ਟਿਪਸ | ਲੇਖ
ਮੁੱਖਪੰਨਾ » ਵਿਵਿਧ » ਸਿਹਤ » ਟਿਪਸ » ਦਿਲ ਦੇ ਰੋਗਾਂ ਤੋਂ ਬਚਾਉਂਦੇ ਹਨ ਨਟਸ (health and fitness tips)
Feedback Print Bookmark and Share
 
ND
ਨਵੀਨਤਮ ਖੋਜਾਂ ਵਿਚ ਇਹ ਸਾਹਮਣੇ ਆਇਆ ਹੈ ਕਿ ਨਟਸ ਜਿਵੇਂ ਕਾਜੂ, ਬਦਾਮ, ਅਖਰੋਟ, ਪਿਸਤਾ ਆਦਿ ਵਿਚ ਪਾਏ ਜਾਣ ਵਾਲੇ ਵਿਟਾਮਿਨ ਅਤੇ ਖਣਿਜ ਦਿਲ ਦੀਆਂ ਬਿਮਾਰੀਆਂ, ਹਾਈ ਬਲੱਡ ਪ੍ਰੈਸ਼ਰ ਆਦਿ ਵਿਚ ਸੁਰੱਖਿਆ ਦਿੰਦੇ ਹਨ।

ਨਟਸ ਪ੍ਰੋਟੀਨ ਦੇ ਤਾਂ ਚੰਗੇ ਸੋਮੇ ਹਨ ਹੀ, ਨਾਲ ਹੀ ਇਨ੍ਹਾਂ ਵਿਚ ਕੈਲਸ਼ੀਅਮ, ਮੈਗਨੇਸ਼ੀਅਮ ਅਤੇ ਪੋਟਾਸ਼ੀਅਮ ਵੀ ਪਾਇਆ ਜਾਂਦਾ ਹੈ। ਇਹ ਐਂਟੀ-ਆਕਸੀਡੈਂਟ ਵਿਟਾਮਿਨ 'ਈ' ਦਾ ਚੰਗਾ ਸੋਮਾ ਹਨ। ਇਸ ਲਈ ਇਨ੍ਹਾਂ ਦਾ ਸੇਵਨ ਨਿਯਮਿਤ ਰੂਪ ਨਾਲ ਕਰਨਾ ਚਾਹੀਦਾ ਹੈ।

ਇਕ ਹੋਰ ਖੋਜ ਵਿਚ ਇਹ ਪਾਇਆ ਗਿਆ ਕਿ ਜਿਹੜੀਆਂ ਔਰਤਾਂ ਇਨ੍ਹਾਂ ਦਾ ਵਧੇਰੇ ਸੇਵਨ ਕਰਦੀਆਂ ਹਨ, ਉਨ੍ਹਾਂ ਵਿਚ ਕਰੋਨਰੀ ਹਾਰਟ ਡਿਸੀਜ਼ ਹੋਣ ਦੀ ਸੰਭਾਵਨਾ ਵੀ ਘੱਟ ਪਾਈ ਗਈ।
ਸਬੰਧਤ ਜਾਣਕਾਰੀ ਲੱਭੋ