ਮੁੱਖਪੰਨਾ > ਵਿਵਿਧ > ਸੇਹਤ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨੀਂਦ ਨਾ ਹੋ ਜਾਵੇ ਖਰਾਬ  Search similar articles
ਨਈ ਦੁਨੀਆ
ਕੀ ਤੁਸੀਂ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ? ਰਾਤ ਨੂੰ ਨੀਂਦ ਦੀ ਘੰਟਿਆਂ ਤੱਕ ਉਡੀਕ ਕਰਦੇ ਹੋ? ਇਸ ਸਮੱਸਿਆ ਨੂੰ ਹੱਲ ਕਰਨ ਲਈ ਤੁਹਾਨੂੰ ਇਹਨਾਂ ਅਸਾਨ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ -

* ਸੌਣ ਦੇ ਸਮੇਂ ਤੋਂ 2 ਤੋਂ 3 ਘੰਟੇ ਪਹਿਲਾਂ ਚਾਹ ਜਾਂ ਕੌਫੀ ਨਾ ਪੀਉ।

* ਭੁੱਖੇ ਪੇਟ ਨਾ ਸੌਂਵੋ। ਰਾਤ ਨੂੰ ਜਿਆਦਾ ਨਾ ਵੀ ਖਾਣਾ ਹੋਵੇ ਤਾਂ ਹਲਕਾ-ਫੁਲਕਾ ਜਰੂਰ ਖਾ ਲਉ।

* ਬਹੁਤ ਭਾਰੀ ਭੋਜਨ ਖਾਸ ਤੌਰ ਤੇ ਜਿਆਦਾ ਵਸਾਯੁਕਤ ਭੋਜਨ ਲੈਣ ਨਾਲ ਵੀ ਨੀਂਦ ਆਉਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ। ਸੌਣ ਤੋਂ ਘੱਟ ਤੋਂ ਘੱਟ ਦੋ ਘੰਟੇ ਪਹਿਲਾਂ ਭੋਜਨ ਜਰੂਰ ਕਰ ਲਉ।

* ਜੇ ਤੁਸੀਂ ਡਿਨਰ ਤੋਂ ਬਾਅਦ ਕਸਰਤ ਕਰਦੇ ਹੋ, ਤਾਂ ਨੀਂਦ ਤੁਹਾਡੇ ਤੋਂ ਦੂਰ ਰਹੇਗੀ।

* ਪਾਰਟੀ ਵਿੱਚ ਹਲਕਾ-ਫੁਲਕਾ ਭੋਜਨ ਕਰ ਕੇ ਘਰ ਵਾਪਸ ਆਉਂਦੇ ਹੀ ਜੇ ਤੁਸੀਂ ਸੌਣ ਦੀ ਕੋਸ਼ਿਸ਼ ਕਰੋਗੇ ਤਾਂ ਨੀਂਦ ਨਹੀਂ ਆਵੇਗੀ, ਕਿਉਂਕਿ ਤੁਹਾਡੇ ਦਿਮਾਗ ਨੂੰ ਪਾਰਟੀ ਵਾਲੇ ਮਾਹੌਲ ਤੋਂ ਨੀਂਦ ਵਾਲੇ ਮਾਹੌਲ ਤੱਕ ਆਉਣ ਨੂੰ ਸਮਾਂ ਲੱਗਦਾ ਹੈ। ਬੇਹਤਰ ਹੋਵੇਗਾ ਜੇ ਤੁਸੀਂ ਪਹਿਲਾਂ ਥੋੜੀ ਦੇਰ ਟੀਵੀ ਦੇਖੋ ਜਾਂ ਕੋਈ ਕਿਤਾਬ ਪੜੋ। ਜਦੋਂ ਪਾਰਟੀ ਨੂੰ ਬਿਲਕੁਲ ਭੁੱਲ ਜਾਵੋ ਅਤੇ ਨੀਂਦ ਆਉਣ ਲੱਗੇ, ਤਾਂ ਹੀ ਬਿਸਤਰੇ ਤੇ ਜਾਉ।

* ਜੇ ਪੈਰਾਂ ਵਿੱਚ ਜਕੜਨ ਦੇ ਕਰਕੇ ਤੁਸੀਂ ਕੈਲਸ਼ੀਅਮ ਦੀ ਗੋਲੀ ਲੈਂਦੇ ਹੋ, ਤਾਂ ਇਸ ਨੂੰ ਰਾਤ ਨੂੰ ਸੌਣ ਤੋਂ ਬਿਲਕੁਲ ਪਹਿਲਾਂ ਲਉ।

* ਜੇ ਤੁਸੀਂ ਵਿਟਾਮਿਨ ਬੀ ਕੰਪਲੈਕਸ ਦੇ ਕੈਪਸੂਲ ਲੈਂਦੇ ਹੋ, ਤਾਂ ਇਸ ਨੂੰ ਰਾਤ ਵਿੱਚ ਨਾ ਲਉ, ਕਿਉਂਕਿ ਇਹ ਤੁਹਾਨੂੰ ਐਕਟਿਵ ਰੱਖਦੇ ਹਨ।
ਹੋਰ ਵੀ
ਬੱਚੇ ਦੀ ਮਾਲਿਸ਼ ਕਿਉਂ ਹੈ ਜਰੂਰੀ
ਹੌਲੀ ਖਾਉ ਵਜਨ ਘਟਾਉ
ਥਕਾਵਟ ਦੂਰ ਕਰਨ ਦੇ ਉਪਾਅ
ਜਾਨਲੇਵਾ ਵੀ ਹੁੰਦੀ ਹੈ ਦਵਾਈ
ਖਰਬੂਜਾ ਖਾਉ ਪਰੇਸ਼ਾਨੀਆਂ ਭਜਾਉ
ਗੁਣਕਾਰੀ ਨੀਂਬੂ