ਟਿਪਸ | ਲੇਖ
ਮੁੱਖਪੰਨਾ » ਵਿਵਿਧ » ਸਿਹਤ » ਲੇਖ » ਤਾਂ ਕਿ ਚਮਕਦੇ ਰਹਿਣ ਤੁਹਾਡੇ ਦੰਦ (health and fitness tips)
Feedback Print Bookmark and Share
 
ND
ਹਰ ਕਿਸੇ ਦੀ ਖਵਾਹਿਸ਼ ਹੁੰਦੀ ਹੈ ਕਿ ਉਸਦੇ ਦੰਦ ਮੋਤੀਆਂ ਦੀ ਤਰ੍ਹਾਂ ਚਮਕਣ। ਕਿਉਂਕਿ ਦੰਦ ਸਾਡੇ ਸਰੀਰ ਦੇ ਬਹੁਤ ਮਹੱਤਵਪੂਰਨ ਅੰਗ ਹਨ ਅਤੇ ਚਮਕਦੇ ਦੰਦ ਸਾਡੇ ਵਿਅਕਤੀਤਵ ਵਿੱਚ ਚਾਰ ਚੰਦ ਲਗਾਉਂਦੇ ਹਨ। ਪਰ ਇਹ ਵੀ ਸੱਚ ਹੈ ਕਿ ਸਾਡੇ ਦੰਦ ਪੀਲੇ ਹੋ ਜਾਂਦੇ ਹਨ। ਦੰਦਾਂ ਦਾ ਪੀਲਾਪਣ ਆਪਣੇ ਆਪ ਵਿੱਚ ਇੱਕ ਗੰਭੀਰ, ਪਰ ਆਮ ਸਮੱਸਿਆ ਹੈ।

ਹਰ ਕੋਈ ਚਾਹੇ ਉਹ ਪਾਨ ਤੰਬਾਕੂ ਖਾਂਦਾ ਹੋਵੇ ਜਾਂ ਫਿਰ ਅਜਿਹਾ ਕੁਝ ਨਾ ਖਾਂਦਾ ਹੋਵੇ ਉਸ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਦੰਦਾਂ ਦਾ ਪੀਲਾਪਣ ਹੋਵੇ ਤਾਂ ਲੋਕ ਸ਼ਰਮਾਉਂਦੇ ਹਨ ਅਤੇ ਹੱਸਦੇ, ਬੋਲਦੇ ਕਿਤੇ ਦੰਦ ਦਿਸ ਨਾ ਜਾਣ ਇਸ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਦਰਅਸਲ ਦੰਦਾਂ ਦਾ ਪੀਲਾ ਹੋਣਾ ਕੋਈ ਬਿਮਾਰੀ ਨਹੀਂ ਹੈ। ਇਹ ਸਿਰਫ਼ ਇੱਕ ਸਮੱਸਿਆ ਹੈ, ਜਿਸ ਨੂੰ ਸਕੇਲਿੰਗ ਨਾਲ ਦੂਰ ਕੀਤਾ ਜਾ ਸਕਦਾ ਹੈ।

ਦੰਦਾਂ ਦਾ ਪੀਲਾ ਹੋਣਾ ਜਾਂ ਲਾਲ ਹੋਣਾ ਇੱਕ ਆਮ ਸਮੱਸਿਆ ਹੈ ਅਤੇ ਇਹ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ। ਦੰਦਾਂ ਦੀ ਬਾਹਰੀ ਭਾਗ ਦੇ ਪੀਲੇਪਣ ਦਾ ਮੁੱਖ ਕਾਰਨ ਪਾਨ, ਤੰਬਾਕੂ, ਗੁਟਕੇ ਦਾ ਸੇਵਨ ਹੈ ਅਤੇ ਸਭ ਤੋਂ ਵੱਡੀ ਚੀਜ਼ ਹੈ ਦੰਦਾਂ ਦਾ ਠੀਕ ਤਰ੍ਹਾਂ ਨਾਲ ਸਾਫ਼ ਨਾ ਹੋਣਾ। ਦੰਦਾਂ ਦੀ ਬਾਹਰੀ ਸਤਹਿ ਦੀ ਸਫ਼ਾਈ ਲਈ ਸਕੇਲਿੰਗ ਕੀਤੀ ਜਾਂਦੀ ਹੈ।

ਆਮ ਤੌਰ 'ਤੇ ਲੋਕਾਂ ਵਿੱਚ ਧਾਰਣਾ ਹੈ ਕਿ ਸਕੇਲਿੰਗ ਤੋਂ ਬਾਅਦ ਦੰਦ ਕਮਜ਼ੋਰ ਹੋ ਜਾਂਦੇ ਹਨ, ਪਰ ਅਜਿਹਾ ਕੁਝ ਵੀ ਨਹੀਂ ਹੈ। ਇਸ ਪ੍ਰਕਿਰਿਆ ਵਿੱਚ ਦੰਦਾਂ ਦੀ ਬਾਹਰੀ ਸਤਹਿ 'ਤੇ ਅਲਟ੍ਰਾਸਾਉਂਡ ਕਿਰਨਾਂ ਪਾਈਆਂ ਜਾਂਦੀਆਂ ਹਨ। ਦੰਦਾਂ ਦੀ ਸਕੇਲਿੰਗ ਕਿਸੇ ਵੀ ਉਮਰ ਵਿੱਚ ਕਰਾਈ ਜਾ ਸਕਦੀ ਹੈ।

ਦੰਦਾਂ ਦੀ ਬਾਹਰੀ ਸਤਹਿ ਨੂੰ ਪੀਲਾ ਜਾਂ ਲਾਲ ਹੋਣ ਤੋਂ ਬਚਾਉਣ ਲਈ ਦੰਦਾਂ ਨੂੰ ਬੁਰਸ਼ ਕਰਨ ਦੇ ਤਰੀਕੇ 'ਤੇ ਧਿਆਨ ਦਿਉ। ਬ੍ਰਸ਼ਿੰਗ ਦੀ ਸਹੀ ਤਕਨੀਕ ਹੀ ਦੰਦਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾ ਸਕਦੀ ਹੈ। ਇਸਦੇ ਨਾਲ ਹੀ ਦੰਦਾਂ ਦੀ ਸੁਰੱਖਿਆ ਲਈ ਹਰ ਛੇ ਮਹੀਨੇ ਵਿੱਚ ਡੈਂਟਿਸਟ ਨੂੰ ਜਰੂਰ ਦਿਖਾਉ।
ਸਬੰਧਤ ਜਾਣਕਾਰੀ ਲੱਭੋ