ਮੁੱਖ ਸਫ਼ਾ > ਵਿਵਿਧ > ਬੱਚਿਆਂ ਦਾ ਕੋਨਾ > ਕਥਾ-ਸਾਗਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹਾਥੀ ਵਿੱਚ ਭਗਵਾਨ
ਭਗਵਾਨ ਕਿੱਥੇ ਹੈ?ਚੇਲੇ ਨੇ ਆਪਣੇ ਗੁਰੂ ਨੂੰ ਪੁੱਛਿਆ. ਗੁਰੂ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਭਗਵਾਨ ਤਾਂ ਹਰ ਥਾਂ ਮੌਜੁਦ ਹੈ. ਗੁਰੂ ਨੇ ਕਿਹਾ ਭਗਵਾਨ ਤਾਂ ਤੇਰੇ ਵਿੱਚ ਵੀ ਹੈ ਅਤੇ ਮੇਰੇ ਵਿੱਚ ਵੀ ਹੈ. ਉਹ ਹਰ ਜੀਵ ਵਿੱਚ ਮੌਜੁਦ ਹੈ. ਉਹ ਕਣ- ਕਣ ਵਿੱਚ ਮੌਜੁਦ ਹੈ. ਚੇਲੇ ਨੇ ਗੁਰੂ ਦੀ ਗੁਰੂ ਦੀ ਇਹ ਗੱਲ ਪੱਲ੍ਹੇ ਬੰਨ ਲਈ. ਗੁਰੂ ਤੋਂ ਆਗਿਆ ਲੈ ਕੇ ਚੇਲਾ ਆਪਣੇ ਘਰ ਵੱਲ ਤੁੱਰ ਪਿਆ. ਰਸਤੇ ਵਿੱਚ ਉਸਨੂੰ ਇਕ ਹਾਥੀ ਦਿਖਾਈ ਦਿੱਤਾ.

ਹਾਥੀ ਦੇ ਉੱਤੇ ਬੈਠਾ ਮਹਾਵਤ ਜ਼ੋਰ ਨਾਲ ਚਿਕਾ ਮਾਰ ਰਿਹਾ ਸੀ ਕਿ ਪਿੱਛੇ ਹੱਟ ਜਾਓ. ਹਾਥੀ ਕਾਬੂ ਤੋਂ ਬਾਹਰ ਹੋ ਗਿਆ ਹੈ. ਇਹ ਤੁਹਾਨੂੰ ਮਾਰ ਵੀ ਸਕਦਾ ਹੈ. ਚੇਲੇ ਨੇ ਸੋਚਿਆ ਕਿ ਗੁਰੂ ਜੀ ਨੇ ਕਿਹਾ ਕਿ ਹਰ ਕਿਸੀ ਵਿੱਚ ਭਗਵਾਨ ਹੈ. ਤਾਂ ਮੇਰੇ ਵਿੱਚ ਵੀ ਭਗਵਾਨ ਹੈ ਅਤੇ ਇਸ ਹਾਥੀ ਵਿੱਚ ਵੀ ਭਗਵਾਨ ਹਨ. ਤਾਂ ਭਗਵਾਨ ਭਲਾ ਭਗਵਾਨ ਨੂੰ ਕਿਉਂ ਮਾਤ੍ਰਨਗੇ. ਇਹ ਸੋਚਕੇ ਉਹ ਹਾਥੀ ਸਾਹਮਣੇ ਜਾ ਕੇ ਖੜਾ ਹੋ ਗਿਆ.

