ਮੁੱਖਪੰਨਾ > ਵਿਵਿਧ > ਸੇਹਤ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰੰਗੀਲਾ ਖਾਉ ਆਲ ਰਾਉਂਡ ਹੈਲਥ ਪਾਉ  Search similar articles
ਨਈ ਦੁਨੀਆ
ਵੈਸੇ ਤਾਂ 'ਬੈਲੇਂਸਡ ਡਾਈਟ' ਦੀ ਗੱਲ ਤੁਸੀਂ ਕਈ ਥਾਂ ਸੁਣਦੇ ਹੋਵੋਗੇ, ਪਰ ਕੀ ਤੁਸੀਂ ਜਾਣਦੇ ਹੋ ਕਿ ਸੰਤੁਲਿਤ ਅਹਾਰ ਪ੍ਰਾਪਤ ਕਰਨ ਲਈ ਜਰੂਰੀ ਹੈ ਕਿ ਤੁਸੀਂ ਵਿਭਿੰਨ ਰੰਗਾਂ ਦਾ ਭੋਜਨ ਖਾਉ। ਜੀ ਹਾਂ, ਵਿਗਿਆਨਕਾਂ ਨੇ ਇਹ ਪਾਇਆ ਹੈ ਕਿ ਅਲੱਗ-ਅਲੱਗ ਰੰਗਾਂ ਦੇ ਖਾਣ ਵਾਲੇ ਪਦਾਰਥ ਤੁਹਾਡੇ ਸਰੀਰ ਦੇ ਅਲੱਗ- ਅਲੱਗ ਹਿੱਸਿਆਂ ਨੂੰ ਫਾਇਦਾ ਪਹੁੰਚਾਉਂਦੇ ਹਨ। ਆਉ ਦੇਖੀਏ ਕਿਹੜਾ ਰੰਗ ਸਰੀਰ ਦੇ ਕਿਸ ਅੰਗ ਦਾ ਦੋਸਤ ਹੈ :

ਲਾਲ
ਜੇ ਤੁਸੀਂ ਦਿਲ ਦੀ ਰੱਖਿਆ ਕਰਨਾ ਚਾਹੁੰਦੇ ਹੋ ਤਾਂ ਲਾਲ ਰੰਗ ਦੀਆਂ ਚੀਜ਼ਾਂ ਖਾਉ। ਲਾਲ (ਅਤੇ ਗੁਲਾਬੀ) ਰੰਗ ਦੇ ਫਲ-ਸਬਜ਼ੀਆਂ ਵਿੱਚ ਫਾਇਟੋਕੈਮੀਕਲਸ ਪਾਏ ਜਾਂਦੇ ਹਨ। ਤਰਬੂਜ, ਅਮਰੂਦ, ਟਮਾਟਰ ਆਦ ਇਸ ਸ਼੍ਰੇਣੀ ਵਿੱਚ ਆਉਂਦੇ ਹਨ। ਸਟ੍ਰਾਬੇਰੀ, ਰਸਬੇਰੀ ਅਤੇ ਬੀਟਰੂਟ ਵਿੱਚ ਐਂਥੀ ਸਾਇਨਿਨ ਪਾਏ ਜਾਂਦੇ ਹਨ। ਇਹ ਫਾਇਟੋ ਦੇ ਮਿਕਲਸ ਦਾ ਹੀ ਇੱਕ ਸਮੂਹ ਹੈ, ਜੋ ਉੱਚ ਰਕਤਚਾਪ ਨੂੰ ਨਿਯੰਤਰਣ ਕਰਦਾ ਹੈ ਅਤੇ ਡਾਇਬਿਟੀਜ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ।

ਹਰਾ
ਹਰੇ ਫਲ-ਸਬਜ਼ੀਆਂ ਵਿੱਚ ਲੂਟੀਨ ਅਤੇ ਇੰਡੋਲ ਨਾਮਕ ਫਾਇਟੋਕੈਮੀਕਲਸ ਹੁੰਦੇ ਹਨ, ਜੋ ਲੀਵਰ ਦੀ ਰੱਖਿਆ ਕਰਦੇ ਹਨ, ਇਸ ਲਈ ਹਰੇ ਰੰਗ ਦੀਆਂ ਚੀਜ਼ਾਂ ਜਰੂਰ ਖਾਉ।

