ਮੁੱਖ ਸਫ਼ਾ > ਵਿਵਿਧ > ਬੱਚਿਆਂ ਦਾ ਕੋਨਾ > ਕਥਾ-ਸਾਗਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੂਰਜ ਤੇ ਹਵਾ
ਇੱਕ ਵਾਰੀ ਸੂਰਜ ਤੇ ਹਵਾ ਦੀ ਲੜਾਈ ਹੋ ਗਈ ਕਿ ਉਹਨਾਂ ਵਿੱਚੋ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਕੌਣ ਹੈ. ਇਸ ਦਾ ਫੈਸਲਾ ਕਰਨ ਲਈ ਉਹ ਦੋਵੇਂ ਤੁਰ ਪਏ . ਰਸਤੇ ਵਿੱਚ ਉਹਨਾਂ ਨੂੰ ਇੱਕ ਆਦਮੀ ਮਿਲਿਆ. ਉਸ ਨੇ ਕੋਟ ਪਹਿਨਿਆ ਹੋਇਆ ਸੀ. ਹੁਣ ਉਹਨਾਂ ਦੋਹਾਂ ਨੇ ਮਿਲ ਕੇ ਫੈਸਲਾ ਕੀਤਾ ਕਿ ਜਿਹੜਾ ਵੀ ਉਸ ਆਦਮੀ ਦਾ ਕੋਟ ਉਤਰਵਾ ਦੇਵੇਗਾ ਉਹ ਹੀ ਜਿੱਤ ਜਾਵੇਗਾ ਅਤੇ ਸ਼ਕਤੀਸ਼ਾਲੀ ਹੋਵੇਗਾ.

ਇਹ ਕਹਿ ਕੇ ਸੂਰਜ ਨੇ ਪਹਿਲਾਂ ਹਵਾ ਨੂੰ ਆਪਣਾ ਜ਼ੋਰ ਵਿਖਾਉਣ ਲਈ ਕਿਹਾ. ਹਵਾ ਇਕਦਮ ਅੱਗੇ ਵਧੀ ਤੇ ਜ਼ੋਰ ਨਾਲ ਚਲਣਾ ਸ਼ੁਰੂ ਕਰ ਦਿੱਤਾ. ਉਸ ਆਦਮੀ ਨੇ ਹਵਾ ਚਲਦੀ ਵੇਖ ਕੇ ਆਪਣਾ ਕੋਟ ਪਹਿਨ ਲਿਆ. ਹਵਾ ਹੋਰ ਜ਼ੋਰ ਦੀ ਚੱਲਣ ਲੱਗੀ ਤਾਂ ਫਿਰ ਉਸ ਆਦਮੀ ਨੇ ਆਪਣੇ ਕੋਟ ਦੇ ਬਟਨ ਵੀ ਬੰਦ ਕਰ ਲਏ.

ਇਸ ਤੋਂ ਬਾਅਦ ਹੁਣ ਸੂਰਜ ਦੀ ਵਾਰੀ ਆਈ. ਸੂਰਜ ਇਕਦਮ ਬੱਦਲਾ ਵਿੱਚੋਂ ਬਾਹਰ ਆਇਆ. ਸੂਰਜ ਨੂੰ ਵੇਖ ਕੇ ਆਦਮੀ ਨੇ ਕੋਟ ਦੇ ਬਟਨ ਖੋਲ ਦਿੱਤੇ. ਜਦੋਂ ਸੂਰਜ਼ ਨੇ ਥੋੜ੍ਹਾ ਹੋਰ ਜ਼ੋਰ ਵਿਖਾਇਆ ਤਾਂ ਆਦਮੀ ਕੋਟ ਉਤਾਰ ਕੇ ਆਪਣੇ ਮੋਢੇ ਉੱਪਰ ਰੱਖ ਲਿਆ. ਸ਼ਰਤ ਅਨੁਸਾਰ ਜਿੱਤ ਸੂਰਜ ਦੀ ਹੋ, ਪਰ ਸੂਰਜ ਨੇ ਹਵਾ ਨੂੰ ਸਮਝਾਇਆ ਕਿ ਸ਼ਕਤੀਸ਼ਾਲੀ ਹੋਣ ਤੇ ਵੀ ਕਿਸੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ. ਹਵਾ ਨੂੰ ਸਾਰੀ ਗੱਲ ਸਮਝ ਆ ਗਈ ਤੇ ਉਹ ਆਪਣੀ ਸਾਰੀ ਭੁੱਲ ਸਮਝ ਗਈ ਸੀ.
ਹੋਰ ਵੀ
ਸੁਣੋ ਸਭ ਦੀ ਕਰੋ ਆਪਣੇ ਮਨ ਦੀ
ਰਮਨ- ਚੰਪੁ ਇਹ ਦੱਸੋ
ਕੁੱਤੇ ਦੀ ਲਾਲਚ
ਬਗਲਾ ਅਤੇ ਕੇਕੜਾ
ਚੋਰ ਦੀ ਦਾੜੀ ਵਿੱਚ ਤਿਨਕਾ
ਸੱਚ ਅਤੇ ਝੂਠ