ਮੁੱਖਪੰਨਾ > ਵਿਵਿਧ > ਸੇਹਤ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਖਰਬੂਜਾ ਖਾਉ ਪਰੇਸ਼ਾਨੀਆਂ ਭਜਾਉ  Search similar articles
ਨਈ ਦੁਨੀਆ
NDND
ਗਰਮੀ ਦੇ ਮੌਸਮ ਵਿੱਚ ਤਰ੍ਹਾਂ-ਤਰ੍ਹਾਂ ਦੇ ਫਲ ਆਉਂਦੇ ਹਨ, ਜੋ ਨਾ ਸਿਰਫ ਸਵਾਦ ਹੁੰਦੇ ਹਨ ਬਲਕਿ ਸਿਹਤਮੰਦ ਵੀ ਹੁੰਦੇ ਹਨ। ਇਹਨਾਂ ਵਿੱਚੋਂ ਹੀ ਇੱਕ ਹੈ ਖਰਬੂਜਾ। ਇਸਦੀ ਮਿੱਠੀ-ਮਿੱਠੀ ਖੁਸ਼ਬੂ ਸਾਰਿਆਂ ਦਾ ਮਨ ਮੋਹ ਲੈਂਦੀ ਹੈ।

ਖਰਬੂਜਾ ਸਾਰੇ ਜਰੂਰੀ ਪੋਸ਼ਕ ਅਤੇ ਰਸਾਇਣਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਪ੍ਰੋਟੀਨ, ਵਿਟਾਮਿਨ, ਖਣਿਜ ਲਵਣ, ਵਸਾ, ਕਾਰਬੋਹਾਈਡ੍ਰੇਟਸ, ਰੇਸ਼ੇ ਆਦਿ ਸਭ ਹੁੰਦੇ ਹਨ। ਖਣਿਜਾਂ ਵਿੱਚ ਕੈਲਸ਼ੀਅਮ, ਫਾਸਫੋਰਸ ਅਤੇ ਆਇਰਨ ਦੀ ਪੂਰੀ ਮਾਤਰਾ ਹੁੰਦੀ ਹੈ, ਜਦੋਂ ਕਿ ਵਿਟਾਮਿਨਾਂ ਵਿੱਚ ਏ, ਬੀ ਅਤੇ ਸੀ ਦੀ ਪ੍ਰਧਾਨਤਾ ਰਹਿੰਦੀ ਹੈ।

* ਕਬਜ ਦੂਰ ਕਰਨ ਲਈ ਖਾਲੀ ਪੇਟ ਪੱਕਿਆ ਹੋਇਆ ਖਰਬੂਜਾ ਖਾਣਾ ਲਾਭਦਾਇਕ ਹੁੰਦਾ ਹੈ।

* ਚਿਹਰੇ ਤੇ ਜੇਕਰ ਦਾਗ-ਧੱਬੇ ਹੋਣ ਜਾਂ ਛਾਈਆਂ ਹੋਣ ਤਾਂ ਖਰਬੂਜੇ ਦਾ ਰਸ ਲਗਾਉਣ ਨਾਲ ਇਸ ਤੋਂ ਛੁਟਕਾਰਾ ਮਿਲਦਾ ਹੈ।

* ਮੋਟਾਪੇ ਤੋਂ ਪਰੇਸ਼ਾਨ ਲੋਕਾਂ ਨੂੰ ਖਰਬੂਜੇ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਮੋਟਾਪਾ ਘਟਦਾ ਹੈ।

* ਖਰਬੂਜੇ ਵਿੱਚ ਜਲ ਦੀ ਮਾਤਰਾ ਬਹੁਤ ਹੁੰਦੀ ਹੈ, ਇਸ ਲਈ ਗਰਮੀ ਵਿੱਚ ਇਸਦੇ ਸੇਵਨ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ ਹੈ ਅਤੇ ਲੂ ਲੱਗਣ ਦਾ ਸ਼ੱਕ ਵੀ ਘੱਟ ਹੋ ਜਾਂਦਾ ਹੈ।