ਜਾਮੁਨੀ
ਜੇ ਤੁਸੀਂ ਆਪਣੇ ਦਿਮਾਗ ਦੀ ਸਲਾਮਤੀ ਚਾਹੁੰਦੇ ਹੋ ਤਾਂ ਜਾਮੁਨੀ ਫਲ-ਸਬਜ਼ੀਆਂ ਨੂੰ ਆਪਣੇ ਆਹਾਰ ਵਿੱਚ ਸ਼ਾਮਿਲ ਕਰੋ। ਇਹਨਾਂ ਵਿੱਚ ਅੰਗੂਰ, ਪਿਆਜ, ਜਾਮੁਨੀ ਰੰਗ ਦੀ ਪੱਤਾਗੋਭੀ, ਬੈਂਗਨ ਆਦਿ ਸ਼ਾਮਿਲ ਹਨ।

ਕਾਲਾ
ਵੈਸੇ ਤਾਂ ਕਾਲਾ ਰੰਗ ਲੋਕਾਂ ਨੂੰ ਘੱਟ ਹੀ ਪਸੰਦ ਹੁੰਦਾ ਹੈ, ਖਾਸ ਤੌਰ ਤੇ ਖਾਣ-ਪੀਣ ਦੇ ਮਾਮਲੇ ਵਿੱਚ, ਪਰ ਕਾਲੇ ਰੰਗ ਦਾ ਆਹਾਰ ਤੁਹਾਡੇ ਗੁਰਦਿਆਂ ਲਈ ਬਹੁਤ ਲਾਭਦਾਇਕ ਹੁੰਦਾ ਹੈ। ਇਸ ਲਈ ਮੁਨੱਕਾ, ਕਾਲੀ ਚੌਲਾ ਫਲੀ, ਕਾਲੇ ਜੈਤੂਨ ਆਦਿ ਖਾਣੇ ਚਾਹੀਦੇ ਹਨ।

ਚਿੱਟਾ
ਆਲੂ, ਲਸਣ, ਚਿੱਟੇ ਮਸ਼ਰੂਮ ਆਦਿ ਤੁਹਾਡੇ ਫੇਫੜਿਆਂ ਲਈ ਫਾਇਦੇਮੰਦ ਹੁੰਦੇ ਹਨ।

ਨਾਰੰਗੀ
ਪਲੀਹਾ ਦੀ ਸਲਾਮਤੀ ਲਈ ਨਾਰੰਗੀ ਰੰਗ ਦੀਆਂ ਚੀਜ਼ਾਂ ਖਾਣਾ ਫਾਇਦੇਮੰਦ ਹੁੰਦਾ ਹੈ। ਸੰਤਰਿਆਂ ਵਿੱਚ ਵਿਟਾਮਿਨ- ਸੀ ਹੁੰਦਾ ਹੀ ਹੈ, ਕੁਝ ਮਾਤਰਾ ਵਿੱਚ ਵਿਟਾਮਿਨ- ਏ ਵੀ ਹੁੰਦਾ ਹੈ, ਜੋ ਪਲੀਹਾ ਲਈ ਵਧੀਆ ਹੁੰਦਾ ਹੈ।
ਹੋਰ ਵੀ
ਨੀਂਦ ਨਾ ਹੋ ਜਾਵੇ ਖਰਾਬ
ਬੱਚੇ ਦੀ ਮਾਲਿਸ਼ ਕਿਉਂ ਹੈ ਜਰੂਰੀ
ਹੌਲੀ ਖਾਉ ਵਜਨ ਘਟਾਉ
ਥਕਾਵਟ ਦੂਰ ਕਰਨ ਦੇ ਉਪਾਅ
ਜਾਨਲੇਵਾ ਵੀ ਹੁੰਦੀ ਹੈ ਦਵਾਈ
ਖਰਬੂਜਾ ਖਾਉ ਪਰੇਸ਼ਾਨੀਆਂ ਭਜਾਉ