ਰੰਗੀਲਾ ਖਾਉ ਅਤੇ ਸਿਹਤ ਪਾਉ

ਵਿਗਿਆਨਕਾਂ ਨੇ ਇਹ ਖੋਜਿਆ ਹੈ ਕਿ ਅਲੱਗ-ਅਲੱਗ ਰੰਗਾਂ ਦੇ ਭੋਜਨ ਪਦਾਰਥ ਤੁਹਾਡੇ ਸਰੀਰ ਦੇ ਅਲੱਗ-ਅਲੱਗ ਹਿੱਸਿਆਂ ਨੂੰ ਫਾਇਦਾ ਪਹੁੰਚਾਉਂਦੇ ਹਨ। ਆਉ ਦੇਖੀਏ ਕਿਹੜਾ ਰੰਗ ਸਰੀਰ ਦੇ ਕਿਸ ਅੰਗ ਦਾ ਮਿੱਤਰ ਹੈ : ਸਫ਼ੇਦ - ਆਲੂ, ਲਸਣ, ਸਫ਼ੇਦ ਮਸ਼ਰੂਮ ਆਦਿ ਤੁਹਾਡੇ ਫੇਫੜਿਆਂ ਲਈ ਫਾਇਦੇਮੰਦ ਹੁੰਦੇ ਹਨ। ਨਾਰੰਗੀ - ਪਲੀਹਾ ਦੀ ਸਲਾਮਤੀ ਲਈ ਨਾਰੰਗੀ ਰੰਗ ਦੀਆਂ ਚੀਜ਼ਾਂ ਖਾਣਾ ਫਾਇਦੇਮੰਦ ਹੁੰਦਾ ਹੈ। ਸੰਤਰਿਆਂ 'ਚ ਵਿਟਾਮਿਨ-ਸੀ ਤਾਂ ਹੁੰਦਾ ਹੀ ਹੈ, ਕੁਝ ਮਾਤਰਾ 'ਚ ਵਿਟਾਮਿਨ-ਏ ਵੀ ਹੁੰਦਾ ਹੈ, ਜੋ ਪਲੀਹਾ ਲਈ ਚੰਗਾ ਹੁੰਦਾ ਹੈ। ਹਰਾ - ਹਰੇ ਫ਼ਲ-ਸਬਜ਼ੀਆਂ 'ਚ ਇੰਡੋਲ ਅਤੇ ਲੂਟੀਨ ਨਾਮਕ ਫਾਇਟੋਕੈਮੀਕਲਸ ਹੁੰਦੇ ਹਨ, ਜੋ ਲੀਵਰ ਦੀ ਰੱਖਿਆ ਕਰਦੇ ਹਨ। ਇਸ ਲਈ ਹਰੇ ਰੰਗ ਦੀਆਂ ਚੀਜ਼ਾਂ ਖੂਬ ਖਾਉ। ਜਾਮਣੀ - ਜੇਕਰ ਤੁਸੀਂ ਆਪਣੇ ਦਿਮਾਗ ਦੀ ਸਲਾਮਤੀ ਚਾਹੁੰਦੇ ਹੋ ਤਾਂ ਜਾਮਣੀ ਫ਼ਲ-ਸਬਜ਼ੀਆਂ ਨੂੰ ਆਪਣੇ ਅਹਾਰ 'ਚ ਸ਼ਾਮਿਲ ਕਰੋ। ਇਹਨਾਂ ਵਿੱਚ ਅੰਗੂਰ, ਪਿਆਜ਼, ਜਾਮਣੀ ਰੰਗ ਦੀ ਪੱਤਾਗੋਭੀ, ਬੈਂਗਨ ਆਦਿ ਸ਼ਾਮਿਲ ਹਨ। ਕਾਲਾ - ਵੈਸੇ ਤਾਂ ਕਾਲਾ ਰੰਗ ਲੋਕਾਂ ਨੂੰ ਘੱਟ ਹੀ ਪਸੰਦ ਹੁੰਦਾ ਹੈ, ਖਾਸ ਤੌਰ 'ਤੇ ਖਾਣ-ਪੀਣ ਦੇ ਮਾਮਲੇ ਵਿੱਚ, ਪਰ ਯਕੀਨ ਮੰਨੋ, ਕਾਲੇ ਰੰਗ ਦਾ ਅਹਾਰ ਤੁਹਾਡੇ ਗੁਰਦਿਆਂ ਲਈ ਬਹੁਤ ਲਾਭਕਾਰੀ ਹੁੰਦਾ ਹੈ। ਇਸ ਲਈ ਮੁਨੱਕਾਂ, ਕਾਲੀ ਚੌਲਾ ਫ਼ਲੀ, ਕਾਲੇ ਜੈਤੂਨ ਆਦਿ ਖਾਣਾ ਫਾਇਦੇਮੰਦ ਰਹੇਗਾ। ਲਾਲ - ਜੇਕਰ ਤੁਸੀਂ ਦਿਲ ਦੀ ਰੱਖਿਆ ਕਰਨਾ ਚਾਹੁੰਦੇ ਹੋ ਤਾਂ ਲਾਲ ਰੰਗ ਦੀਆਂ ਚੀਜ਼ਾਂ ਖਾਉ। ਲਾਲ (ਅਤੇ ਗੁਲਾਬੀ) ਰੰਗ ਦੇ ਫ਼ਲ-ਸਬਜ਼ੀਆਂ 'ਚ ਫਾਇਟੋਕੈਮੀਕਲਸ ਪਾਏ ਜਾਂਦੇ ਹਨ। ਤਰਬੂਜ, ਅਮਰੂਦ, ਟਮਾਟਰ ਆਦਿ ਇਸ ਸ਼੍ਰੇਣੀ 'ਚ ਆਉਂਦੇ ਹਨ। ਸਟ੍ਰਾਬੇਰੀ, ਰਸਬੇਰੀ ਅਤੇ ਬੀਟਰੂਟ 'ਚ ਐਂਥੋਸਾਇਨਿਨ ਪਾਏ ਜਾਂਦੇ ਹਨ। ਇਹ ਫਾਇਟੋਕੈਮੀਕਲਸ ਦਾ ਹੀ ਇੱਕ ਸਮੂਹ ਹੈ, ਜੋ ਉੱਚ ਰਕਤਚਾਪ ਨੂੰ ਨਿਯੰਤਰਿਤ ਕਰਦਾ ਹੈ ਅਤੇ ਡਾਇਬਿਟੀਜ਼ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਅ ਕਰਦਾ ਹੈ।