ਇੱਕ ਸ਼ਹਿਰ ਵਿੱਚ ਇਕ ਦੁੱਧ ਵੇਚਣ ਵਾਲਾ ਰਹਿੰਦਾ ਸੀ. ਉਹ ਹਰ ਰੋਜ਼ ਸਵੇਰੇ ਸ਼ਾਮ ਸ਼ਹਿਰ ਵਿੱਚ ਦੁੱਧ ਦੇਣ ਆਉਂਦਾ ਹੁੰਦਾ ਸੀ. ਇਕ ਦਿਨ ਉਹ ਸ਼ਹਿਰ ਵਿੱਚ ਦੁੱਧ ਦੇਣ ਲਈ ਆ ਰਿਹਾ ਸੀ. ਉਹ ਤੁਰਦਾ - ਤੁਰਦਾ ਸੋਚ ਰਿਹਾ ਸੀ ਕਿ ਮੈਂ ਇਸ ਦੁੱਧ ਨੂੰ ਸ਼ਹਿਰ ਵਿੱਚ ਵੇਚਾਂਗਾ, ਜਿਹੜੇ ਪੈਸੇ ਮੈਨੂੰ ਮਿਲਣਗੇ ਮੈਂ ਉਸ ਦੀਆਂ ਮੁਰਗੀਆਂ ਖਰੀਦਾਂਗਾ. ਫਿਰ ਉਹ ਮੁਰਗੀਆਂ ਆਂਡੇ ਦੇਣਗੀਆਂ.
ਮੈਂ ਬਹੁਤ ਸਾਰੇ ਆਂਡੇ ਜਮਾਂ ਕਰਾਂਗਾ ਅਤੇ ਆਂਡਿਆ ਵਿੱਚੋਂ ਚੂਚੇ ਨਿਕਲਣਗੇ. ਮੈ ਵਾਰ- ਵਾਰ ਆਂਡੇ ਇਕੱਠੇ ਕਰਾਂਗਾ ਅਤੇ ਆਂਡਿਆਂ ਵਿੱਚੋਂ ਚੂਚੇ ਨਿਕਲਣਗੇ. ਉਹ ਚੂਚੇ ਵੇਚ ਕੇ ਮੈਂ ਪੈਸੇ ਕਮਾਵਾਂਗਾ. ਮੇਰੇ ਕੋਲ ਬਹੁਤ ਸਾਰੇ ਪੈਸੇ ਇਕੱਠੇ ਹੋ ਜਾਣਗੇ. ਇੰਨ੍ਹਾਂ ਪੈਸਿਆਂ ਨਾਲ ਮੈਂ ਘਰ ਬਣਾਵਾਂਗਾ. ਫਿਰ ਮੈਂ ਵਿਆਹ ਕਰਾਵਾਂਗਾ. ਉਸ ਪਿਛੋਂ ਮੇਰੇ ਬੱਚੇ ਹੋਣਗੇ. ਮੈਂ ਹਰ ਰੋਜ਼ ਉਹਨਾਂ ਬੱਚਿਆਂ ਨਾਲ ਖੇਡਿਆਂ ਕਰਾਂਗਾ. ਜੇ ਉਹ ਸ਼ਰਾਰਤ ਕਰਨਗੇ ਤਾਂ ਮੈਂ ਉਹਨਾਂ ਨੂੰ ਮਾਰਿਆ ਕਰਾਂਗਾ .
ਮੇਰੀ ਘਰ ਵਾਲੀ ਮੈਨੂੰ ਕਹੇਗੀ ਕਿ ਮੈਂ ਬਾਜ਼ਾਰੋ ਚੀਜ਼ਾ ਖਰੀਦ ਕਿ ਲਿਆਵਾਂ ਤਾਂ ਮੈਂ ਗਰਦਨ ਹਿਲਾ ਕੇ ਉਸ ਨੂੰ ਆਕੜ ਨਾਲ ਬੋਲਿਆ ਕਰਾਂਗਾ. ਉਸ ਨੇ ਇਹ ਸੋਚ ਕੇ ਗਰਦਨ ਹੀ ਹਿਲਾਈ ਸੀ ਕਿ ਉਸ ਦਾ ਦੁੱਧ ਵਾਲਾ ਬਰਤਨ ਹੇਠਾਂ ਡਿੱਗ ਪਿਆ ਤੇ ਸਾਰਾ ਦੁੱਧ ਜ਼ਮੀਨ ਤੇ ਡੁੱਲ ਗਿਆ. ਡੁੱਲੇ ਹੋਏ ਦੁੱਧ ਨੂੰ ਵੇਖ ਕੇ ਉਹ ਬਹੁਤ ਉਦਾਸ ਹੋਇਆ, ਕਿਉਂਕਿ ਉਸ ਦੇ ਸਾਰੇ ਸੁਪਨੇ ਟੁੱਟ ਗਏ ਸਨ.
|