ਗਿਰੀਸ਼ ਪੰਡਯਾ
ਬੰਟੂ ਬਾਂਦਰ ਨੇ ਮਹਿੰਗੇ ਵਾਲਾ,
ਖਰੀਦ ਲਿਆ ਮੋਬਾਇਲ,
ਦੇਖਦੇ ਹੀ ਦੇਖਦੇ ਬਦਲ ਗਈ,
ਉਸਦੀ ਹਰ ਸਟਾਇਲ,
ਸੁੰਦਰ ਚਸ਼ਮਾ, ਜਿੰਸ ਅਤੇ ਟੀ-ਸ਼ਰਟ,
ਉਸਨੂੰ ਸੁੱਝੀ ਮਸਤੀ ਦੀ ਕਰਤੂਤ,
ਉੱਚੇ- ਉੱਚੇ ਦਰਖਤਾਂ ਤੇ,
ਲੱਗਾ ਕਰਨ ਉੱਛਲ- ਕੁੱਦ,
ਉਦੋਂ ਮੋਬਾਇਲ ਹੱਥੋ ਨਿਕਲ ਕੇ,
ਡਿੱਗਿਆ ਸਿਧਾ ਜ਼ਮੀਨ ਤੇ,
ਪਛਤਾ ਰਿਹਾ ਸੀ ਬੰਟੂ ਬਾਂਦਰ,
ਉਸਦੇ ਪੁਰਜੇ ਬਿਨ ਕੇ.
|