ਪਹਿਲਾਂ ਇਕ ਚਿੜੀ ਨੇ ਘਰ ਵਿੱਚ ਘੋਂਸਲਾ ਬਣਾਇਆ ਅਤੇ ਜਦੋਂ ਮੈਂ ਇਹ ਪ੍ਰਬੰਧ ਕੀਤਾ ਤਾਂ ਸ਼ਾਮ ਨੂੰ ਬਹੁਰ ਸਾਰੀਆਂ ਚਿੜੀਆਂ ਆਉਣ ਲੱਗੀਆਂ. ਮੈਂ ਪੁਛਿਆ ਤੇ ਗੰਦਗੀ. ਸਤੀਸ਼ ਬੋਲਿਆ ਬਸ ਇਕ ਵਾਰ ਝਾੜੂ ਲਗਾਉਣੀ ਪੈਂਦੀ ਹੈ.
ਮੇਰੀ ਸਮਝ ਵਿੱਚ ਆ ਗਿਆ ਸੀ ਕਿ ਝਾੜੂ ਲੈ ਕੇ ਦਿਨ ਭਰ ਚਿੜਿਆ ਦੇ ਮਗਰ ਭੱਜਣ ਨਾਲੋਂ ਚੰਗਾ ਸੀ ਕਿ ਛੱਤ ਤੇ ਅਜਿਹਾ ਪ੍ਰਬੰਧ ਕਰਕੇ ਦਿਨ ਵਿੱਚ ਇਕ ਵਾਰ ਝਾੜੂ ਲੱਗਾ ਦਿੱਤੀ ਜਾਵੇ. ਮਹੀਨੇ ਬਾਅਦ ਮੈਂ ਘਰ ਆ ਕੇ ਅਜਿਹਾ ਹੀ ਕੀਤਾ ਅਤੇ ਹੁਣ ਮੇਰੇ ਘਰ ਵੀ ਬਹੁਤ ਹੀ ਸੋਹਣਿਆਂ ਚਿੜਿਆਂ ਆਉਂਦੀਆਂ ਹਨ. ਉਹਨਾਅਂ ਨਾਲ ਸਮਾਂ ਗੁਜਾਰਨਾ ਮੈਨੂੰ ਵਧੀਆ ਲੱਗਦਾ ਹੈ.
|