ਮੁੱਖਪੰਨਾ > ਵਿਵਿਧ > ਬੱਚਿਆਂ ਦਾ ਕੋਨਾ > ਕਥਾ-ਸਾਗਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਛੂਏ ਦੀ ਗਲਤੀ
ਇੱਕ ਨਦੀ ਵਿੱਚ ਇੱਕ ਕਛੁਆ ਰਹਿੰਦਾ ਸੀ. ਉਸ ਦੀ ਦੋਸਤੀ ਦੋ ਬਗਲਿਆਂ ਨਾਲ ਹੋ ਗਈ. ਉਹ ਸਾਰੇ ਆਪਸ ਵਿੱਚ ਰੋਜ ਬਹੁਤ ਸਾਰੀਆਂ ਗੱਲਾਂ ਕਰਦੇ ਇਸ ਤਰ੍ਹਾਂ ਕਈ ਮਹੀਨੇ ਉਹ ਨਾਲ ਹੀ ਰਹੇ. ਕੁੱਝ ਸਮੇਂ ਬਾਅਦ ਉਸ ਨਦੀ ਵਿੱਚ ਸੋਕਾ ਪੈ ਗਿਆ. ਕਾਫੀ ਦੇਰ ਤੱਕ ਨਦੀ ਵਿੱਚ ਪਾਣੀ ਨਹੀਂ ਆਇਆ.

ਹੁਣ ਇਹ ਸਾਰੇ ਸੋਚਣ ਲੱਗੇ ਕਿ ਹੋਰ ਕਿਸੀ ਥਾਂ ਤੇ ਜਾਣਾ ਚਾਹੀਦਾ ਹੈ. ਹੁਣ ਬਗਲੇ ਨੇ ਕਛੂਏ ਨੂੰ ਕਿਹਾ ਕਿ ਭਾਈ ਕਛੂਏ ਅਸੀਂ ਤਾਂ ਉੱਡ ਕੇ ਚਲੇ ਜਾਵਾਂਗੇ ਪਰ ਤੂੰ ਕੀ ਕਰੇਂਗਾ ਤਾਂ ਕਛੂਏ ਨੇ ਕਿਹਾ ਜੇ ਕਰ ਤੁਸੀਂ ਮੇਰੀ ਮਦਦ ਕਰੋ ਤਾਂ ਮੈਂ ਵੀ ਤੁਹਾਡੇ ਨਾਲ ਚਲ ਸਕਦਾ ਹਾਂ ਬਗਲਿਆਂ ਨੇ ਪੁੱਛਿਆ ਕਿ ਕਿਵੇਂ?

ਕਛੂਏ ਨੇ ਕਿਹਾ ਕਿ ਇੱਕ ਮੋਟੀ ਲਕੜੀ ਲਿਆਉ ਤੁਸੀਂ ਦੋਨੋ ਉਸ ਲਕੜੀ ਦੇ ਸਿਰੇ ਨੂੰ ਆਪਣੇ ਮੁੰਹ ਦੇ ਨਾਲ ਫੜ ਲਉ ਮੈਂ ਵੀ ਉਸ ਨੂੰ ਮੁੰਹ ਨਾਲ ਫੜ ਲਵਾਂਗਾ ਬਗਲੇ ਮੰਨ ਗਏ ਉਹਨਾਂ ਨੇ ਕਛੂਏ ਨੂੰ ਸਮਝਾਇਆ ਕਿ ਮੁੰਹ ਚੰਗੀ ਤਰ੍ਹਾਂ ਬੰਦ ਰੱਖੇ ਅਤੇ ਕੁੱਝ ਨਾ ਬੋਲੇ.

ਫਿਰ ਉਹਨਾਂ ਨੇ ਉੱਡਣਾ ਸ਼ੁਰੂ ਕੀਤਾ ਜਦੋਂ ਕਾਫੀ ਦੂਰ ਚਲੇ ਗਏ ਉਹਨਾਂ ਨੂੰ ਕੁੱਝ ਹੋਰ ਜਾਨਵਰ ਨਜ਼ਰ ਆਏ ਉਹਨਾਂ ਵਿੱਚੋਂ ਇੱਕ ਖਰਗੋਸ਼ ਕਛੂਏ ਦੀ ਪਹਿਚਾਣ ਦਾ ਸੀ ਉਸ ਨੇ ਕਛੂਏ ਨੂੰ ਪੁੱਛਿਆ ਕਛੂਏ ਭਾਈ ਕਿੱਥੇ ਜਾ ਰਹੇ ਹੋ? ਕਛੂਏ ਦਾ ਸੁਭਾਅ ਬਹੁਤ ਗੱਲਾਂ ਕਰਨ ਦਾ ਸੀ ਜਿਵੇਂ ਹੀ ਉਸ ਨੇ ਖਰਗੋਸ਼ ਦੀ ਆਵਾਜ਼ ਸੁਣੀ ਉਸ ਤੋਂ ਰਿਹਾ ਨਹੀਂ ਗਿਆ ਅਤੇ ਜਵਾਬ ਦੇਣ ਲਈ ਜਿਵੇਂ ਹੀ ਮੁੰਹ ਖੋਲਿਆ ਲਕੜੀ ਛੁੱਟ ਗਈ ਅਤੇ ਕਛੂਆ ਥੱਲੇ ਡਿੱਗ ਪਿਆ.
ਹੋਰ ਵੀ
ਇਮਾਨਦਾਰ ਭਿਖਾਰੀ
ਹਾਥੀ ਵਿੱਚ ਭਗਵਾਨ
ਸ਼ੇਰ ਅਤੇ ਚੂਹਾ
ਜਾਦੁਗਰਨੀ ਬਣੀ ਪਰੀ
ਤਿੰਨ ਮੱਛੀਆਂ
ਦੋਸਤੀ ਦੀ ਮਿਸਾਲ