ਤੁਸੀਂ ਆਪਣੇ ਸਕੂਲਾਂ ਵਿੱਚ ਤਾਂ ਗਲੋਬ ਜ਼ਰੂਰ ਵੇਖਿਆ ਹੋਵੇਗਾ. ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਵਿੱਚ ਸਭ ਤੋਂ ਪਹਿਲਾਂ ਗਲੋਬ ਕਿਸਨੇ ਬਣਾਇਆ ਸੀ. ਦੁਨੀਆ ਵਿੱਚ ਸਭ ਤੋਂ ਪਹਿਲਾ ਗਲੋਬ ਜਰਮਨੀ ਦੇ ਮਾਟ੍ਰਿਨ ਬੇਹੇਮ ਨੇ ਬਣਾਇਆ ਸੀ.
ਇਹ ਗਲੋਬ ਉਹਨਾਂ ਨੇ ਨਿਕੋਲਸ ਕੋਪਰਨਿਕਸ ਦੇ ਸਿਧਾਂਤ ਤੋਂ ਪ੍ਰਭਾਵਿਤ ਹੋ ਕੇ ਬਣਾਇਆ ਸੀ. ਨਿਕੋਲਸ ਕੋਪਰਨਿਕਸ ਨੇ ਕਿਹਾ ਸੀ ਕਿ ਧਰਤੀ ਅਤੇ ਉਸਦੇ ਨੇੜੇ- ਤੇੜੇ ਚੱਕਰ ਲਗਾਉਣ ਵਾਲੇ ਗ੍ਰਹਿ ਚਪਟੇ ਨਹੀਂ ਗੋਲ ਹਨ.
ਕੋਪਰਨਿਕਸ ਨੇ ਇਹ ਵੀ ਕਿਹਾ ਸੀ ਕਿ ਲੋਕ ਇਹ ਸੋਚਦੇ ਹਨ ਕਿ ਧਰਤੀ ਬ੍ਰਹਿਮੰਡ ਦਾ ਕੇਂਦਰ ਹੈ ਪਰ ਇਹ ਹਕੀਕਤ ਨਹੀਂ ਹੈ. ਬੇਹੇਮ ਨੇ ਜੋ ਗਲੋਬ ਬਣਾਇਆ ਸੀ ਉਸਦਾ ਨਾਂ ਉਹਨਾਂ ਨੇ 'ਇਰਡਾਫੇਲ' ਜਾਂ 'ਅਰਥ ਏੱਪਲ' ਰੱਖਿਆ ਸੀ.
|