ਟਿਪਸ | ਲੇਖ
ਮੁੱਖਪੰਨਾ » ਵਿਵਿਧ » ਸਿਹਤ » ਲੇਖ » ਕਿੰਨਾ ਗੁਣਕਾਰੀ ਫ਼ਲਾਂ-ਸਬਜ਼ੀਆਂ ਦਾ ਰਸ? (health and fitness tips)
Feedback Print Bookmark and Share
 
ਜ਼ਮਾਨਾ ਫਾਸਟ ਫੂਡ ਦਾ ਹੈ, ਅਜਿਹਾ ਭੋਜਨ ਜੋ ਪੌਸ਼ਟਿਕ ਹੋਵੇ, ਮਨਪਸੰਦ ਹੋਵੇ, ਬਣਾਉਣਾ ਆਸਾਨ ਹੋਵੇ, ਪਸੰਦ ਕੀਤਾ ਜਾਣ ਲੱਗਾ ਹੈ। ਅਜਿਹੇ ਭੋਜਨ ਜਿਨ੍ਹਾਂ ਵਿਚ ਚਰਬੀ ਦੀ ਮਾਤਰਾ ਘੱਟ ਹੋਵੇ, ਪੌਸ਼ਟਿਕ ਤੱਤ ਬਹੁਤੇ ਪਾਏ ਜਾਂਦੇ ਹੋਣ, ਜਲਦੀ ਪਚਣ ਵਾਲਾ ਹੋਵੇ, ਸੁੰਦਰਤਾ ਵਿਚ ਵਾਧਾ ਕਰਦੇ ਹੋਣ, ਲਗਾਤਾਰ ਲੱਭੇ ਜਾ ਰਹੇ ਹਨ।

ND
ਅਜਿਹੇ ਹੀ ਆਹਾਰ ਦਾ ਇਕ ਰੂਪ ਫਲ ਅਤੇ ਸਬਜ਼ੀਆਂ ਦਾ ਤਾਜ਼ਾ ਰਸ ਹੈ। ਵੱਡੇ ਸ਼ਹਿਰਾਂ ਵਿਚ ਥਾਂ-ਪੁਰ-ਥਾਂ ਮੌਸਮੀ, ਅਨਾਰ, ਅਨਾਨਾਸ, ਮਿਕਸ ਫਰੂਟ, ਜੂਸ ਆਦਿ ਬਾਜ਼ਾਰ ਵਿਚ ਮਿਲਦੇ ਹਨ ਜੋ ਏਨੇ ਮਹਿੰਗੇ ਹੁੰਦੇ ਹਨ ਕਿ ਤੁਹਾਡੇ ਬਜਟ ਵਿਚ ਨਹੀਂ ਆ ਸਕਦੇ, ਪਰ ਤੁਸੀਂ ਫਲ ਅਤੇ ਸਬਜ਼ੀਆਂ ਦੇ ਰਸ ਘਰ ਵਿਚ ਹੀ ਬਣਾ ਕੇ ਪੀ ਸਕਦੇ ਹੋ, ਉਹ ਵੀ ਬਿਲਕੁਲ ਆਪਣੀ ਪਹੁੰਚ ਵਿਚ।

ਉਤਮ ਸਿਹਤ, ਦੀਰਘ ਉਮਰ ਅਤੇ ਰੋਗਾਂ ਤੋਂ ਬਚਾਅ ਕਰਨ ਦੇ ਲਈ ਹਰੇਕ ਵਿਅਕਤੀ ਨੂੰ ਘੱਟੋ-ਘੱਟ ਇਕ ਗਿਲਾਸ ਜੂਸ ਹਰ ਰੋਜ਼ ਪੀਣਾ ਚਾਹੀਦਾ ਹੈ।

ਆਓ, ਕੁਝ ਰਸਾਂ ਵਿਚ ਪਾਏ ਜਾਣ ਵਾਲੇ ਪੌਸ਼ਟਿਕ ਪਦਾਰਥ ਬਾਰੇ ਜਾਣੀਏ ਅਤੇ ਦੇਖੀਏ ਕਿ ਇਹ ਸਿਹਤ ਲਈ ਕਿੰਨੇ ਗੁਣਕਾਰੀ ਹਨ...

