ਮੁੱਖ ਸਫ਼ਾ > ਵਿਵਿਧ > ਬੱਚਿਆਂ ਦਾ ਕੋਨਾ > ਪਹੇਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੱਪ ਵਿੱਚ ਜ਼ਹਿਰ ਕਿਥੋਂ ਆਇਆ?
ਸੱਪ ਦੋ ਤਰਾਂ ਦੇ ਹੁੰਦੇ ਹਨ. ਜ਼ਹਰੀਲੇ ਅਤੇ ਬਿਨਾਂ ਜ਼ਹਿਰ ਵਾਲੇ. ਸਾਰੇ ਜ਼ਹਰੀਲੇ ਸੱਪਾਂ ਦੇ ਸਿਰ ਵਾਲੇ ਭਾਗ ਵਿੱਚ ਜ਼ਹਿਰ ਬਣਾਉਣ ਵਾਲੀ ਸੰਰਚਨਾ ਹੁੰਦੀ ਹੈ. ਇਸ ਸੰਰਚਨਾ ਵਿੱਚ ਇਕ ਜੋੜੀ ਵਿਸ਼ ਗ੍ਰੰਥਿਆ,ਇਹਨਾਂ ਦੀਆਂ ਨਲੀਆਂ,ਜ਼ਹਿਰ ਦੇ ਦੰਦ ਅਤੇ ਪੇਸ਼ਿਆ ਹੁੰਦੀਆਂ ਹਨ.

ਜ਼ਹਿਰ ਗ੍ਰੰਥਿਆਂ ਤੋਂ ਜ਼ਹਿਰ ਸੱਪ ਦੇ ਜਬਾੜੇ ਵਿੱਚ ਆਉਂਦਾ ਹੈ. ਇਹ ਜ਼ਹਿਰ ਗ੍ਰੰਥਿਆ ਸੱਪ ਦੇ ਉੱਪਰੀ ਜਬਾੜੇ ਵਿੱਚ ਅੱਖ ਦੇ ਹੇਠਲੇ ਹਿੱਸੇ ਵਿੱਚ ਹੁੰਦੀ ਹੈ. ਜਾਤ ਦੇ ਅਨੁਸਾਰ ਸੱਪ ਵਿੱਚ ਗ੍ਰੰਥਿਆਂ ਦਾ ਆਕਾਰ ਵੱਖ- ਵੱਖ ਹੁੰਦਾ ਹੈ.

ਇਹਨਾਂ ਦੋਵਾਂ ਗ੍ਰੰਥਿਆਂ ਵਿੱਚ ਪੈਦਾ ਹੋਣ ਵਾਲਾ ਜ਼ਹਿਰ ਨਾੜਿਆਂ ਦੇ ਰਾਹੀਂ ਜ਼ਹਰੀਲੇ ਦੰਦਾਂ ਤੱਕ ਪਹੁੰਚਦਾ ਹੈ. ਇਹ ਜ਼ਹਿਰ ਦੇ ਦੰਦ ਨੋਕੀਲੇ ਹੁੰਦੇ ਹਨ ਅਤੇ ਸੱਪ ਆਪਣੇ ਸ਼ਿਕਾਰ ਦੇ ਸ਼ਰੀਰ ਵਿੱਚ ਇਹਨਾਂ ਨੂੰ ਪਾਕੇ ਉਸਨੂੰ ਮਾਰ ਦਿੰਦਾ ਹੈ.

ਸੱਪ ਦਾ ਜ਼ਹਿਰ ਸਾਫ ਅਤੇ ਚਿਪਚਿਪਾ,ਪੀਲੇ ਅਤੇ ਹਲਕੇ ਹਰੇ ਰੰਗ ਦਾ ਤਰਲ ਪਦਾਰਥ ਹੁੰਦਾ ਹੈ. ਸੱਪ ਦਾ ਜ਼ਹਿਰ ਵੀ ਦੋ ਤਰਾਂ ਦਾ ਹੁੰਦਾ ਹੈ. ਨਿਉਰੋਟਾਕਿਸਕ ਅਤੇ ਹਿਮੋਟਾਕਿਸਕ.

ਨਿਉਰੋਟਾਕਿਸਕ ਜ਼ਹਿਰ ਸੱਪ ਦੇ ਸ਼ਿਕਾਰ ਦੇ ਸ਼ਰੀਰ ਵਿੱਚ ਜਾਣ ਤੇ ਸਾਂਹ ਕ੍ਰਿਆ ਸੰਚਾਲਿਤ ਕਰਨ ਵਾਲਿਆਂ ਪੇਸ਼ਿਆਂ ਦੇ ਕੰਮਕਾਜ ਨੂੰ ਬੰਦ ਕਰ ਦਿੰਦਾ ਹੈ ਅਤੇ ਹਿਮੋਟਾਕਿਸਕ ਕੋਸ਼ਿਕਾਵਾਂ ਨੂੰ ਨਸ਼ਟ ਕਰ ਦਿੰਦੀਆਂ ਹਨ ਅਤੇ ਹੇਮਰੇਜ ਦੀ ਸਥਿਤੀ ਬਣਾ ਦਿੰਦਾ ਹੈ.

ਹੋਰ ਵੀ
ਕੀ ਤੁਸੀਂ ਜਾਣਦੇ ਹੋ?
ਟੁੱਟਾ ਤਾਰਾ