ਮੁੱਖਪੰਨਾ > ਵਿਵਿਧ > ਸੇਹਤ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜਾਨਲੇਵਾ ਵੀ ਹੁੰਦੀ ਹੈ ਦਵਾਈ  Search similar articles
ਨਈ ਦੁਨੀਆ
ਜੀਵਨ ਦੀ ਰੱਖਿਆ ਕਰਨ ਵਾਲੀਆਂ ਦਵਾਈਆਂ ਹਮੇਸ਼ਾ ਸੁਰੱਖਿਅਤ ਨਹੀਂ ਹੁੰਦੀਆਂ ਹਨ। ਜੇ ਤੁਸੀਂ ਡਾਕਟਰ ਦੀ ਸਲਾਹ ਬਿਨਾ ਇਹਨਾਂ ਨੂੰ ਮਨਮਰਜੀ ਨਾਲ ਲੈ ਰਹੇ ਹੋ ਤਾਂ ਇਹ ਖਤਰਨਾਕ ਵੀ ਹੋ ਸਕਦੀ ਹੈ।

ਦਵਾਈ ਦੀ ਖੁਰਾਕ ਅਤੇ ਮਾਤਰਾ ਵਿੱਚੋਂ ਕਿਸੇ ਵੀ ਇੱਕ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਇਹ ਦਵਾਈਆਂ ਕਦੇ-ਕਦੇ ਖਤਰਨਾਕ ਹੋ ਸਕਦੀਆਂ ਹਨ। ਦਮਾ ਦੇ ਤੇਜ ਅਟੈਕ ਤੋਂ ਤੁਰੰਤ ਰਾਹਤ ਲਈ ਡਾਕਟਰ ਓਰਲ ਸਟੀਰਾਇਡਸ ਮਰੀਜ ਨੂੰ ਦਿੰਦੇ ਹਨ, ਪਰ ਦੇਖਿਆ ਗਿਆ ਹੈ ਕਿ ਕਰੀਬ 5 ਤੋਂ 10 ਪ੍ਰਤੀਸ਼ਤ ਮਰੀਜ ਉਹਨਾਂ ਪਰਚੀਆਂ ਨੂੰ ਸੰਭਾਲ ਕੇ ਰੱਖ ਲੈਂਦੇ ਹਨ ਤਾਂ ਕਿ ਜਦੋਂ ਦੁਬਾਰਾ ਅਟੈਕ ਆਵੇ ਤਾਂ ਉਹੀ ਦਵਾਈ ਫਿਰ ਖਾ ਲੈਣ।

ਕਈ ਮਰੀਜ ਤਾਂ ਡਾਕਟਰ ਨੂੰ ਬਿਨਾ ਦੱਸੇ ਹਫ਼ਤਿਆਂ ਅਤੇ ਇੱਥੋਂ ਤੱਕ ਕਿ ਮਹੀਨਿਆਂ ਤੱਕ ਵੀ ਆਪਣੇ ਮਨ ਨਾਲ ਸਟੀਰਾਇਡਸ ਖਾਂਦੇ ਰਹਿੰਦੇ ਹਨ। ਇਸਦੇ ਗੰਭੀਰ ਨਤੀਜੇ ਹੁੰਦੇ ਹਨ। ਇਸੇ ਤਰ੍ਹਾਂ ਬਲੱਡ ਪ੍ਰੈਸ਼ਰ ਦੀ ਦਵਈ ਦੀ ਖੁਰਾਕ ਬਿਨਾ ਰਕਤਚਾਪ ਨਾਪੇ ਜਿਆਦਾ ਜਾਂ ਘੱਟ ਨਹੀਂ ਕਰਨੀ ਚਾਹੀਦੀ।

