ਇਕ ਵਾਰ ਬਹੁਤ ਸਾਰੇ ਡੱਡੂ ਜੰਗਲ ਵਿੱਚ ਜਾ ਰਹੇ ਸੀ. ਉਹ ਸਾਰੇ ਆਪਸ ਵਿੱਚ ਗੱਲਾਂ ਕਰ ਰਹੇ ਸੀ. ਉਦੋਂ ਹੀ ਉਹਨਾਂ ਵਿਚੋਂ ਦੋ ਡੱਡੂ ਇਕ ਜਗਾਂ ਡੁੰਘੇ ਖੱਡੇ ਵਿੱਚ ਡਿੱਗ ਪਏ. ਬਾਕੀ ਡੱਡੂਆਂ ਨੇ ਦੇਖਿਆ ਕਿ ਉਹਨਾਂ ਦੇ ਦੋ ਸਾਥੀ ਡੁੰਘੇ ਖੱਡੇ ਵਿੱਚ ਡਿੱਗ ਗਏ ਹਨ. ਖੱਡਾ ਬਹੁਤ ਡੁੰਘਾ ਸੀ. ਇਸ ਲਈ ਬਾਕੀ ਸਾਥਿਆਂ ਨੂੰ ਲੱਗਿਆ ਕਿ ਹੁਣ ਉਹ ਖੱਡੇ ਤੋਂ ਬਾਹਰ ਨਹੀਂ ਨਿਕਲ ਸਕਦੇ.
ਦੋਵਾਂ ਨੇ ਉਹਨਾਂ ਦੀ ਗੱਲ ਅਣਸੁਣੀ ਕਰ ਦਿੱਤੀ ਅਤੇ ਬਾਹਰ ਨਿਕਲਣ ਲਈ ਛਲਾਂਗ ਲਗਾਉਣ ਲੱਗੇ. ਬਾਹਰ ਖੱਡਾ ਡੱਡੂ ਉਹਨਾਂ ਨੂੰ ਕਹਿ ਰਹੇ ਸੀ ਹੁਣ ਤੁਹਾਡੀ ਕੋਸ਼ਿਸ਼ ਦਾ ਕੋਈ ਫਾਇਦਾ ਨਹੀਂ. ਤੁਸੀਂ ਨਹੀਂ ਬੱਚ ਸਕਦੇ. ਥੋੜੀ ਦੇਰ ਬਾਅਦ ਲਦੋਂ ਉਹ ਖੱਡੇ ਤੋਂ ਬਾਹਰ ਨਾ ਨਿਕਲ ਸਕੇ ਤਾਂ ਇਕ ਡੱਡੂ ਨੇ ਆਸ ਛੱਡ ਦਿੱਤੀ ਅਤੇ ਹੋਰ ਥੱਲੇ ਚੱਲਾ ਗਿਆ ਅਤੇ ਮਰ ਗਿਆ.
ਦੁੱਜੇ ਡੱਡੂ ਨੇ ਕੋਸ਼ਿਸ਼ ਜ਼ਾਰੀ ਰੱਖੀ ਅਤੇ ਅੰਤ ਪੂਰਾ ਜ਼ੋਰ ਲੱਗਾ ਕੇ ਉਹ ਖੱਡੇ ਤੋਂ ਬਾਹਰ ਆ ਗਿਆ. ਉਸਦੇ ਸਾਥਿਆਂ ਨੇ ਉਸਨੂੰ ਪੁੱਛਿਆ - ਜਦੋਂ ਅਸੀਂ ਕਹਿ ਰਹੇ ਸੀ ਕਿ ਖੱਡੇ ਤੋਂ ਬਾਹਰ ਆਉਣਾ ਸੰਭਵ ਨਹੀਂ ਤਾਂ ਤੁੰ ਛਲਾਂਗ ਕਿਉਂ ਲਗਾਉਂਦਾ ਰਿਹਾ.
ਇਸ ਤੇ ਡੱਡੂ ਨੇ ਜਵਾਬ ਦਿੱਤਾ ਕਿ ਮੈਂਨੂੰ ਥੋੜਾ ਉੱਚਾ ਸੁਣਦਾ ਹੈ ਅਤੇ ਜਦੋਂ ਮੈਂ ਛਲਾਂਗ ਲੱਗਾ ਰਿਹਾ ਸੀ ਤਾਂ ਮੈਨੂੰ ਲੱਗਿਆ ਕਿ ਤੁਸੀਂ ਮੇਰਾ ਹੌਂਸਲਾ ਵੱਧਾ ਰਹੇ ਹੋ ਇਸ ਲਈ ਮੈਂ ਕੋਸ਼ਿਸ਼ ਜ਼ਾਰੀ ਰੱਖੀ ਅਤੇ ਬਾਹਰ ਆ ਗਿਆ.ਇਸ ਲਈ ਇਸ ਕਹਾਣੀ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਸਾਨੂੰ ਹਮੇਸ਼ਾ ਦੁਜਿਆਂ ਦਾ ਹੌਸਲਾ ਵਧਾਉਣ ਦੀ ਗੱਲ ਕਰਨੀ ਚਾਹੀਦੀ ਹੈ. ਦੁੱਜੀ ਇਹ ਕਿ ਜਦੋਂ ਸਾਨੂੰ ਆਪਣੇ ਆਪ ਤੇ ਭਰੋਸਾ ਹੈ ਤਾਂ ਦੁੱਜਿਆਂ ਕੀ ਕਹਿ ਰਹੇ ਹਨ ਇਸ ਦੀ ਪਰਵਾਹ ਨਹੀਂ ਕਰਨੀ ਚਾਹੀਦੀ.
|