ਇੱਕ ਸੀ ਜਾਦੁਗਰਨੀ ਉਹ ਜਾਦੁਗਰੀ ਕਰਦੇ ਕਰਦੇ ਤੰਗ ਆ ਗਈ ਸੀ ਅਤੇ ਇੱਕ ਖੁਸ਼ਰੰਗ ਪਰੀ ਬਣਨਾ ਚਾਹੁੰਦੀ ਸੀ. ਪਰੀ ਬਣਨ ਦੇ ਲਈ ਉਸ ਨੇ ਜਾਦੂ ਦਾ ਇੱਕ ਸ਼ੋਰਬਾ ਬਣਾਇਆ ਅਤੇ ਉਸ ਵਿੱਚ ਘੋਂਘੇ ਦਾ ਖੋਲ ਮਿਲਾਇਆ. ਮੰਤਰ ਫੇਰਿਆ ' ਮੈਂ ਜਾਦੂ ਕਰਦੇ ਕਰਦੇ ਹੋ ਗਈ ਤੰਗ ਮੈਂਨੂੰ ਬਣਾ ਦਿਉ ਪਰੀ ਖੁਸ਼ਰੰਗ!' ਪਰ ਇਹ ਕੀ ? ਜਦੋਂ ਉਸ ਨੇ ਸ਼ੋਰਬ ਆ ਚਖਿਆ ਤੇ ਉਹ ਬਣ ਗਈ ਇੱਕ ਕਾਂ.
ਕਾਂ ਬਣ ਕੇ ਉਹ ਬੌਤ ਪਛਤਾਈ ਅਤੇ ਸੋਚਿਆ ਗਲਤੀ ਕਿੱਥੇ ਹੋ ਗਈ ਹੈ? ਉਸ ਨੇ ਫੇਰ ਸ਼ੋਰਬੇ ਵਿੱਚ ਚਿਪਕਲੀ ਦੀ ਪੂਛ ਮਿਲਾਈ ਅਤੇ ਮੰਤਰ ਫੇਰਿਆ
ਮੈਂ ਜਾਦੂ ਕਰਦੇ ਕਰਦੇ ਹੋ ਗਈ ਤੰਗ, ਮੈਨੂੰ ਬਣਾ ਦਿਉ ਪਰੀ ਖੁਸ਼ਰੰਗ.' ਪਰ ਇਹ ਕੀ? ਜਦੋਂ ਉਸ ਨੇ ਸ਼ੋਰਬਾ ਚਖਿਆ ਤੇ ਉਹ ਇੱਕ ਪਤੰਗਾ ਬਣ ਗਈ. ਪਤੰਗਾ ਬਣ ਕੇ ਵੀ ਉਹ ਬਹੁਤ ਪਛਤਾਈ ਅਤੇ ਸੋਚਿਆ ਕਿ ਗਲਤੀ ਕਿੱਥੇ ਹੋ ਗਈ ਭਾਈ?
ਉਸ ਨੇ ਫੇਰ ਸ਼ੋਰਬੇ ਵਿੱਚ ਚਿਕਨਾ ਪੱਥਏ ਮਿਲਾਇਆ ਅਤੇ ਮੰਤਰ ਫੁਂਕਿਆ ਮੈਂ ਜਾਦੂ ਕਰਦੇ ਕਰਦੇ ਹੋ ਗਈ ਹਾਂ ਤੰਗ ਮੈਨੂੰ ਬਣਾ ਦਿਉ ਇੱਕ ਪਰੀ ਖੁਸ਼ਰੰਗ, ਉਸੇ ਸਮੇਂ ਇੱਕ ਕਬਰੀ ਬਿੱਲੀ ਨੇ ਉਸ ਨੂੰ ਰੋਕਿਆ - ਅਤੇ ਫੇਰ ਖਾ ਜਾਉਗੀ ਧੋਖਾ! ਪਰੀ ਬਣਨ ਦੇ ਲਈ ਪੂਰਾ ਮੰਤਰ ਪੜ੍ਹਨਾ ਪੈਂਦਾ ਹੈ, ਇਸ ਵਿੱਚ 'ਕਿਰਪਾ' ਸ਼ਬਦ ਵੀ ਜੋੜਨਾ ਪੈਂਦਾ ਹੈ.
ਹੁਣ ਜਾਦੂਗਰਨੀ ਨੇ ਸ਼ੋਰਬਾ ਬਣਾਉਂਦੇ ਸਮੇਂ ਮੰਤਰ ਪੜ੍ਹਿਆ
ਮੈਂ ਜਾਦੂ ਕਰਦੇ ਕਰਦੇ ਹੋ ਗਈ ਤੰਗ ਮੈਨੂੰ ਕਿਰਪਾ ਕਰਕੇ ਬਣਾ ਦਿਉ ਪਰੀ ਖੁਸ਼ਰੰਗ
ਜਿਵੇਂ ਹੀ ਉਸ ਨੇ ਮੰਤਰ ਕਿਰਪਾ ਸ਼ਬਦ ਜੋੜ ਕੇ ਪੜ੍ਹਿਆ ਉਹ ਬਣ ਗਈ ਪਿਆਰੀ ਜਿਹੀ ਪਰੀ, ਉਸ ਨੂੰ ਮਿਲਿਆ ਇੱਕ ਹੀਰੇ ਜੜਿਆ ਮੁਕੁਟ. ਪਰੀ ਬਣ ਕੇ ਉਹ ਬਹੁਤ ਖੁਸ਼ ਹੋ ਗਈ, ਦੁਨੀਆ ਵਿੱਚ ਸਾਰਿਆਂ ਦੀ ਭਲਾਈ ਕਰਨ ਨੂੰ ਫੁੱਰ ਕਰਕੇ ਉੱਡ ਗਈ.
|