* ਮੂਤਰ ਸਬੰਧੀ ਤਕਲੀਫਾਂ ਤੋਂ ਖਰਬੂਜਾ ਰਾਹਤ ਦਵਾਉਂਦਾ ਹੈ।

* ਖਰਬੂਜਾ ਪਸੀਨੇ ਦੇ ਮਾਧਿਅਮ ਨਾਲ ਵੀ ਸਰੀਰ ਤੋਂ ਗੰਦਗੀ ਨੂੰ ਬਾਹਰ ਕੱਢਦਾ ਹੈ।

* ਗੁਰਦੇ ਅਤੇ ਪੱਥਰੀ ਦੇ ਰੋਗੀਆਂ ਨੂੰ ਤਾਂ ਇਸਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ, ਕਿਉਂਕਿ ਇਹਨਾਂ ਪਰੇਸ਼ਾਨੀਆਂ ਵਿੱਚ ਇਹ ਵਿਸ਼ੇਸ਼ ਉਪਯੋਗੀ ਹੈ।

* ਜੇਕਰ ਗਰਮੀ ਦੇ ਕਰਕੇ ਗਲੇ ਵਿੱਚ ਜਲਨ ਹੁੰਦੀ ਹੋਵੇ, ਤਾਂ ਖਰਬੂਜੇ ਦੇ ਰੈਗੂਲਰ ਸੇਵਨ ਨਾਲ ਲਾਭ ਹੁੰਦਾ ਹੈ।

* ਖਰਬੂਜਾ ਰਕਤਚਾਪ ਨੂੰ ਨਿਯੰਤਰਣ ਕਰਦਾ ਹੈ। ਇਸ ਲਈ ਉੱਚ ਰਕਤਚਾਪ, ਦਿਲ ਦੇ ਰੋਗ ਆਦਿ ਵਿੱਚ ਇਹ ਲਾਭਦਾਇਕ ਹੁੰਦਾ ਹੈ।

* ਜੇਕਰ ਗਰਮੀ ਦੇ ਕਰਕੇ ਸਰੀਰ ਵਿੱਚ ਜਲਨ ਹੋ ਰਹੀ ਹੋਵੇ, ਤਾਂ ਖਰਬੂਜੇ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਸਰੀਰ ਦੀ ਗਰਮੀ ਨੂੰ ਸ਼ਾਂਤ ਕਰਦਾ ਹੈ।

* ਖਰਬੂਜੇ ਦਾ ਸੇਵਨ ਦਿਲ ਅਤੇ ਦਿਮਾਗ ਦੋਨਾਂ ਨੂੰ ਸ਼ਾਂਤ ਰੱਖਦਾ ਹੈ। ਇਸ ਲਈ ਮਾਨਸਿਕ ਰੂਪ ਨਾਲ ਤਨਾਵਗ੍ਰਸਤ ਰੋਗੀਆਂ ਲਈ ਇਹ ਲਾਭਦਾਇਕ ਹੈ।

* ਦੰਦਾਂ ਦੇ ਸਵਾਸਥ ਲਈ ਵੀ ਖਰਬੂਜਾ ਲਾਭਦਾਇਕ ਹੈ। ਇਹ ਦੰਦਾਂ ਤੇ ਜਮਾ ਮੈਲ ਨੂੰ ਸਾਫ ਕਰਦਾ ਹੈ। ਇਸ ਵਿੱਚ ਮੌਜੂਦ ਕੈਲਸ਼ੀਅਮ ਦੰਦਾਂ ਨੂੰ ਮਜਬੂਤ ਵੀ ਬਣਾਉਂਦਾ ਹੈ।
ਹੋਰ ਵੀ
ਗੁਣਕਾਰੀ ਨੀਂਬੂ
ਆਪਣੇ ਬੱਚੇ ਨੂੰ ਸੁਲਾਉ ਮਿੱਠੀ ਨੀਂਦ
ਫਲ ਖਾਉ, ਸਵਸਥ ਰਹੋ
ਗਰਮੀਆਂ ