ਮੁੱਖਪੰਨਾ > ਵਿਵਿਧ > ਸੇਹਤ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜਾਮਣ ਦੇ ਫਾਇਦੇ  Search similar articles
ਬਰਸਾਤ ਦਾ ਮੌਸਮ ਆਉਂਦੇ ਹੀ ਜਾਮਣ ਆਉਣੇ ਸ਼ੁਰੂ ਹੋ ਜਾਂਦੇ ਹਨ। ਇਹ ਫਲ ਕਸੈਲਾ ਅਤੇ ਮਿੱਠਾ ਹੁੰਦਾ ਹੈ। ਇਹ ਫਲ ਪਿਆਸ ਬੁਝਾਉਂਦਾ ਹੈ ਅਤੇ ਥਕਾਵਟ ਵੀ ਦੂਰ ਕਰਦਾ ਹੈ। ਜਾਮਣ ਦੇ ਦਰੱਖਤ ਦੇ ਪੱਤੇ ਅਤੇ ਛਾਲ ਵੀ ਵੱਖ-ਵੱਖ ਰੋਗਾਂ ਤੋਂ ਰੱਖਿਆ ਕਰਦੇ ਹਨ।

* ਸਧਾਰਨ ਜਾਂ ਖੂਨੀ ਪੇਚਿਸ਼ ਵਿੱਚ 2-3 ਟੀ-ਸਪੂਨ ਜਾਮਣ ਦੇ ਹਰੇ ਪੱਤੇ ਦਾ ਰਸ ਗਰਮ ਕਰਕੇ ਪੀਣ ਨਾਲ ਅਰਾਮ ਮਿਲਦਾ ਹੈ।

* ਜਿਹਨਾਂ ਲੋਕਾਂ ਦਾ ਬੁਖਾਰ ਦੇ ਕਰਕੇ ਪੇਟ ਖਰਾਬ ਰਹਿੰਦਾ ਹੈ, ਉਹਨਾਂ ਨੂੰ 2-3 ਟੀ-ਸਪੂਨ ਜਾਮਣ ਦੇ ਪੱਤੇ ਦਾ ਰਸ ਗਰਮ-ਗਰਮ ਪੀਣ ਨਾਲ ਅਰਾਮ ਮਿਲਦਾ ਹੈ।

* ਪਿੱਤ ਵਿਕਾਰ ਦੇ ਕਰਕੇ ਵਮਨ ਹੋਣ ਤੇ 2-3 ਹਰੇ ਪੱਤੇ ਪਾਣੀ ਵਿੱਚ ਉਬਾਲ ਕੇ ਅਤੇ ਛਾਣ ਕੇ 10-15 ਬੂੰਦ ਸ਼ਹਿਦ ਦੇ ਨਾਲ ਪੀਣ ਨਾਲ ਰਾਹਤ ਮਿਲਦੀ ਹੈ।

* ਸਰੀਰ ਵਿੱਚ ਅਚਾਨਕ ਕਿਤੇ ਕੱਟ ਲੱਗ ਜਾਣ ਜਾਂ ਛਿੱਲ ਜਾਣ ਤੇ ਜਾਮਣ ਦੇ ਪੱਤੇ ਦਾ ਰਸ ਲਗਾਉਣ ਨਾਲ ਖੂਨ ਨਿੱਕਲਣਾ ਤੁਰੰਤ ਬੰਦ ਹੋ ਜਾਂਦਾ ਹੈ।

* ਜਿਹਨਾਂ ਲੋਕਾਂ ਦੇ ਮਸੂੜੇ ਢਿੱਲੇ ਹੋ ਗਏ ਹੋਣ ਅਤੇ ਮਸੂੜਿਆਂ ਵਿੱਚੋਂ ਖੂਨ ਆਉਂਦਾ ਹੋਵੇ, ਜਾਮਣ ਦੀ ਛਾਲ ਨੂੰ ਪੀਸ ਕੇ ਮੰਜਨ ਕਰਨ ਨਾਲ ਉਹਨਾਂ ਨੂੰ ਅਰਾਮ ਮਿਲਦਾ ਹੈ।

* ਹੱਥਾਂ-ਪੈਰਾਂ ਵਿੱਚ ਜਲਨ ਹੋਣ ਨਾਲ ਪੱਕੇ ਜਾਮਣ ਦਾ ਰਸ ਲਗਾਉਣ ਨਾਲ ਤੁਰੰਤ ਲਾਭ ਹੁੰਦਾ ਹੈ।

* ਜਾਮਣ ਦੇ ਪੱਕੇ ਫਲਾਂ ਨੂੰ ਨਮਕ ਲਗਾ ਕੇ 3-4 ਘੰਟੇ ਰੱਖਣ ਤੋਂ ਬਾਅਦ ਮਸਲ ਲਉ। ਫਿਰ ਕੱਪੜੇ ਵਿੱਚ ਬੰਨ੍ਹ ਕੇ ਟੰਗ ਦਉ। ਇਸ ਵਿੱਚੋਂ ਜੋ ਰਸ ਨਿੱਕਲਦਾ ਹੈ, ਉਸਦੀਆਂ 10-20 ਬੂੰਦਾਂ 1 ਟੀ-ਸਪੂਨ ਪਾਣੀ ਵਿੱਚ ਮਿਲਾ ਕੇ ਲੈਣ ਨਾਲ ਪਤਲਾ ਦਸਤ, ਭੋਜਨ ਖਾਣ ਨੂੰ ਦਿਲ ਨਾ ਕਰਨ ਅਤੇ ਚਿੱਤ ਠੀਕ ਨਾ ਹੋਵੇ ਆਦਿ ਵਿੱਚ ਵੀ ਲਾਭਦਾਇਕ ਹੁੰਦਾ ਹੈ। ਨਮਕ ਥੋੜਾ ਜਿਆਦਾ ਮਿਲਾਉਣ ਤੇ ਇਹ ਜਲਦੀ ਖਰਾਬ ਨਹੀਂ ਹੁੰਦਾ ਹੈ। ਵਿੱਚ-ਵਿੱਚ ਧੁੱਪ ਲਗਾਉਣਾ ਜਰੂਰੀ ਹੈ।
ਹੋਰ ਵੀ
ਰੰਗੀਲਾ ਖਾਉ ਆਲ ਰਾਉਂਡ ਹੈਲਥ ਪਾਉ
ਨੀਂਦ ਨਾ ਹੋ ਜਾਵੇ ਖਰਾਬ
ਬੱਚੇ ਦੀ ਮਾਲਿਸ਼ ਕਿਉਂ ਹੈ ਜਰੂਰੀ
ਹੌਲੀ ਖਾਉ ਵਜਨ ਘਟਾਉ
ਥਕਾਵਟ ਦੂਰ ਕਰਨ ਦੇ ਉਪਾਅ
ਜਾਨਲੇਵਾ ਵੀ ਹੁੰਦੀ ਹੈ ਦਵਾਈ