ਟਿਪਸ | ਲੇਖ
ਮੁੱਖਪੰਨਾ » ਵਿਵਿਧ » ਸਿਹਤ » ਟਿਪਸ » ਸਬਜ਼ੀਆਂ ਤੇ ਫਲਾਂ ਦਾ ਜੂਸ ਰੱਖੇ ਸਿਹਤਮੰਦ (health and fitness tips)
Feedback Print Bookmark and Share
 
ND
ਜ਼ਮਾਨਾ ਫਾਸਟ ਫੂਡ ਦਾ ਹੈ, ਅਜਿਹਾ ਭੋਜਨ ਜੋ ਪੌਸ਼ਟਿਕ ਹੋਵੇ, ਮਨਪਸੰਦ ਹੋਵੇ, ਬਣਾਉਣਾ ਆਸਾਨ ਹੋਵੇ, ਪਸੰਦ ਕੀਤਾ ਜਾਣ ਲੱਗਾ ਹੈ। ਅਜਿਹੇ ਭੋਜਨ ਜਿਨ੍ਹਾਂ ਵਿਚ ਚਰਬੀ ਦੀ ਮਾਤਰਾ ਘੱਟ ਹੋਵੇ, ਪੌਸ਼ਟਿਕ ਤੱਤ ਬਹੁਤੇ ਪਾਏ ਜਾਂਦੇ ਹੋਣ, ਜਲਦੀ ਪਚਣ ਵਾਲਾ ਹੋਵੇ, ਸੁੰਦਰਤਾ ਵਿਚ ਵਾਧਾ ਕਰਦੇ ਹੋਣ, ਲਗਾਤਾਰ ਲੱਭੇ ਜਾ ਰਹੇ ਹਨ।

ਅਜਿਹੇ ਹੀ ਆਹਾਰ ਦਾ ਇਕ ਰੂਪ ਫਲ ਅਤੇ ਸਬਜ਼ੀਆਂ ਦਾ ਤਾਜ਼ਾ ਰਸ ਹੈ। ਵੱਡੇ ਸ਼ਹਿਰਾਂ ਵਿਚ ਥਾਂ-ਪੁਰ-ਥਾਂ ਮੌਸਮੀ, ਅਨਾਰ, ਅਨਾਨਾਸ, ਮਿਕਸ ਫਰੂਟ, ਜੂਸ ਆਦਿ ਬਾਜ਼ਾਰ ਵਿਚ ਮਿਲਦੇ ਹਨ ਜੋ ਏਨੇ ਮਹਿੰਗੇ ਹੁੰਦੇ ਹਨ ਕਿ ਤੁਹਾਡੇ ਬਜਟ ਵਿਚ ਨਹੀਂ ਆ ਸਕਦੇ, ਪਰ ਤੁਸੀਂ ਫਲ ਅਤੇ ਸਬਜ਼ੀਆਂ ਦੇ ਰਸ ਘਰ ਵਿਚ ਹੀ ਬਣਾ ਕੇ ਪੀ ਸਕਦੇ ਹੋ, ਉਹ ਵੀ ਬਿਲਕੁਲ ਆਪਣੀ ਪਹੁੰਚ ਵਿਚ।

ਉਤਮ ਸਿਹਤ, ਦੀਰਘ ਉਮਰ ਅਤੇ ਰੋਗਾਂ ਤੋਂ ਬਚਾਅ ਕਰਨ ਦੇ ਲਈ ਹਰੇਕ ਵਿਅਕਤੀ ਨੂੰ ਘੱਟੋ-ਘੱਟ ਇਕ ਗਿਲਾਸ ਜੂਸ ਹਰ ਰੋਜ਼ ਪੀਣਾ ਚਾਹੀਦਾ ਹੈ।
ਸਬੰਧਤ ਜਾਣਕਾਰੀ ਲੱਭੋ