ਮਨੁੱਖ ਮਨੁੱਖ ਦੀ ਮੱਦਦ ਕਰਦਾ ਹੈ ਇਹ ਤਾਂ ਦੇਖਣ ਵਿੱਚ ਆਉਂਦਾ ਹੀ ਹੈ ਪਰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਾਨਵਰ ਵੀ ਇਸ ਵਿੱਚ ਪਿੱਛੇ ਨਹੇਂ ਹਨ. ਕਿਤੇ ਤਾਂ ਉਹ ਮਨੁੱਖਾਂ ਤੋਂ ਵੀ ਅੱਗੇ ਹਨ. ਜਾਨਵਰਾਂ ਵਿੱਚ ਚਿਮਪਾਂਜੀ ਇਸਦਾ ਖਾਸ ਉਦਾਹਰਣ ਹੈ.
ਚਿਮਪਾਂਜੀ ਨਾ ਸਿਰਫ ਦੂਜੇ ਜਾਨਵਰਾਂ ਦੀ ਮੱਦਦ ਕਰਦੇ ਹਨ ਸਗੋਂ ਉਹ ਖਤਰੇ ਵਿੱਚ ਪਏ ਮਨੁੱਖ ਦੀ ਮੱਦਦ ਵੀ ਉਸ ਨੂੰ ਆਪਣਾ ਮਿੱਤਰ ਮੰਨ ਕੇ ਹੀ ਕਰਦੇ ਹਨ. ਮਨੁੱਖਾਂ ਵਿੱਚ 18 ਸਾਲ ਦੇ ਬੱਚੇ ਜਾਂ ਕਿਸ਼ੋਰ ਦੂਜਿਆਂ ਦੀ ਮੱਦਦ ਕਰਨਾ ਜ਼ਿਆਦਾ ਪਸੰਦ ਕਰਦੇ ਹਨ.
ਕਾਰਣ ਇਹ ਵੀ ਹੋ ਸਕਦਾ ਹੈ ਕਿ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ. ਅਸੀਂ ਸਿਰਫ ਆਪਣਾ ਸੋਚਣ ਲੱਗਦੇ ਹਾਂ. ਦੂਜਿਆਂ ਦੀ ਮੱਦਦ ਕਰਨ ਵਾਲੇ ਇਸ ਵਿਵਹਾਰ ਨੂੰ ਵਿਗਿਆਨਿਕ ਅਲਟ੍ਰਿਜਮ ਆਖਦੇ ਹਨ. ਅਲਟ੍ਰਿਜਮ ਕੋਈ ਨਵਾਂ ਵਿਵਹਾਰ ਨਹੀਂ. ਇਹ ਤਾਂ ਸਾਲਾਂ ਪੁਰਾਣੀ ਗੱਲ ਹੈ, ਬਸ ਵਿਗਿਆਨਿਕਾਂ ਨੇ ਇਸ ਤੇ ਹਾਲ ਹੀ ਦੇ ਸਾਲਾਂ ਵਿੱਚ ਗੌਰ ਕੀਤਾ ਹੈ.
ਵਿਗਿਆਨਿਕਾਂ ਨੇ ਅਲਟ੍ਰਿਜਮ ਨੂੰ ਵਰਤ ਕੇ ਵੀ ਵੇਖਿਆ ਹੈ. ਇਸਦੇ ਲਈ ਉਹਨਾਂ ਨੇ ਚ੍ਮਪਾਂਜੀ ਨੂੰ ਇਕ ਕਮਰੇ ਵਿੱਚ ਬੰਦ ਕਰ ਦਿੱਤਾ. ਉਸ ਕਮਰੇ ਵਿੱਚ ਇਕ ਸੋਟੀ ਵੀ ਰੱਖ ਦਿੱਤੀ. ਕਮਰੇ ਦੇ ਕੱਚ ਦੇ ਦਰਵਾਜੇ ਦੇ ਬਾਹਰ ਇਕ ਬੰਦੇ ਨੂੰ ਖੜਾ ਕਰ ਦਿੱਤਾ ਜੋ ਆਪਣੀ ਸੋਟੀ ਲੈਣ ਦੀ ਕੋਸ਼ਿਸ਼ ਕਰਨ ਲੱਗਾ.
ਜਦੋਂ ਚਿਮਪਾਂਜੀ ਨੇ ਇਹ ਵੇਖਿਆ ਤਾਂ ਉਸਨੇ ਸੋਟੀ ਚੁੱਕ ਕੇ ਬੰਦੇ ਤੱਕ ਪਹੁੰਚਾ ਦਿੱਤੀ. ਚਿਮਪਾਂਜੀ ਉਸ ਬੰਦੇ ਨੂੰ ਪਹਿਲਾਂ ਤੋਂ ਨਹੀਂ ਜਾਣਦਾ ਸੀ. ਹੈ ਨਾ ਮਜੇਦਾਰ ਗੱਲ. ਤਾਂ ਤੁਸੀਂ ਵੀ ਕਰੋ ਦੂਜਿਆਂ ਦੀ ਮੱਦਦ.
|