ਹਾਥੀ ਗੁੱਸੇ ਵਿੱਚ ਤਾਂ ਸੀ ਹੀ ਉਸਨੇ ਚੇਲੇ ਨੂੰ ਸੁੰਡ ਤੇ ਚੱਕਿਆ ਅਤੇ ਜ਼ਮੀਨ ਤੇ ਦੇ ਮਾਰੀਆ. ਚੇਲਾ ਗੀਲੀ ਮਿੱਟੀ ਤੇ ਡਿੱਗੀਆਂ ਸੀ ਇਸ ਲਈ ਉਸਨੂੰ ਜ਼ਿਆਦਾ ਸੱਟਾਂ ਨਾ ਵੱਜੀਆਂ ਪਰ ਫਿਰ ਵੀ ਉਸਦੀ ਕਮਰ ਅਤੇ ਪੈਰਾਂ ਤੇ ਡੁੰਘੀਆਂ ਸੱਟਾਂ ਵੱਜੀਆਂ ਸਨ. ਚੇਲਾ ਗੁੱਸੇ ਨਾਲ ਅੱਗ- ਬਬੂਲਾ ਹੋ ਗਿਆ. ਉਹ ਜਲਦੀ ਹੀ ਗੁਰੂ ਕੋਲ ਪਹੁੰਚੀਆਂ ਅਤੇ ਪੁੱਛਿਆ ਕਿ ਤੁਸੀਂ ਤਾਂ ਕਿਹਾ ਸੀ ਕਿ ਹਰ ਚੀਜ਼ ਅੰਦਰ ਭਗਵਾਨ ਹੈ. ਤਾਂ ਫਿਰ ਹਾਥੀ ਵਿੱਚ ਭਗਵਾਨ ਹੋਣਾ ਚਾਹੀਦਾ ਸੀ ਨਾ. ਤਾਂ ਫਿਰ ਦੱਸੋ ਉਸਨੇ ਮੇਰੇ ਤੇ ਹਮਲਾ ਕਿਉਂ ਕੀਤਾ? ਕੀ ਭਗਵਾਨ ਮੈਨੂੰ ਮਾਰਨਾ ਚਾਹੁੰਦੇ ਹਨ.


ਗੁਰੂ ਬੋਲਿਆ- ਮੰਨਿਆ ਕਿ ਭਗਵਾਨ ਉਸ ਹਾਥੀ ਵਿੱਚ ਵੀ ਹੈ ਪਰ ਭਗਵਾਨ ਉਸ ਮਹਾਵਤ ਵਿੱਚ ਵੀ ਹੈ ਜੋ ਉਸ ਹਾਥੀ ਤੇ ਬੈਠਿਆ ਸੀ ਤੇ ਤੈਨੂੰ ਹੱਟ ਜਾਣ ਲਈ ਕਹਿ ਰਿਹਾ ਸੀ. ਤੁੰ ਉਸਦੀ ਗੱਲ ਕਿਉਂ ਨਹੀਂ ਮੰਨੀ. ਤਾਂ ਦੋਸਤੋਂ ਆਪਣੇ ਕੰਮ ਲਈ ਕਿਸੇ ਦੂਜੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਕਿ ਉਸਨੇ ਅਜਿਹਾ ਨਹੀਂ ਕੀਤਾ. ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਚੰਗਾ ਕਿ ਹੋ ਸਕਦਾ ਹੈ. ਹਮੇਸ਼ਾ ਕਿਸਮਤ ਨੂੰ ਦੋਸ਼ ਨਹੀਂ ਦੇਣਾ ਚਾਹੀਦਾ. ਸੋਚਣਾ ਚਾਹੀਦਾ ਹੈ ਕਿ ਕਿਸਮਤ ਤੋਂ ਸਾਨੂੰ ਕਿੰਨੀਆਂ ਵੱਧੀਆਂ ਚੀਜਾਂ ਮਿਲੀਆਂ ਹਨ.
ਹੋਰ ਵੀ
ਸ਼ੇਰ ਅਤੇ ਚੂਹਾ
ਜਾਦੁਗਰਨੀ ਬਣੀ ਪਰੀ
ਤਿੰਨ ਮੱਛੀਆਂ
ਦੋਸਤੀ ਦੀ ਮਿਸਾਲ
ਭਾਲੂ ਨੇ ਕਿਹਾ ਸੀ ਕਿ....
ਦੁੱਧ ਵੇਚਣ ਵਾਲਾ