ਟੋਚੂ ਕੁੱਝ ਦੇਰ ਸੋਂਣ ਤੋਂ ਬਾਅਦ ਇਕ ਅਜੀਬ ਹਰਕਤ ਕਰਦਾ ਸੀ. ਉਹ ਸੋਣ ਦੇ ਕੁੱਝ ਸਮੇਂ ਬਾਅਦ ਆਪਣਾ ਸਿਰਹਾਣਾ ਆਪਣੀ ਲੱਤ ਜਾਂ ਬਾਂਹ ਨੂੰ ਉੱਤੇ ਚੁੱਕ ਕੇ ਉਸ ਤੇ ਰੱਖ ਲੈਂਦਾ. ਜਿਸ ਨਾਲ ਉਸਦੀ ਮੰਮੀ ਬਹੁਤ ਪਰੇਸ਼ਾਨ ਸੀ. ਉਸ ਨੇ ਸੋਚਿਆ ਕਿ ਕੁੱਝ ਤਾਂ ਕੀਤਾ ਜਾਵੇ ਤਾਂ ਜੋ ਉਸਦੀ ਇਸ ਆਦਤ ਨੂੰ ਸੁਧਾਰਿਆ ਜਾਵੇ. ਇਕ ਦਿਨ ਜਦੋਂ ਟੋਚੂ ਡੁੰਘੀ ਨੀਂਦ ਵਿੱਚ ਸੌਂ ਗਿਆ. ਉਸਦੀ ਮੰਮੀ ਕਮਰੇ ਵਿੱਚ ਆਈ.
ਉਸਨੇ ਆਪਣਿਆਂ ਦੋਵੇਂ ਬਾਹਾਂ ਉੱਪਰ ਵੱਲ ਨੂੰ ਫੈਲਾ ਰੱਖਿਆ ਸਨ ਅਤੇ ਸਿਰਹਾਣਾ ਫੜਿਆ ਹੋਇਆ ਸੀ. ਉਸਦੀ ਮੰਮੀ ਨੇ ਸਿਰਹਾਣਾ ਲੈ ਕੇ ਉਸਦੇ ਸਿਰ ਦੇ ਥੱਲੇ ਲੱਗਾ ਦਿੱਤਾ ਅਤੇ ਉਸਦੇ ਫੈਲੇ ਹੱਥ ਥੱਲੇ ਕੀਤੇ .ਫਿਰ ਚੱਲੀ ਗਈ. ਪਰ ਜਦੋਂ ਫਿਰ ਕੁੱਝ ਸਮੇਂ ਬਾਅਦ ਉਹ ਟੋਚੂ ਨੂੰ ਦੇਖਣ ਆਈ ਤਾਂ ਫਿਰ ਉਸਨੇ ਸਿਰਹਾਣਾ ਹੱਥਾਂ ਵਿੱਚ ਚੁਕਿਆ ਸੀ.
ਅਗਲੇ ਦਿਨ ਉਸਦੀ ਮੰਮੀ ਨੇ ਇਕ ਯੋਜਨਾ ਬਣਾਈ ਜਦੋਂ ਟੋਚੂ ਸੌ ਗਿਆ ਤਾਂ ਫਿਰ ਉਸਨੇ ਆਪਣੇ ਪੈਰ ਉੱਪਰ ਵੱਲ ਚੁੱਕ ਰੱਖੇ ਸੀ ਅਤੇ ਸਿਰਹਾਣਾ ਪੈਰਾਂ ਤੇ. ਉਸਦੀ ਮੰਮੀ ਨੇ ਸਿਰਹਾਣਾ ਚੁੱਕ ਕੇ ਉਸਦੇ ਸਿਰ ਥੱਲੇ ਲਗਾਇਆ ਅਤੇ ਉਸਦੇ ਪੈਰ ਤੇ ਬਰਫ ਰੱਖ ਦਿੱਤੀ.ਜਿਉਂ ਹੀ ਬਰਫ ਪਿਘਲੀ ਤਾਂ ਉਹ ਉਠਿਆ ਮੀਂਹ ਪੈ ਰਿਹਾ. ਉਸਦੀ ਮੰਮੀ ਨੇ ਕਿਹਾ ਨਹੀਂ ਬੇਟਾ ਮੀਂਹ ਨਹੀਂ ਪੈ ਰਿਹਾ,ਸੋ ਜਾ. ਉਹ ਫਿਰ ਸੋ ਗਿਆ ਅਤੇ ਸੋਣ ਤੋਂ ਬਾਅਦ ਉਂਝ ਹੀ ਕੀਤਾ.
ਮੰਮੀ ਨੇ ਵੀ ਫਿਰ ਬਰਫ ਰੱਖੀ. ਉਹ ਫਿਰ ਜਾਗਿਆ ਪਰ ਮੰਮੀ ਨੇ ਉਸਦੀ ਗੱਲ ਟਾਲ ਕੇ ਸੋਣ ਨੂੰ ਕਿਹਾ. ਇਸ ਵਾਰ ਉਸਦੇ ਹੱਥ ਸਿਰਹਾਣਾ ਚੁੱਕਣ ਲਈ ਉਠੇ ਪਰ ਸਿਰਹਾਣਾ ਚੁਕਿਆ ਨਹੀਂ. ਫਿਰ ਕੁੱਝ ਦਿਨ ਉਸਦੀ ਮੰਮੀ ਦੇਖਦੀ ਰਹੀ. ਉਹ ਹੱਥ ਸਿਰ ਤੱਕ ਤਾਂ ਲੈ ਜਾਂਦਾ ਪਰ ਸਿਰਹਾਣਾ ਨਾ ਚੁੱਕਦਾ. ਫਿਰ ਉਸਨੇ ਸਿਰਹਾਣੇ ਕੋਲ ਹੱਥ ਲਿਜਾਣਾ ਵੀ ਛੱਡ ਦਿੱਤਾ. ਉਸਦੀ ਮੰਮੀ ਦੀ ਯੋਜਨਾ ਸਫਲ ਹੋਈ. ਉਹ ਬਹੁਤ ਖੁਸ਼ ਹੋਈ. ਹੁਣ ਟੋਚੂ ਸਾਰੀ ਰਾਤ ਅਰਾਮ ਨਾਲ ਸੋਂਦਾ.
|