ਇੱਕ ਵੱਡੀ ਝੀਲ ਕਿਨਾਰੇ ਇੱਕ ਬਗਲਾ ਰਹਿੰਦਾ ਸੀ. ਉਹ ਹੁਣ ਬੁੱਢਾ ਹੁੰਦਾ ਜਾ ਰਿਹਾ ਸੀ. ਉਸ ਤੋਂ ਲੱਤ ਦੇ ਭਾਰ ਖੜ੍ਹੇ ਹੋ ਕੇ ਹੁਣ ਮੱਛੀਆਂ ਨਹੀਂ ਫੜੀਆਂ ਜਾਂਦੀਆਂ ਸਨ. ਇੱਕ ਦਿਨ ਉਹ ਬਿਨਾਂ ਤਕਲੀਫ ਦੇ ਮੱਛੀ ਫੜਨ ਦੇ ਤਰੀਕੇ ਬਾਰੇ ਸੋਚ ਰਿਹਾ ਸੀ. ਇੱਕ ਕੇਕੜਾ ਉਸ ਨੂੰ ਆ ਕੇ ਪੁੱਛਣ ਲੱਗਾ, '' ਦਾਦਾ ਤੂ ਅੱਜ ਉਦਾਸ ਕਿਉਂ ਹੈ?" ਬਗਲੇ ਨੇ ਕਿਹਾ ਕਿ ਮੈਂ ਮਛੇਰਿਆਂ ਨੂੰ ਗੱਲ ਕਰਦੇ ਸੁਣਿਆ ਹੈ, ਉਹ ਕੱਲ ਇਸ ਨਦੀ ਵਿੱਚ ਵੱਡਾ ਜਾਲ ਪਾ ਕੇ ਸਾਰੀਆਂ ਮੱਛੀਆਂ ਨੂੰ ਫੜ ਕੇ ਲੈ ਜਾਣਗੇ. ਇਸ ਲਈ ਮੈਂ ਉਦਾਸ ਹਾਂ.
ਕੇਕੜਾ ਚਲਾ ਗਿਆ ਤੇ ਸਾਰੇ ਕੇਕੜਿਆਂ, ਮੱਛੀਆਂ ਅਤੇ ਡੱਡੂਆਂ ਨੂੰ ਦੱਸ ਆਇਆ. ਅਗਲੇ ਦਿਨ ਸਾਰਿਆਂ ਨੇ ਬਗਲੇ ਨੂੰ ਮਦਦ ਕਰਨ ਵਾਸਤੇ ਕਿਹਾ. ਬਗਲੇ ਨੇ ਉਹਨਾਂ ਨੂੰ ਕਿਹਾ ਕਿ ਇੱਥੇ ਥੋੜੀ ਦੂਰ ਇੱਕ ਮੰਦਰ ਹੈ. ਉਸ ਦੇ ਨੇੜੇ ਤਾਲਾਬ ਹੈ. ਮੈਂ ਇੱਕ - ਇੱਕ ਕਰਕੇ ਤੁਹਾਨੂੰ ਉਥੇ ਛੱਡ ਆਵਾਂਗਾ. ਸਾਰੇ ਉਸ ਦੀ ਗੱਲ ਤੇ ਰਾਜ਼ੀ ਹੋ ਗਏ. ਹੁਣ ਬਗਲਾ ਹਰ ਰੋਜ਼ ਇੱਕ ਮੱਛੀ ਫੜਦਾ ਤੇ ਪਹਾੜੀ ਉੱਤੇ ਜਾ ਕੇ ਖਾ ਲੈਂਦਾ. ਇੱਕ ਦਿਨ ਕੇਕੜੇ ਨੇ ਵੀ ਮੰਦਰ ਵਾਲੇ ਤਾਲਾਬ ਤੇ ਜਾਣ ਦਾ ਫੈਸਲਾ ਕੀਤਾ.
ਉਸ ਨੇ ਬਗਲੇ ਨੂੰ ਕਿਹਾ. ਬਗਲਾ ਝੱਟ ਮੰਨ ਗਿਆ. ਉਹ ਕੇਕੜੇ ਨੂੰ ਲੈ ਕੇ ਉੱਡ ਪਿਆ. ਜਦੋਂ ਉਹ ਪਹਾੜੀ ਉੱਪਰ ਪਹੁੰਚਿਆ ਤਾ ਹੇਠਾਂ ਮੱਛੀਆਂ ਦੀਆਂ ਹੱਡੀਆਂ ਦਾ ਢੇਰ ਵੇਖ ਕੇ ਹੈਰਾਨ ਰਹਿ ਗਿਆ. ਉਹ ਝੱਟ ਸਾਰੀ ਕਹਾਣੀ ਸਮਝ ਗਿਆ. ਉਸ ਨੇ ਆਪਣੇ ਪੈਰਾਂ ਦੀ ਸਹਾਇਤਾ ਨਾਲ ਬਗਲੇ ਦੀ ਗਰਦਨ ਪਕੜ ਲਈ. ਬਗਲਾ ਹੇਠਾਂ ਡਿੱਗ ਪਿਆ. ਕੇਕੜੇ ਨੇ ਉਸ ਦੀ ਗਰਦਨ ਲੈ ਕੇ ਆਪਣੇ ਸਾਥੀਆਂ ਕੋਲ ਆਇਆ ਤੇ ਕਹਿਣ ਲੱਗਾ, ਮੈਂ ਇਸ ਦੁਸ਼ਟ ਦਾ ਅੰਤ ਕਰ ਦਿੱਤਾ ਹੈ. ਇਸ ਪਿਛੋਂ ਉਹ ਸਾਰੇ ਖੁਸ਼ੀ ਨਾਲ ਰਹਿਣ ਲੱਗੇ.
|