ਕਈ ਮਰੀਜਾਂ ਦੇ ਘਰ ਵਾਲਿਆਂ ਨੂੰ ਹਸਪਤਾਲ ਦੇ ਆਈਸੀਯੂ ਵਿੱਚ ਇਹ ਕਹਿੰਦੇ ਸੁਣਿਆ ਜਾਂਦਾ ਹੈ ਕਿ ਸਾਡੇ ਮਰੀਜ ਨੂੰ ਰਕਤਚਾਪ ਦੀ ਸ਼ਿਕਾਇਤ ਬਹੁਤ ਦੇਰ ਤੋਂ ਹੈ ਅਤੇ ਉਹ ਨਿਯਮਿਤ ਦਵਾਈ ਖਾਂਦੇ ਹਨ। ਹੁਣ ਸਿਰਦਰਦ ਦੀ ਸ਼ਿਕਾਇਤ ਹੋਣ ਤੇ ਉਹਨਾਂ ਨੂੰ ਲੱਗਦਾ ਹੈ ਕਿ ਰਕਤਚਾਪ ਵਧ ਗਿਆ ਹੈ ਇਸ ਲਈ ਇੱਕ ਗੋਲੀ ਹੋਰ ਖਾ ਲਈ। ਇਸ ਨਾਲ ਰਕਤਚਾਪ ਤੇਜੀ ਨਾਲ ਘੱਟ ਗਿਆ ਤਾਂ ਆਈਸੀਯੂ ਵਿੱਚ ਭਰਤੀ ਕਰਵਾਉਣਾ ਪਿਆ।

ਕਈ ਲੋਕ ਸਿਰਦਰਦ, ਬਦਨ ਦਰਦ ਲਈ ਐਸਪ੍ਰੀਨ, ਆਈਬ੍ਰੂਫੇਨ ਜਾਂ ਹੋਰ ਦਰਦ ਨਿਵਾਰਕ ਦਵਾਈਆਂ ਬਿਨਾ ਡਾਕਟਰ ਦੀ ਸਲਾਹ ਦੇ ਆਪਣੇ ਆਪ ਕਈ ਸਾਲਾਂ ਤੱਕ ਲਗਾਤਾਰ ਲੈਂਦੇ ਰਹਿੰਦੇ ਹਨ।

ਇਹ ਦਵਾਈਆਂ ਕੁਝ ਸਮੇਂ ਲਈ ਸਿਰਫ ਦਰਦ ਨੂੰ ਰੋਕਦੀਆਂ ਹਨ। ਕਾਰਨ ਨੂੰ ਠੀਕ ਨਹੀਂ ਕਰਦੀਆਂ। ਇਹਨਾਂ ਦਵਾਈਆਂ ਨਾਲ ਪੇਟ ਵਿੱਚ ਅਲਸਰ, ਐਨੀਮੀਆ, ਗੁਰਦੇ ਖਰਾਬ ਹੋਣਾ ਆਦਿ ਪਰੇਸ਼ਾਨੀਆਂ ਆ ਸਕਦੀਆਂ ਹਨ।

ਕਈ ਲੋਕ ਕਮਜੋਰੀ ਲਈ ਵਿਭਿੰਨ ਪ੍ਰਕਾਰ ਦੇ ਟਾਨਿਕ ਤੇ ਵਿਟਾਮਿਨਸ ਖਾਂਦੇ ਰਹਿੰਦੇ ਹਨ। ਬੀ-ਕਾਮਪਲੈਕਸ ਤੇ ਵਿਟਾਮਿਨ-ਸੀ ਆਦਿ ਜਿਆਦਾ ਲੈ ਵੀ ਲਏ ਤਾਂ ਮੂਤਰ ਰਾਹੀਂ ਨਿੱਕਲ ਜਾਂਦੇ ਹਨ। ਪਰ ਕੁਝ ਘੁਲਣਸ਼ੀਲ ਵਿਟਾਮਿਨਸ ਜਿਵੇਂ ਵਿਟਾਮਿਨ ਏ ਤੇ ਵਿਟਾਮਿਨ ਡੀ ਜਿਆਦਾ ਖੁਰਾਕ ਦੇ ਕਰਕੇ ਸਰੀਰ ਦੀ ਪ੍ਰਾਕ੍ਰਿਤਿਕ ਪ੍ਰਕਿਰਿਆ ਵਿੱਚ ਮੁਸ਼ਕਿਲ ਪੈਦਾ ਕਰ ਸਕਦੇ ਹਨ।

