ਗਰਭ-ਅਵਸਥਾ ਦੇ ਦੌਰਾਨ ਜਦੋਂ ਬੱਚਾ ਸਿਰਫ ਅੱਠ ਹਫ਼ਤਿਆਂ ਦਾ ਹੁੰਦਾ ਹੈ, ਇਹ ਉਹ ਸਮਾਂ ਹੁੰਦਾ ਹੈ, ਜਦੋਂ ਉਹ ਇੱਕ ਇੰਚ ਤੋਂ ਵੀ ਛੋਟਾ ਹੁੰਦਾ ਹੈ ਅਤੇ ਉਸਦੇ ਕੰਨ- ਨੱਕ ਵੀ ਨਹੀਂ ਹੁੰਦੇ ਹਨ, ਉਸ ਸਮੇਂ ਵੀ ਉਸ ਵਿੱਚ ਸਪਰਸ਼ ਦੀ ਸੰਵੇਦਨਾ ਹੁੰਦੀ ਹੈ।
ਸਿਰਫ ਇਸੇ ਤੱਥ ਨਾਲ ਅਸੀਂ ਜਾਣ ਸਕਦੇ ਹਾਂ ਕਿ ਸਪਰਸ਼ ਦਾ ਨਵੇਂ ਜਨਮੇ ਬੱਚੇ ਦੇ ਜੀਵਨ ਵਿੱਚ ਕੀ ਮਹੱਤਵ ਹੈ। ਬੱਚੇ ਦੀ ਮਾਲਿਸ਼ ਸਪਰਸ਼ ਦਾ ਹੀ ਵਿਗਿਆਨਕ ਰੂਪ ਹੈ।
ਕਿਉਂ ਜਰੂਰੀ ਹੈ ਮਾਲਿਸ਼ : * ਮਾਲਿਸ਼ ਵਾਲੇ ਬੱਚੇ ਕਿਰਿਆਸ਼ੀਲ, ਜਾਗ੍ਰਿਤ ਅਤੇ ਸ਼ਾਂਤ ਅਵਸਥਾ ਵਿੱਚ ਰਹਿੰਦੇ ਹਨ। * ਮਾਲਿਸ਼ ਨਾਲ ਬੱਚੇ ਦਾ ਵਜਨ ਬਰਾਬਰ ਮਾਤਰਾ ਵਿੱਚ ਵਧਦਾ ਹੈ। ਪ੍ਰੀਮੈਚੁਅਰ ਬੱਚਿਆਂ ਵਿੱਚ ਕੀਤੇ ਗਏ ਇੱਕ ਸ਼ੋਧ ਵਿੱਚ ਪਾਇਆ ਗਿਆ ਹੈ ਕਿ ਜੇ ਦਿਨ ਵਿੱਚ ਤਿੰਨ ਵਾਰ 15 ਮਿੰਟ ਲਈ ਮਾਲਿਸ਼ ਕੀਤੀ ਜਾਵੇ ਤਾਂ ਇਹਨਾਂ ਦਾ ਹੋਰ ਪ੍ਰੀਟਰਮ ਨਵੇਂ ਜਨਮੇ ਦੀ ਤੁਲਨਾ ਵਿੱਚ ਵਜਨ 50 ਪ੍ਰਤੀਸ਼ਤ ਤੱਕ ਜਿਆਦਾ ਵਧਦਾ ਹੈ। * ਮਾਲਿਸ਼ ਨਾਲ ਬੱਚੇ ਅਤੇ ਮਾਤਾ-ਪਿਤਾ ਦੇ ਵਿੱਚ ਮਧੁਰ ਰਿਸ਼ਤਾ ਕਾਇਮ ਹੁੰਦਾ ਹੈ ਅਤੇ ਇਸ ਨਾਲ ਮਾਤਾ-ਪਿਤਾ ਨੂੰ ਬੱਚੇ ਦੇ ਨਾਲ ਸੰਵਾਦ ਕਾਇਮ ਕਰਨ ਵਿੱਚ ਮਦਦ ਮਿਲਦੀ ਹੈ। * ਮਾਲਿਸ਼ ਦੇ ਬਾਅਦ ਬੱਚੇ ਨੂੰ ਜੋ ਨੀਂਦ ਆਉਂਦੀ ਹੈ, ਉਸਦੀ ਗੁਣਵਤਾ ਬੇਹਤਰ ਹੁੰਦੀ ਹੈ। * ਮਾਲਿਸ਼ ਨਾਲ ਬੱਚੇ ਨੂੰ ਪੇਟ ਦੀਆਂ ਮੁਸ਼ਕਿਲਾਂ ਜਿਵੇਂ ਗੈਸ, ਕਾਲਿਕ ਅਤੇ ਅਪਚਣ ਆਦਿ ਘੱਟ ਹੁੰਦੀ ਹੈ। * ਮਾਲਿਸ਼ ਨਾਲ ਬੱਚੇ ਦਾ ਮਾਨਸਿਕ ਵਿਕਾਸ ਬੇਹਤਰ ਹੁੰਦਾ ਹੈ। * ਮਾਲਿਸ਼ ਅਤੇ ਹੋਰ ਪ੍ਰੇਰਣਾ ਨਾਲ ਬੱਚੇ ਨੂੰ ਬੇਹਤਰ ਢੰਗ ਨਾਲ ਵਿਵਸਥ ਹੋਣ ਵਿੱਚ ਮਦਦ ਮਿਲਦੀ ਹੈ। ਤਨਾਅ ਦਾ ਸਾਹਮਣਾ ਕਰਨ ਵਿੱਚ ਬੱਚੇ ਦੇ ਲਈ ਇਹ ਸ਼ਕਤੀ ਜਰੂਰੀ ਹੈ।
