ਮੁੱਖ ਸਫ਼ਾ > ਵਿਵਿਧ > ਬੱਚਿਆਂ ਦਾ ਕੋਨਾ > ਕਥਾ-ਸਾਗਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦੋਸਤੀ ਦੀ ਮਿਸਾਲ
ਟੀਂਕੂ ਸ਼ੇਰ ਅਤੇ ਪੀਂਕੂ ਚੂਹਾ ਬਹੁਤ ਵਧਿਆ ਦੋਸਤ ਸਨ. ਉਹਨਾਂ ਦੀ ਦੋਸਤੀ ਦੀਆਂ ਗੱਲਾਂ ਕਰ ਸਾਰੇ ਜੰਗਲ ਦੇ ਜਾਨਵਰ ਖੁਸ਼ ਹੁੰਦੇ ਪਰ ਇਕ ਮੋਟੁ ਨਾਂ ਦਾ ਖਰਗੋਸ਼ ਸੀ ਜਿਸਨੂੰ ਉਹਨਾਂ ਦੀ ਦੋਸਤੀ ਪਸੰਦ ਨਹੀਂ ਸੀ. ਹਮੇਸ਼ਾ ਉਹਨਾਂ ਨੂੰ ਅੱਲਗ ਕਰਨ ਦੀ ਸੋਚਦਾ. ਇਕ ਦਿਨ ਉਸਨੇ ਇਕ ਚਾਲ ਖੇਡੀ.

ਉਹ ਟੀਂਕੂ ਸ਼ੇਰ ਦੇ ਘਰ ਜਾ ਕੇ ਕਹਿਣ ਲੱਗਾ ਕਿ ਉਹ ਹੁਣੇ ਪੀਂਕੂ ਚੂਹੇ ਦੀਆਂ ਗੱਲਾਂ ਸੁੱਣ ਕੇ ਆ ਰਿਹਾ ਸੀ ਟੀਂਕੂ ਬਹੁਤ ਸਵਾਰਥੀ ਅਤੇ ਘਮੰਡੀ ਹੈ. ਇਹ ਸੁੱਣ ਕੇ ਟੀਂਕੂ ਨੂੰ ਉਸ ਤੇ ਵਿਸ਼ਵਾਸ਼ ਹੋ ਗਿਆ ਅਤੇ ਉਸਨੇ ਪੀਂਕੂ ਨੂੰ ਬੁਲਾਉਣਾ ਛੱਡ ਦਿੱਤਾ. ਆਪਣੀ ਚਾਲ ਅਨੁਸਾਰ ਹੁਣ ਉਹ ਪੀਂਕੂ ਚੁਹੇ ਕੋਲ ਗਿਆ ਅਤੇ ਉਸ ਨੂੰ ਕਿਹਾ ਕਿ ਟੀਂਕੂ ਕਹਿ ਰਿਹਾ ਸੀ ਕਿ ਪੀਂਕੂ ਧੋਖੇਬਾਜ ਹੈ ਅਤੇ ਉਹ ਹੁੱਣ ਉਸ ਨਾਲ ਦੋਸਤੀ ਨਹੀਂ ਰੱਖੇਗਾ.

ਇਹ ਸੁਣ ਕੇ ਦੋਵਾਂ ਨੇ ਇਕ ਦੁੱਜੇ ਨੂੰ ਬੁਲਾਉਣਾ ਛੱਡ ਦਿੱਤਾ.ਇਸ ਤੇ ਜੰਗਲ ਦੇ ਜਾਨਵਰ ਖੁਸ਼ ਨਹੀਂ ਹੋਏ. ਉਹਨਾਂ ਨੇ ਇਕ ਦਿਨ ਦੋਵਾਂ ਨੂੰ ਇਕ ਪਹਾੜ ਤੇ ਇੱਕਠੇ ਬੁਲਾਇਆ ਅਤੇ ਦੋਵਾਂ ਤੋਂ ਨਰਾਜ਼ਗੀ ਦਾ ਕਾਰਣ ਪੁੱਛਿਆ ਟੀਂਕੂ ਸ਼ੇਰ ਬੋਲਿਆ ਕਿ ਪੀਂਕੂ ਉਸ ਬਾਰੇ ਕਹਿੰਦਾ ਹੈ ਕਿ ਉਹ ਸਵਾਰਥੀ ਅਤੇ ਘਮੰਡੀ ਹੈ . ਪੀਂਕੂ ਬੋਲਿਆ ਕਿ ਮੈਨੂੰ ਟੀਂਕੂ ਨੇ ਮਿੱਲਣਾ ਛੱਡਿਆ ਹੈ.

ਉਸ ਨੇ ਮੇਰੇ ਬਾਰੇ ਬੁਰਾ ਭਲਾ ਵੀ ਆਖਿਆ ਹੈ. ਟੀਂਕੂ ਨੇ ਪੁਛਿਆ ਕਿ ਤੈਨੂੰ ਕਿਸ ਨੇ ਦੱਸਿਆ ਹੈ ਤਾਂ ਪੀਂਕੂ ਨੇ ਦੱਸਿਆ ਕਿ ਮੋਟੁ ਨੇ. ਇਸ ਤੇ ਟੀਂਕੂ ਵੀ ਬੋਲਿਆ ਕਿ ਮੈਨੂੰ ਵੀ ਮੋਟੁ ਨੇ ਹੀ ਦੱਸਿਆ ਹੈ. ਜਲਦੀ ਹੀ ਦੋਵੇਂ ਮੋਟੁ ਦੀ ਚਾਲ ਸਮਝ ਗਏ ਅਤੇ ਨਰਾਜ਼ਗੀ ਭੁੱਲਾ ਕੇ ਇਕ ਦੁੱਜੇ ਨੂੰ ਗੱਲੇ ਮਿੱਲਣ ਲੱਗੇ. ਸਾਰੇ ਜੰਗਲ ਦੇ ਜਾਨਵਰ ਇਕ ਵਾਰ ਫਿਰ ਖੁਸ਼ ਹੋ ਗਏ.
ਹੋਰ ਵੀ
ਭਾਲੂ ਨੇ ਕਿਹਾ ਸੀ ਕਿ....
ਦੁੱਧ ਵੇਚਣ ਵਾਲਾ
ਟੋਚੂ ਭਾਲੂ
ਸੂਰਜ ਤੇ ਹਵਾ
ਸੁਣੋ ਸਭ ਦੀ ਕਰੋ ਆਪਣੇ ਮਨ ਦੀ
ਰਮਨ- ਚੰਪੁ ਇਹ ਦੱਸੋ