ਘਰਾਂ ਵਿੱਚ ਅਕਸਰ ਖਾਂਦੇ ਸਮੇਂ ਦਾਦੀ ਜਾਂ ਨਾਨੀ ਟੋਕਿਆ ਕਰਦੀ ਹੈ ਕਿ ਹੌਲੀ ਖਾਉ, ਨਹੀਂ ਤਾਂ ਹਿਝਕੀ ਲੱਗ ਜਾਵੇਗੀ। ਹੁਣ ਇਸਦਾ ਇੱਕ ਹੋਰ ਫਾਇਦਾ ਸਾਹਮਣੇ ਆਇਆ ਹੈ। ਸ਼ੋਧ ਦੱਸਦੇ ਹਨ ਕਿ ਜੇ ਤੁਹਾਡੀ ਖਾਣ ਦੀ ਰਫਤਾਰ ਘੱਟ ਹੈ ਤਾਂ ਤੁਸੀਂ ਵਜਨ ਘੱਟ ਕਰਨ ਵਿੱਚ ਜਿਆਦਾ ਸਫਲਤਾ ਹਾਸਿਲ ਕਰ ਸਕਦੇ ਹੋ।
ਅਧਿਐਨ ਕਹਿੰਦੇ ਹਨ ਕਿ ਜਲਦੀ-ਜਲਦੀ ਖਾਣ ਦੀ ਆਦਤ ਅਕਸਰ ਜਰੂਰਤ ਤੋਂ ਜਿਆਦਾ ਕੈਲੋਰੀਜ ਤੁਹਾਡੇ ਪੇਟ ਵਿੱਚ ਪਹੁੰਚਾ ਦਿੰਦੀ ਹੈ ਅਤੇ ਵਜਨ ਨੂੰ ਕੰਟਰੋਲ ਵਿੱਚ ਰੱਖਣ ਦੀ ਤੁਹਾਡੀ ਸਾਰੀ ਕਸਰਤ ਫਾਲਤੂ ਚਲੀ ਜਾਂਦੀ ਹੈ।
ਇਸ ਲਈ ਅਗਲੀ ਵਾਰ ਤੋਂ ਖਾਣਾ ਖਾਂਦੇ ਸਮੇਂ ਪੂਰਾ ਟਾਇਮ ਲਗਾਉ ਅਤੇ ਹੌਲੀ-ਹੌਲੀ ਖਾਉ। ਇਸਦੇ ਲਈ ਤੁਸੀਂ ਇੱਕ ਹੋਰ ਕੰਮ ਇਹ ਕਰ ਸਕਦੇ ਹੋ ਕਿ ਖਾਣੇ ਦੀ ਟੇਬਲ ਤੇ ਬੈਠਣ ਦੇ ਬਾਅਦ ਸੂਪ, ਦਹੀਂ, ਜਲਜੀਰਾ ਜਿਹੀਆਂ ਚੀਜ਼ਾਂ ਨੂੰ ਹੌਲੀ-ਹੌਲੀ ਸਿਪ ਕਰਦੇ ਹੋਏ ਮਜਾ ਲਉ।
ਇਸ ਨਾਲ ਤੁਹਾਡੇ ਦਿਮਾਗ ਵਿੱਚ ਇਹ ਸੰਦੇਸ਼ ਪਹੁੰਚੇਗਾ ਕਿ ਤੁਹਾਡੇ ਪੇਟ ਵਿੱਚ ਕੁਝ ਥਾਂ ਭਰ ਗਈ ਹੈ। ਇਸਦੇ ਬਾਅਦ ਜਦੋਂ ਤੁਸੀਂ ਧੀਰਜ ਨਾਲ, ਚਬਾਉਂਦੇ ਹੋਏ ਖਾਣਾ ਖਾਉਗੇ ਤਾਂ ਜਰੂਰੀ ਕੈਲੋਰੀ ਵਿੱਚ ਤੁਹਾਡਾ ਪੇਟ ਭਰ ਜਾਵੇਗਾ।
ਤੁਸੀਂ ਚਾਹੋ ਤਾਂ ਸਲਾਦ ਨੂੰ ਹੌਲੀ-ਹੌਲੀ ਖਾਣ ਤੋਂ ਵੀ ਸ਼ੁਰੂਆਤ ਕਰ ਸਕਦੇ ਹੋ। ਇੱਕ ਹੋਰ ਲਾਭ ਇਹ ਹੋਵੇਗਾ ਕਿ ਅਰਾਮ ਨਾਲ ਚਬਾ ਕੇ ਖਾਧਾ ਗਿਆ ਖਾਣਾ ਤੁਹਾਨੂੰ ਸੰਤੁਸ਼ਟੀ ਅਤੇ ਪੋਸ਼ਣ ਦੋਨੋਂ ਦਵੇਗਾ। ਪਰ ਹਾਂ, ਇਸ ਮਾਮਲੇ ਵਿੱਚ ਖਾਣੇ ਦੀ ਗੁਣਵਤਾ ਅਤੇ ਪੋਸ਼ਣ ਨਾਲ ਸਮਝੌਤਾ ਨਾ ਕਰੋ।
ਜੇਕਰ ਤੁਸੀਂ ਜਿਆਦਾ ਬਿਜ਼ੀ ਰਹਿੰਦੇ ਹੋ ਤਾਂ ਹੌਲੀ-ਹੌਲੀ ਖਾਣ ਦਾ ਇਹ ਮਾਮਲਾ ਦਿਨ ਵਿੱਚ ਇੱਕ ਵਾਰ ਵੀ ਅਜਮਾ ਸਕਦੇ ਹੋ।
|