ਐਂਟੀਬਾਇਉਟਿਕਸ ਆਪਣੇ ਮਨ ਨਾਲ ਨਾ ਲਉ। ਕਈ ਵਾਰ ਉਹਨਾਂ ਦੀ ਜਰੂਰਤ ਨਹੀਂ ਹੁੰਦੀ। ਕਈ ਮਰੀਜ ਇਸ ਹਿਸਟਰੀ ਨਾਲ ਆਉਂਦੇ ਹਨ ਕਿ ਪਿਛਲੀ ਵਾਰ ਵਰਗੇ ਲੱਛਣ ਸਨ, ਇਸ ਲਈ ਅਸੀਂ ਤੁਹਾਡੀ ਪਿਛਲੀ ਪਰਚੀ ਦਿਖਾ ਕੇ ਦਵਾਈ ਲੈ ਲਈ, ਪਰ ਇਸ ਵਾਰ ਫਾਇਦਾ ਨਹੀਂ ਹੋਇਆ।

ਇੱਕ ਹੀ ਐਂਟੀਬਾਇਟਿਕ ਨੂੰ ਵਾਰ-ਵਾਰ ਲੈਣ ਨਾਲ ਉਸ ਨਾਲ ਸਰੀਰ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਪੈਦਾ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਹਲਕੀ ਐਂਟੀਬਾਇਉਟਿਕ ਅਸਰ ਨਹੀਂ ਕਰਦੀ। ਹੁਣ ਸਿਰਫ ਤਾਕਤਵਰ ਐਂਟੀਬਾਇਉਟਿਕ ਦੇਣ ਨਾਲ ਹੀ ਫਾਇਦਾ ਹੁੰਦਾ ਹੈ। ਜਿਆਦਾ ਸਮੇਂ ਤੱਕ ਐਂਟੀਬਾਇਉਟਿਕ ਖਾਣ ਨਾਲ ਬਿਮਾਰੀ ਵਧਦੀ ਰਹਿੰਦੀ ਹੈ ਅਤੇ ਕਈ ਵਾਰ ਉਸਦੇ ਸਾਈਡ ਇਫੈਕਟਸ ਜਿਵੇਂ- ਦਸਤ ਹੋਣਾ, ਪੇਟ ਖਰਾਬ ਹੋ ਜਾਣਾ, ਮੂੰਹ ਵਿੱਚ ਛਾਲੇ ਆਦਿ ਹੋ ਸਕਦੇ ਹਨ।

ਇਸ ਲਈ ਕੋਈ ਵੀ ਐਲੋਪੈਥਿਕ ਦਵਾਈ ਡਾਕਟਰ ਦੀ ਸਲਾਹ ਦੇ ਬਿਨਾ ਨਾ ਲਉ। ਖਾਸਕਰ ਉਹ ਲੋਕ ਜੋ ਪਹਿਲਾਂ ਹੀ ਦਵਾਈਆਂ ਲੈਂਦੇ ਰਹਿੰਦੇ ਹਨ ਉਹਨਾਂ ਨੂੰ ਵਿਸ਼ੇਸ਼ ਖਿਆਲ ਰੱਖਣਅ ਚਾਹੀਦਾ ਹੈ ਕਿਉਂਕਿ ਉਹਨਾਂ ਦੀਆਂ ਪਹਿਲਾਂ ਦੀਆਂ ਦਵਾਈਆਂ ਇਹਨਾਂ ਨਵੀਆਂ ਦਵਾਈਆਂ ਨਾਲ ਇੰਟਰੈਕਟ ਕਰ ਕੇ ਉਹਨਾਂ ਲਈ ਨਵੀਆਂ ਪਰੇਸ਼ਾਨੀਆਂ ਖੜੀਆਂ ਕਰ ਸਕਦੀਆਂ ਹਨ।
ਹੋਰ ਵੀ
ਖਰਬੂਜਾ ਖਾਉ ਪਰੇਸ਼ਾਨੀਆਂ ਭਜਾਉ
ਗੁਣਕਾਰੀ ਨੀਂਬੂ
ਆਪਣੇ ਬੱਚੇ ਨੂੰ ਸੁਲਾਉ ਮਿੱਠੀ ਨੀਂਦ
ਫਲ ਖਾਉ, ਸਵਸਥ ਰਹੋ
ਗਰਮੀਆਂ ਵਿੱਚ ਵੀ ਏਕਸਰਸਾਈਜ ਜਰੂਰੀ
ਗਰਮੀਆਂ ਦੇ ਸਫਰ ਵਿੱਚ ਵਰਤੋ ਸਾਵਧਾਨੀਆਂ