ਟਿਪਸ | ਲੇਖ
ਮੁੱਖਪੰਨਾ » ਵਿਵਿਧ » ਸਿਹਤ » ਟਿਪਸ » ਮੋਟਾਪਾ ਦੂਰ ਭਜਾਵੇ ਟਮਾਟਰ (health and fitness tips)
Feedback Print Bookmark and Share
 
ND
ਅੱਜ ਤੱਕ ਟਮਾਟਰ ਖਾਣ ਦੇ ਕਈ ਕਾਰਨ ਸਨ, ਜਿਵੇਂ ਉਸਦਾ ਵਿਟਾਮਿਨ 'ਸੀ' ਨਾਲ ਭਰਪੂਰ ਹੋਣਾ, ਟਮਾਟਰ ਦੀ ਚਟਨੀ ਅਤੇ ਜੂਸ ਵਿੱਚ ਕੋਲੈਸਟ੍ਰੋਲ ਨੂੰ ਘੱਟ ਕਰਨ ਦੀ ਸਮਰੱਥਾ ਆਦਿ। ਹੁਣ ਟਮਾਟਰ ਖਾਣ ਦਾ ਇੱਕ ਹੋਰ ਵੱਡਾ ਕਾਰਨ ਮਿਲ ਗਿਆ ਹੈ।

ਜੀ ਹਾਂ, ਜੇਕਰ ਤੁਸੀਂ ਆਪਣੇ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਇਹ ਪੜ੍ਹਦੇ ਹੀ ਟਮਾਟਰ ਖਾਣਾ ਸ਼ੁਰੂ ਕਰ ਦਿਉ, ਕਿਉਂਕਿ ਉਸ ਨੂੰ ਖਾਣ ਨਾਲ ਜਲਪਾਨ ਕਰਨ ਦੀ ਇੱਛਾ ਘੱਟ ਹੁੰਦੀ ਹੈ ਅਤੇ ਇਹ ਵਜਨ ਵੀ ਘਟਾਉਂਦਾ ਹੈ।

ਟਮਾਟਰ ਸਰੀਰ ਨੂੰ ਸਦਾ ਇੱਕ ਤਰ੍ਹਾਂ ਦਾ ਗੁੰਦਵਾਂ ਬਦਨ ਬਣਾਈ ਰੱਖਣ ਵਿੱਚ ਬਹੁਤ ਫਾਇਦਾ ਕਰਦਾ ਹੈ। ਇਸ ਨਾਲ ਸਰੀਰ ਦਾ ਵਜਨ ਨਹੀਂ ਵਧਦਾ। ਇਸ ਨਾਲ ਭੁੱਖ ਵਾਲੇ ਹਾਰਮੋਨਸ ਦਾ ਪੱਧਰ ਬਦਲਦਾ ਰਹਿੰਦਾ ਹੈ।

ਰੀਡਿੰਗ ਯੁਨਿਵਰਸਿਟੀ ਦੇ ਸ਼ੋਧਕਰਤਾਵਾਂ ਨੇ ਪਾਇਆ ਹੈ ਕਿ ਟਮਾਟਰ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਭੁੱਖ ਲੱਗਣ ਵਾਲੇ ਹਾਰਮੋਨਸ ਨੂੰ ਘੱਟ ਕਰ ਦਿੰਦੇ ਹਨ ਅਤੇ ਭੁੱਖ ਦਾ ਅਹਿਸਾਸ ਹੀ ਨਹੀਂ ਹੁੰਦਾ। ਇਸ ਸ਼ੋਧ ਨੂੰ ਅੰਜਾਮ ਦੇਣ ਲਈ 18 ਤੋਂ 35 ਸਾਲ ਦੀ ਉਮਰ ਵਾਲੀਆਂ ਸਧਾਰਨ ਭਾਰ ਦੀਆਂ ਔਰਤਾਂ ਦੇ ਇੱਕ ਸਮੂਹ ਨੂੰ ਚੁਣਿਆ ਗਿਆ।
ਇਸ ਵਿੱਚ ਔਰਤਾਂ ਦੇ ਵਜਨ 'ਤੇ ਅਧਿਐਨ ਕੀਤਾ ਜਾ ਰਿਹਾ ਸੀ। ਸ਼ੋਧ ਵਿੱਚ ਪਾਇਆ ਗਿਆ ਕਿ ਜਿਹਨਾਂ ਔਰਤਾਂ ਨੂੰ ਬ੍ਰੈਡ ਦੇ ਨਾਲ-ਨਾਲ ਟਮਾਟਰ ਦੀ ਚਟਣੀ ਵੀ ਦਿੱਤੀ ਗਈ, ਉਹਨਾਂ ਦੇ ਵਜਨ ਵਿੱਚ ਕੋਈ ਵਾਧਾ ਨਹੀਂ ਹੋਇਆ।
ਸਬੰਧਤ ਜਾਣਕਾਰੀ ਲੱਭੋ