ਟਿਪਸ | ਲੇਖ
ਮੁੱਖਪੰਨਾ » ਵਿਵਿਧ » ਸਿਹਤ » ਲੇਖ » ਇੱਕ ਸੇਬ ਖਾਣ ਦੇ ਫਾਇਦੇ ਅਨੇਕ (health and fitness tips)
Feedback Print Bookmark and Share
 
ND
ਹਰ ਰੋਜ ਸੇਬ ਖਾ ਕੇ ਡਾਕਟਰ ਨੂੰ ਦੂਰ ਰੱਖਣ ਵਾਲੀ ਅੰਗਰੇਜੀ ਕਹਾਵਤ ਅੱਜ ਵੀ ਸਿੱਧ ਹੁੰਦੀ ਹੈ। ਇਸ ਸਬੰਧ ਵਿੱਚ ਹੋਏ ਅਨੁਸੰਧਾਨਾਂ ਵਿੱਚ ਵੀ ਸਪੱਸ਼ਟ ਹੋ ਚੁੱਕਿਆ ਹੈ ਕਿ ਸੇਬ ਦੇ ਰੈਗੂਲਰ ਸੇਵਨ ਨਾਲ ਸਿਹਤ ਚੰਗੀ ਰਹਿੰਦੀ ਹੈ। ਸ਼ੋਧ ਦੱਸਦੇ ਹਨ ਕਿ ਰੋਜ਼ਾਨਾ ਇੱਕ ਸੇਬ ਖਾਣਾ ਜਾਂ ਇੱਕ ਗਿਲਾਸ ਜੂਸ ਪੀਣਾ ਤੁਹਾਡੀ ਸਿਹਤ ਨੂੰ ਚਾਰ ਚੰਨ ਲਗਾ ਸਕਦਾ ਹੈ। ਸੇਬ ਨਾ ਖਾਣ ਵਾਲਿਆਂ ਦੀ ਤੁਲਨਾ ਵਿੱਚ ਸੇਬ ਖਾਣ ਵਾਲਿਆਂ ਦੀ ਸਿਹਤ ਜਿਆਦਾ ਚੰਗੀ ਰਹਿੰਦੀ ਹੈ। ਧਮਣੀ ਸਬੰਧੀ ਰੋਗ ਰੋਕਣ ਅਤੇ ਪਾਚਨ ਪ੍ਰਕਿਰਿਆ ਨੂੰ ਸੁਧਾਰਨ ਵਿੱਚ ਵੀ ਸੇਬ ਸਹਾਇਕ ਹੁੰਦਾ ਹੈ। ਹਰ ਰੋਜ਼ ਇੱਕ ਸੇਬ ਖਾਣ ਨਾਲ ਲੱਕ ਦੀ ਚਰਬੀ ਦੀ ਸੰਭਾਵਨਾ ਵੀ ਕਰੀਬ 21 ਪ੍ਰਤੀਸ਼ਤ ਤੱਕ ਘੱਟ ਹੋ ਜਾਂਦੀ ਹੈ।

ਸੇਬ ਵਿੱਚ ਵਿਟਾਮਿਨ ਏ ਅਤੇ ਸੀ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਫਾਈਬਰ ਬਹੁਤ ਜਿਆਦਾ ਮਾਤਰਾ ਵਿੱਚ ਹੁੰਦਾ ਹੈ। ਇਹ ਉਹ ਪੌਸ਼ਕ ਤੱਤ ਹਨ, ਜੋ ਸਾਨੂੰ ਸਿਹਤਮੰਦ ਬਣਾਉਂਦੇ ਹਨ। ਸੇਬ ਦੇ ਗੁਣ ਇਸ ਵਿੱਚ ਭਰਪੂਰ ਮਾਤਰਾ ਵਿੱਚ ਪਾਏ ਜਾਣ ਵਾਲੇ ਐਂਟੀ ਆਕਸੀਡੈਂਟਸ ਵਿੱਚ ਛੁਪੇ ਹਨ। ਲਾਲ ਸੇਬ ਵਿੱਚ ਤਾਂ ਸੇਬ ਦੀਆਂ ਹੋਰ ਪ੍ਰਜਾਤੀਆਂ ਦੀ ਤੁਲਨਾ ਵਿੱਚ ਸਭ ਤੋਂ ਜਿਆਦਾ ਐਂਟੀ ਆਕਸੀਡੈਂਟ ਹੁੰਦੇ ਹਨ। ਇਸ ਕਾਰਨ ਲਾਲ ਸੇਬ ਕੈਂਸਰ, ਮਧੂਮੇਹ, ਦਿਲ ਦੇ ਰੋਗ ਅਤੇ ਅਲਜਾਈਮਰ ਵਰਗੇ ਦਿਮਾਗੀ ਰੋਗਾਂ ਸਬੰਧੀ ਸਮੱਸਿਆਵਾਂ ਵਿੱਚ ਬਹੁਤ ਲਾਭਕਾਰੀ ਰਹਿੰਦਾ ਹੈ।

ਲਾਲ ਸੇਬ ਵਿੱਚ ਮੌਜੂਦ ਫਲੈਵੋਨਾਈਡ ਤੱਤ ਐਂਟੀ ਆਕਸੀਡੈਂਟ ਦਾ ਕੰਮ ਕਰਦਾ ਹੈ। ਇਹ ਸਰੀਰ ਦੀ ਰੋਗਪ੍ਰਤੀਰੋਧਕ ਸਮੱਰਥਾ ਵਧਾਉਂਦਾ ਹੈ। ਇਸ ਨਾਲ ਦਿਮਾਗ ਦੀਆਂ ਕੋਸ਼ਿਕਾਵਾਂ ਸਿਹਤਮੰਦ ਰਹਿੰਦੀਆਂ ਹਨ। ਇਸ ਵਿੱਚ ਪ੍ਰੋਟੀਨ-ਵਿਟਾਮਿਨ ਦੀ ਸੰਤੁਲਿਤ ਮਾਤਰਾ ਅਤੇ ਕੈਲੋਰੀ ਘੱਟ ਹੁੰਦੀ ਹੈ, ਜਿਸ ਨਾਲ ਇਹ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਸਹਾਇਕ ਹੈ। ਉੱਚ ਰਕਤਚਾਪ ਜਾਂ ਕਿਸੇ ਹੋਰ ਸਮੱਸਿਆ ਦੇ ਕਾਰਨ ਜੋ ਲੋਕ ਲੂਣ ਦਾ ਸੇਵਨ ਕਰਦੇ ਹਨ ਉਹਨਾਂ ਲਈ ਸੇਬ ਸੁਰੱਖਿਅਤ ਅਤੇ ਲਾਭਕਾਰੀ ਹੈ, ਕਿਉਂਕਿ ਸੇਬ ਵਿੱਚ ਸੋਡੀਅਮ ਦੀ ਮਾਤਰਾ ਨਹੀਂ ਦੇ ਬਰਾਬਰ ਹੁੰਦੀ ਹੈ।

ਸੇਬ ਸਰੀਰ ਵਿੱਚ ਗਲੂਕੋਜ਼ ਦੀ ਮਾਤਰਾ ਸੰਤੁਲਿਤ ਕਰਕੇ ਕੰਮ ਕਰਦਾ ਹੈ, ਇਸ ਨਾਲ ਮਧੂਮੇਹ ਦੇ ਰੋਗੀਆਂ ਨੂੰ ਲਾਭ ਹੁੰਦਾ ਹੈ। ਇਸਦਾ ਸੇਵਨ ਦਿਲ ਦੇ ਰੋਗੀਆਂ ਲਈ ਵੀ ਉਪਯੋਗੀ ਹੁੰਦਾ ਹੈ। ਦਿਲ-ਦਿਮਾਗ, ਨੀਂਦ ਨਾ ਆਉਣਾ, ਸਿਰਦਰਦ, ਕਮਜੋਰੀ, ਥਕਾਵਟ ਆਦਿ ਨਾਲ ਸਬੰਧਿਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਿੱਚ ਸੇਬ ਦਾ ਸੇਵਨ ਲਾਭਕਾਰੀ ਰਹਿੰਦਾ ਹੈ। ਮਾਹਿਰਾਂ ਦੇ ਅਨੁਸਾਰ ਇੱਕ ਸੇਬ ਰੋਜ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਹ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਸਿਹਤਮੰਦ ਰੱਖਦਾ ਹੈ, ਜਿਸ ਨਾਲ ਅਲਜਾਈਮਰ ਵਰਗੇ ਰੋਗਾਂ ਤੋਂ ਬਚਾਅ ਹੁੰਦਾ ਹੈ। ਇਸਦੇ ਇਲਾਵਾ ਇਹ ਯਾਦ ਸ਼ਕਤੀ ਵੀ ਵਧਾਉਂਦਾ ਹੈ।

ND
ਕੈਂਸਰ ਤੋਂ ਬਚਾਅ
ਇਸ ਗੱਲ ਦੇ ਸਾਰੇ ਸਬੂਤ ਸਾਹਮਣੇ ਆ ਰਹੇ ਹਨ ਕਿ ਰੋਜ਼ਾਨਾ ਇੱਕ ਸੇਬ ਖਾਣ ਨਾਲ ਨਾ ਸਿਰਫ਼ ਡਾਕਟਰ ਤੋਂ ਦੂਰ ਰਿਹਾ ਜਾ ਸਕਦਾ ਹੈ, ਬਲਕਿ ਕੈਂਸਰ ਤੋਂ ਵੀ ਬਚਿਆ ਜਾ ਸਕਦਾ ਹੈ। ਅਮਰੀਕਾ ਦੇ ਕਾਰਨੇਲ ਵਿਸ਼ਵਵਿਦਿਆਲੇ ਵਿੱਚ ਵਿਗਿਆਨ ਦੇ ਸੰਯੁਕਤ ਪ੍ਰਿੰਸੀਪਲ ਅਤੇ ਸ਼ੋਧਕਰਤਾ ਨੇ ਪਤਾ ਲਗਾਇਆ ਕਿ ਸੇਬ ਦਾ ਰਸ ਚੂਹਿਆਂ ਵਿੱਚ ਸਤਨ ਕੈਂਸਰ ਨੂੰ ਸੀਮਿਤ ਰੱਖਣ ਵਿੱਚ ਖਾਸ ਭੂਮਿਕਾ ਨਿਭਾਉਂਦਾ ਹੈ। ਸ਼ੋਧ ਵਿੱਚ ਪਤਾ ਲੱਗਿਆ ਹੈ ਕਿ ਚੂਹਿਆਂ ਵਿੱਚ ਨਾ ਸਿਰਫ਼ ਕੈਂਸਰ ਦੀ ਗਿਣਤੀ ਘੱਟ ਹੋਈ, ਬਲਕਿ ਉਹਨਾਂ ਦੇ ਅਕਾਰ ਵੀ ਛੋਟੇ ਹੋ ਗਏ। ਇਸ ਸਬੰਧ ਵਿੱਚ ਹੋਏ ਅਨੁਸੰਧਾਨ ਵਿੱਚ ਪਾਇਆ ਗਿਆ ਕਿ ਕੈਂਸਰ ਦੀ ਰੋਕਥਾਮ ਵਿੱਚ ਸੇਬ ਹੀ ਨਹੀਂ, ਬਲਕਿ ਛਿਲਕੇ ਵੀ ਕਾਰਗਰ ਹੁੰਦੇ ਹਨ। ਸੇਬ ਦਾ ਛਿਲਕਾ ਜਾਂ ਤਾਂ ਕੈਂਸਰ ਕੋਸ਼ਿਕਾਵਾਂ ਨੂੰ ਖਤਮ ਕਰ ਦਿੰਦਾ ਹੈ ਜਾਂ ਉਹਨਾਂ ਦੇ ਫੈਲਣ ਨੂੰ ਰੋਕ ਦਿੰਦਾ ਹੈ। ਅਨੁਸੰਧਾਨਕਰਤਾਵਾਂ ਨੇ 230 ਪੌਂਡ ਲਾਲ ਅਤੇ ਸਵਾਦੀ ਸੇਬ ਦੇ ਛਿਲਕਿਆਂ ਦਾ ਅਧਿਐਨ ਕੀਤਾ ਅਤੇ ਉਹਨਾਂ ਵਿੱਚ ਪਾਏ ਜਾਣ ਵਾਲੇ ਤੱਤਾਂ ਦੇ ਸਬੰਧ ਵਿੱਚ ਜਾਣਕਾਰੀ ਜੁਟਾਈ।

ਗਰਭ 'ਚ ਪਲ ਰਹੇ ਬੱਚੇ ਲਈ ਵੀ ਫਾਇਦੇਮੰਦ
ਕੁਝ ਸਮਾਂ ਪਹਿਲਾਂ ਸਕਾਟਲੈਂਡ ਅਤੇ ਨੀਦਰਲੈਂਡ ਦੇ ਵਿਗਿਆਨਕਾਂ ਨੇ ਤਕਰੀਬਨ 2000 ਗਰਭਵਤੀ ਔਰਤਾਂ 'ਤੇ ਅਧਿਐਨ ਕਰਨ ਤੋਂ ਬਾਅਦ ਨਤੀਜਾ ਕੱਢਿਆ ਕਿ ਗਰਭਅਵਸਥਾ ਦੇ ਸਮੇਂ ਸੇਬ ਖਾਣਾ ਗਰਭ ਵਿੱਚ ਪਲ ਰਹੇ ਬੱਚੇ ਲਈ ਫਾਇਦੇਮੰਦ ਹੁੰਦਾ ਹੈ। ਜੋ ਔਰਤਾਂ ਗਰਭਅਵਸਥਾ ਵਿੱਚ ਸੇਬ ਦਾ ਸੇਵਨ ਕਰਦੀਆਂ ਹਨ, ਉਹਨਾਂ ਦੇ ਬੱਚਿਆਂ ਨੂੰ ਬਾਅਦ ਵਿੱਚ ਦਮੇ ਦੀ ਬਿਮਾਰੀ ਹੋਣ ਦਾ ਸ਼ੱਕ ਨਾਂਹ ਦੇ ਬਰਾਬਰ ਹੋ ਜਾਂਦਾ ਹੈ। ਸੇਬ ਵਿੱਚ ਪਾਏ ਜਾਣ ਵਾਲੇ ਤੱਕਾਂ ਦਾ ਪ੍ਰਭਾਵ ਬੱਚਿਆਂ ਦੀ ਸਿਹਤ 'ਤੇ ਪੈਂਦਾ ਹੈ ਅਤੇ ਉਹਨਾਂ ਦੇ ਫੇਫੜੇ ਦੂਜੇ ਬੱਚਿਆਂ ਦੀ ਬਜਾਏ ਜਿਆਦਾ ਵਿਕਸਿਤ ਹੁੰਦੇ ਹਨ। ਵਿਗਿਆਨਕ ਇਸ ਨਤੀਜੇ ਤੇ ਪਹੁੰਚੇ ਕਿ ਦਮੇ ਦੇ ਇਲਾਵਾ ਸੇਬ ਦਾ ਸੇਵਨ ਕਰਨ ਨਾਲ ਬੱਚਿਆਂ ਦੀ ਸਾਹ ਨਾਲੀ ਵਿੱਚ ਹੋਣ ਵਾਲੀ ਤਕਲੀਫ ਵੀ ਘੱਟ ਹੋ ਜਾਂਦੀ ਹੈ। ਮਤਲਬ ਕਿ ਸੇਬ ਖਾਣਾ ਸੱਚਮੁੱਖ ਬਹੁਤ ਲਾਭਦਾਇਕ ਹੈ।
ਸਬੰਧਤ ਜਾਣਕਾਰੀ ਲੱਭੋ