ਸਾਨੂੰ ਸਪਨੇ ਕਿਉਂ ਦਿਖਾਈ ਦਿੰਦੇ ਹਨ? ਅਸਲ ਵਿੱਚ ਸਪਨੇ ਸੋਣ ਸਮੇਂ ਦਿਮਾਗ ਵਿੱਚ ਹੋਣ ਵਾਲੀਆਂ ਕ੍ਰਿਆਵਾਂ ਦਾ ਨਤੀਜਾ ਹਨ. ਕੁੱਝ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਪਨੇ ਦਿਖਾਈ ਨਹੀਂ ਦਿੰਦੇ,ਪਰ ਕੁੱਝ ਦੁਜੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਸਪਨੇ ਦਿਖਾਈ ਦਿੰਦੇ ਹਨ.
ਵਿਗਿਆਨਿਕ ਸੋਧਾਂ ਅਨੁਸਾਰ ਸੋਂਦੇ ਸਮੇਂ ਵਿਅਕਤੀ ਦੀ ਜੋ ਮਾਨਸਿਕ ਸਥਿਤੀ ਹੁੰਦੀ ਹੈ, ਉਸ ਨਾਲ ਸਬੰਧਤ ਉਸ ਨੂੰ ਸਪਨੇ ਦਿਖਾਈ ਦਿੰਦੇ ਹਨ. ਉਦਾਹਰਣ ਵਜੋਂ ਜ਼ੇਕਰ ਵਿਅਕਤੀ ਸੋਂਦੇ ਸਮੇਂ ਭੁੱਖਾ ਜਾਂ ਪਿਆਸਾ ਹੈ, ਤਾਂ ਉਸਨੂੰ ਭੋਜਨ ਅਤੇ ਪਾਣੀ ਦੇ ਵਿਸ਼ੇ ਤੇ ਸਪਨੇ ਦਿਖਾਈ ਦੇਣਗੇ.
ਇਕ ਦੂਜੇ ਵਿਚਾਰ ਅਨੁਸਾਰ ਜੋ ਇਛਾਵਾਂ ਸਾਡੇ ਜੀਵਨ ਵਿੱਚ ਪੂਰੀਆਂ ਨਹੀਂ ਹੁੰਦੀਆਂ., ਉਹ ਸਪਨਿਆਂ ਵਿੱਚ ਪੂਰੀਆਂ ਹੋ ਜਾਂਦੀਆਂ. ਸਾਡੇ ਮਨ ਦੀਆਂ ਗੱਲਾਂ ਅਕਸਰ ਸਪਨਿਆਂ ਵਿੱਚ ਪੂਰੀਆਂ ਹੁੰਦੀਆਂ ਹਨ. ਸਪਨਿਆਂ ਰਾਹੀਂ ਮਾਨਸਿਕ ਤਨਾਅ ਵੀ ਬਹੁਤ ਘੱਟ ਹੁੰਦਾ ਹੈ.
ਜਦੋਂ ਸਾਨੂੰ ਸਪਨੇ ਦਿਖਾਈ ਦਿੰਦੇ ਹਨ, ਉਦੋਂ ਅੱਖਾਂ ਦੀ ਗਤੀ ਤੇਜ਼ ਹੋ ਜਾਂਦੀ ਹੈ. ਦਿਮਾਗ ਵਿੱਚ ਪੈਦਾ ਹੋਣ ਵਾਲਿਆਂ ਤਰੰਗਾਂ ਦੀ ਬਨਾਵਟ ਵਿੱਚ ਅੰਤਰ ਆ ਜਾਂਦਾ ਹੈ. ਸ਼ਰੀਰ ਵਿੱਚ ਕੁੱਝ ਰਸਾਇਣਕ ਪਰਿਵਰਤਨ ਹੁੰਦੇ ਹਨ. ਇਹਨਾਂ ਸਭ ਬਦਲਾਵਾਂ ਦੇ ਅਧਿਐਨ ਨਾਲ ਨਿਸ਼ਚੀਤ ਹੈ ਕਿ ਸਪਨੇ ਦਿਖਾਈ ਦੇਣ ਦਾ ਆਪਣਾ ਹੀ ਮੱਹਤਵ ਹੈ.
|