ਕਦੋਂ ਕਰੀਏ ਮਾਲਿਸ਼? ਮਾਲਿਸ਼ ਦਿਨ ਵਿੱਚ ਇੱਕ ਜਾਂ ਜਿਆਦਾ ਵਾਰ ਕਰ ਸਕਦੇ ਹਾਂ। ਸਭ ਤੋਂ ਚੰਗਾ ਸਮਾਂ ਉਹ ਹੁੰਦਾ ਹੈ, ਜਦੋਂ ਬੱਚਾ ਸ਼ਾਂਤ ਤੇ ਜਾਗ੍ਰਿਤ ਅਵਸਥਾ ਵਿੱਚ ਹੁੰਦਾ ਹੈ। ਮਾਲਿਸ਼ ਅਜਿਹੇ ਸਮੇਂ ਨਹੀਂ ਕਰਨੀ ਚਾਹੀਦੀ ਜਦੋਂ ਬੱਚਾ ਭੁੱਖਾ ਹੋਵੇ, ਰੋ ਰਿਹਾ ਹੋਵੇ ਜਾਂ ਥੱਕਿਆ ਹੋਇਆ ਹੋਵੇ। ਨਵੇਂ ਜਨਮੇ ਬੱਚੇ ਨੂੰ 4 ਤੋਂ 5 ਮਿੰਟ ਤੱਕ ਹੀ ਮਾਲਿਸ਼ ਦਾ ਆਨੰਦ ਆਉਂਦਾ ਹੈ, ਜਦੋਂ ਕਿ 2 ਮਹੀਨੇ ਤੋਂ ਵੱਡੇ ਬੱਚੇ ਦੀ ਜਿਆਦਾ ਦੇਰ ਤੱਕ ਮਾਲਿਸ਼ ਕੀਤੀ ਜਾ ਸਕਦੀ ਹੈ।
ਬੱਚੇ ਦੀ ਮਾਲਿਸ਼ ਦੀ ਵਿਧੀ
ਹੇਠਲੇ ਹਿੱਸੇ ਤੋਂ ਸ਼ੁਰੂ ਕਰੋ ਆਪਣੇ ਬੱਚੇ ਦੀ ਅੱਡੀ ਨੂੰ ਆਪਣੇ ਇੱਕ ਹੱਥ ਵਿੱਚ ਲਉ ਅਤੇ ਦੂਜੇ ਹੱਥ ਨਾਲ ਉਸਦੀਆਂ ਪਿੰਜਣੀਆਂ ਵੱਲੋਂ ਪੈਰਾਂ ਵੱਲ ਨੂੰ ਥਪਥਪਾਉ, ਦਬਾਉ ਨਹੀਂ। ਆਪਣੇ ਹੱਥ ਰਿਲੈਕਸ ਕਰਕੇ ਬੱਚੇ ਦੇ ਪੈਰਾਂ ਨੂੰ ਘੁਮਾਉ। ਇਹ ਪ੍ਰਕਿਰਿਆ ਉਲਟ ਕ੍ਰਮ ਵਿੱਚ ਦੁਹਰਾਉ।
ਅੱਡੀਆਂ ਦੀ ਮਾਲਿਸ਼ ਬੱਚੇ ਦੇ ਪੈਰ ਨੂੰ ਇੱਕ ਹੱਥ ਵਿੱਚ ਫੜ ਕੇ ਦੂਜੇ ਹੱਥ ਨਾਲ ਪੈਰ ਦੀ ਹਰ ਉਂਗਲੀ ਤੇ ਗੋਲ ਘੁਮਾਉਂਦੇ ਹੋਏ ਹਲਕੀ- ਹਲਕੀ ਮਾਲਿਸ਼ ਕਰੋ, ਫਿਰ ਆਪਣੇ ਅੰਗੂਠੇ ਨਾਲ ਬੱਚੇ ਦੀ ਅੱਡੀ ਨੂੰ ਦਬਾਉ ਅਤੇ ਨਾਲ ਹੀ ਬੱਚੇ ਦੇ ਪੈਰ ਨੂੰ ਉੱਪਰ-ਹੇਠਾਂ ਕਰੋ। ਇਸੇ ਤਰ੍ਹਾਂ ਦੂਜੇ ਪੈਰ ਨਾਲ ਵੀ ਇਸੇ ਤਰ੍ਹਾਂ ਕਰੋ।
|