ਗਾਜਰ ਦਾ ਰਸ : ਗਾਜਰ ਦੇ ਰਸ ਵਿਚ ਥੋੜ੍ਹਾ ਸੰਤਰੇ ਦਾ ਰਸ ਮਿਲਾ ਕੇ ਉਸ ਨੂੰ ਸਵਾਦੀ ਬਣਾਇਆ ਜਾ ਸਕਦਾ ਹੈ। ਇਕ ਗਿਲਾਸ ਗਾਜਰ ਦੇ ਰਸ ਵਿਚ ਕੁਦਰਤੀ ਰੂਪ ਵਿਚ ਚੀਨੀ ਦੀ ਮਾਤਰਾ ਕਾਫ਼ੀ ਹੁੰਦੀ ਹੈ। ਇਸ ਲਈ ਚੀਨੀ ਮਿਲਾਉਣ ਦੀ ਲੋੜ ਨਹੀਂ ਹੈ। ਸਵਾਦ ਲਈ ਚਾਹੋ ਤਾਂ ਕਾਲਾ ਨਮਕ ਪਾ ਸਕਦੇ ਹੋ, ਗਾਜਰ ਦੇ ਰਸ 'ਚੋਂ ਤੁਹਾਨੂੰ ਵਿਟਾਮਿਨ ਏ. ਬੀ. ਅਤੇ ਸੀ. ਅਤੇ ਕੈਲਸ਼ੀਅਮ, ਲੋਹਾ ਅਤੇ ਆਇਓਡੀਨ ਵਰਗੇ ਖਣਿਜ ਲਵਣ ਮਿਲਦੇ ਹਨ। ਗਾਜਰ ਦਾ ਰਸ ਅੰਤੜੀਆਂ ਦੀ ਕਾਰਜ ਸਮਰੱਥਾ ਨੂੰ ਵਧਾਉਂਦਾ ਹੈ। ਖਾਸ ਤੌਰ 'ਤੇ ਅੱਧਾ ਗਿਲਾਸ ਗਾਜਰ ਦਾ ਜੂਸ ਅਤੇ ਅੱਧਾ ਗਿਲਾਸ ਦੁੱਧ ਪੀਣ ਨਾਲ ਸਰੀਰ ਵਿਚ ਬਹੁਤ ਛੇਤੀ ਸ਼ਕਤੀ ਦਾ ਸੰਚਾਰ ਹੁੰਦਾ ਹੈ।

ND
ਪਾਲਕ ਦਾ ਰਸ : ਪਾਲਕ ਦਾ ਰਸ ਵਿਟਾਮਿਨ ਅਤੇ ਖਣਿਜ ਤੱਤਾਂ ਦੀ ਖਾਣ ਹੈ। ਇਸ ਵਿਚ ਵਿਟਾਮਿਨ ਏ ਸਭ ਤੋਂ ਵੱਧ ਹੁੰਦਾ ਹੈ। ਵਿਟਾਮਿਨ ਬੀ-2 ਅਤੇ ਈ ਵੀ ਚੰਗੀ ਮਾਤਰਾ ਵਿਚ ਹੁੰਦਾ ਹੈ। ਇਹ ਤਾਕਤ ਅਤੇ ਚੁਸਤੀ ਦੇਣ ਵਾਲਾ ਹੁੰਦਾ ਹੈ ਕਿਉਂਕਿ ਪਾਲਕ ਦੇ ਰਸ ਵਿਚ ਸਵਾਦ ਨਹੀਂ ਹੁੰਦਾ। ਇਸ ਲਈ ਗਾਜਰ, ਨਿੰਬੂ ਜਾਂ ਥੋੜ੍ਹਾ ਅਦਰਕ ਦਾ ਰਸ ਮਿਲਾ ਕੇ ਸਵਾਦੀ ਬਣਾਇਆ ਜਾ ਸਕਦਾ ਹੈ। ਰਸ ਬਣਾਉਂਦੇ ਸਮੇਂ ਮਲਾਇਮ ਅਤੇ ਹਰੇ ਪੱਤਿਆਂ ਦਾ ਹੀ ਪ੍ਰਯੋਗ ਕਰੋ। ਪੀਲੇ, ਗਲੇ-ਸੜੇ ਪੱਤੇ ਨਾ ਵਰਤੋ।

ਟਮਾਟਰ ਦਾ ਰਸ : ਸਵਾਦ, ਰੰਗ ਅਤੇ ਗੁਣ ਵਿਚ ਟਮਾਟਰ ਦੇ ਰਸ ਦਾ ਕੋਈ ਮੁਕਾਬਲਾ ਨਹੀਂ, ਇਸ ਵਿਚ ਵਿਟਾਮਿਨ ਸੀ ਕਾਫ਼ੀ ਮਾਤਰਾ ਵਿਚ ਹੁੰਦਾ ਹੈ। ਥੋੜ੍ਹਾ ਕਾਲਾ ਨਮਕ, ਜ਼ੀਰਾ ਅਤੇ ਨਿੰਬੂ ਦਾ ਰਸ ਮਿਲਾ ਕੇ ਇਸ ਦੇ ਸਵਾਦ ਵਿਚ ਵਾਧਾ ਕੀਤਾ ਜਾ ਸਕਦਾ ਹੈ। ਟਮਾਟਰ ਦਾ ਰਸ ਭੁੱਖ ਵਧਾਉਂਦਾ ਹੈ। ਖੱਟਾ ਹੋਣ ਕਾਰਨ ਪਾਚਕ ਰਸਾਂ ਨੂੰ ਉਤੇਜਿਤ ਕਰਦਾ ਹੈ।
 
Courtesy - ਰੋਜ਼ਾਨਾ ਅਜੀਤ
ਸਬੰਧਤ ਜਾਣਕਾਰੀ ਲੱਭੋ