ਟਿਪਸ | ਲੇਖ
ਮੁੱਖਪੰਨਾ » ਵਿਵਿਧ » ਸਿਹਤ » ਲੇਖ » ਬਲੱਡ ਪ੍ਰੈਸ਼ਰ ਰੋਗੀਆਂ ਲਈ ਲਾਹੇਵੰਦ ਆਹਾਰ (Health Tips for Blood Presure Patients)
 
ND
ਬਲੱਡ ਪ੍ਰੈਸ਼ਰ ਦੇ ਰੋਗੀਆਂ ਨੂੰ ਸੋਚ-ਸਮਝ ਕੇ ਭੋਜਨ ਦੀ ਚੋਣ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਭੋਜਨ ਵਿਚ ਨਮਕ, ਚਰਬੀ ਅਤੇ ਚੀਨੀ ਦੀ ਮਾਤਰਾ 'ਤੇ ਕਾਬੂ ਰੱਖਣਾ ਚਾਹੀਦਾ ਹੈ।

ਉੱਚ-ਖੂਨ ਦਬਾਅ (ਹਾਈ ਬਲੱਡ ਪ੍ਰੈਸ਼ਰ) ਇਕ ਜੀਵਨ ਤਰਜ਼ ਨਾਲ ਸੰਬੰਧਿਤ ਬਿਮਾਰੀ ਹੈ। ਗ਼ਲਤ ਭੋਜਨ ਕਰਨ ਦੀਆਂ ਆਦਤਾਂ ਅਤੇ ਗਲਤ ਜੀਵਨ-ਸ਼ੈਲੀ ਦੇ ਕਾਰਨ ਇਹ ਰੋਗ ਸਾਡੇ ਸਮਾਜ ਵਿਚ ਪੈਰ ਪਸਾਰਦਾ ਜਾ ਰਿਹਾ ਹੈ। ਮੋਟਾਪੇ ਦਾ ਇਸ ਰੋਗ ਦੇ ਪੈਦਾ ਹੋਣ ਵਿਚ ਬਹੁਤ ਵੱਡਾ ਯੋਗਦਾਨ ਹੈ। ਇਹੀ ਦੇਖਿਆ ਗਿਆ ਹੈ ਕਿ ਬਹੁਤੇ ਉੱਚ-ਖੂਨ ਦਬਾਅ ਦੇ ਰੋਗੀਆਂ ਨੂੰ ਬਾਅਦ ਵਿਚ ਸ਼ੂਗਰ ਵੀ ਹੋ ਜਾਂਦੀ ਹੈ ਅਤੇ ਇਹ ਦੋਵੇਂ ਮਿਲ ਕੇ ਸਿਹਤ ਦੇ ਲਈ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੇ ਹਨ।

ਕੀ ਖਾਈਏ?
ਨਿੰਬੂ : ਨਿੰਬੂ ਵਿਟਾਮਿਨ ਸੀ ਦਾ ਬਹੁਤ ਚੰਗਾ ਸੋਮਾ ਹੈ ਅਤੇ ਖੂਨ ਦੀਆਂ ਨਾੜੀਆਂ ਨੂੰ ਸ਼ਕਤੀ ਦਿੰਦਾ ਹੈ। ਜਿਨ੍ਹਾਂ ਰੋਗੀਆਂ ਨੂੰ ਸ਼ੂਗਰ ਨਹੀਂ ਹੈ, ਉਹ ਸਵੇਰੇ ਇਕ ਗਿਲਾਸ ਪਾਣੀ ਵਿਚ ਇਕ ਨਿੰਬੂ ਅਤੇ ਇਕ-ਦੋ ਚਮਚ ਸ਼ਹਿਦ ਮਿਲਾ ਕੇ ਲੈ ਸਕਦੇ ਹਨ। ਜਿਨ੍ਹਾਂ ਨੂੰ ਸ਼ੂਗਰ ਹੋਈ ਹੋਵੇ, ਉਹ ਵੀ ਸਵੇਰੇ ਸਾਦਾ ਨਿੰਬੂ ਪਾਣੀ ਲੈ ਸਕਦੇ ਹਨ।

ਸੇਬ : ਸਰੀਰ ਵਿਚੋਂ ਨਿਕਲਣ ਵਾਲੇ ਪਿਸ਼ਾਬ ਨੂੰ ਨਿਯਮਤ ਕਰਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਠੀਕ ਹੁੰਦਾ ਹੈ।

ਲਸਣ : ਕੱਚਾ ਲਸਣ ਉੱਚ-ਖੂਨ ਦੇ ਦਬਾਅ ਨੂੰ ਘੱਟ ਕਰਨ ਲਈ ਕਾਫ਼ੀ ਲਾਭਦਾਇਕ ਹੈ। ਇਹ ਦਿਲ ਦੀ ਧੜਕਣ ਨੂੰ ਠੀਕ ਕਰਨ, ਚੱਕਰ ਦੂਰ ਕਰਨ ਅਤੇ ਸਾਹ ਚੜ੍ਹਨ ਵਰਗੀਆਂ ਬਿਮਾਰੀਆਂ ਨੂੰ ਠੀਕ ਕਰਨ ਵਿਚ ਲਾਭਦਾਇਕ ਹੈ। ਇਹ ਖੂਨ ਦੀਆਂ ਨਾੜੀਆਂ ਨੂੰ ਲਚਕੀਲਾ ਬਣਾਉਂਦਾ ਹੈ ਜਿਸ ਨਾਲ ਉੱਚ-ਦਬਾਅ ਖੂਨ ਘੱਟ ਹੁੰਦਾ ਹੈ।

ਚੁਕੰਦਰ : ਚੁਕੰਦਰ ਦਾ ਰਸ ਪੀਤਾ ਜਾ ਸਕਦਾ ਹੈ ਜਾਂ ਇਸ ਨੂੰ ਸਲਾਦ ਵਿਚ ਖਾਧਾ ਜਾ ਸਕਦਾ ਹੈ ਇਹ ਸਾਡੇ ਸਰੀਰ ਵਿਚ ਜੰਮੇ ਹੋਏ ਕੈਲਸ਼ੀਅਮ, ਲੂਣਾਂ ਨੂੰ ਬਾਹਰ ਕੱਢਦਾ ਹੈ ਅਤੇ ਉੱਚ-ਖੂਨ ਦੇ ਦਬਾਅ ਨੂੰ ਘੱਟ ਕਰਦਾ ਹੈ।

ND
ਕੀ ਕਰੀਏ ਤੇ ਕੀ ਨਾ ਕਰੀਏ?
* ਔਲੇ ਅਤੇ ਐਲੋਵੀਰਾ ਦਾ ਰਸ ਹਰ ਰੋਜ਼ ਸਵੇਰੇ ਲੈਣਾ ਚਾਹੀਦਾ ਹੈ। ਇਸ ਨਾਲ ਸਰੀਰ ਵਿਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ।

* ਜੇਕਰ ਸੰਭਵ ਹੋਵੇ ਤਾਂ ਹਫ਼ਤੇ ਵਿਚ ਇਕ ਦਿਨ ਫ਼ਲਾਂ ਦਾ ਭੋਜਨ ਕੀਤਾ ਜਾਵੇ ਅਤੇ ਨਾਰੀਅਲ ਦਾ ਪਾਣੀ ਪੀਤਾ ਜਾਵੇ।

* ਉੱਬਲੀਆਂ ਸਬਜ਼ੀਆਂ ਅਤੇ ਸਬਜ਼ੀਆਂ ਦੇ ਸੂਪ ਵੀ ਉੱਚ-ਖੂਨ ਦੇ ਦਬਾਅ ਨੂੰ ਘੱਟ ਕਰਨ ਵਿਚ ਸਹਾਈ ਸਿੱਧ ਹੁੰਦੇ ਹਨ।

* ਰਾਤ ਨੂੰ ਸੌਣ ਤੋਂ ਘੱਟੋ-ਘੱਟ ਤਿੰਨ ਘੰਟੇ ਪਹਿਲਾਂ ਖਾਣਾ ਖਾਣਾ ਚਾਹੀਦਾ ਹੈ।

* ਜਿੱਥੋਂ ਤੱਕ ਸੰਭਵ ਹੋਵੇ ਤਲੀਆਂ ਹੋਈਆਂ, ਡੱਬਾ ਬੰਦ ਅਤੇ ਬਾਜ਼ਾਰੂ ਚੀਜ਼ਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
Courtesy - ਰੋਜ਼ਾਨਾ ਅਜੀਤ
ਸਬੰਧਤ ਜਾਣਕਾਰੀ ਲੱਭੋ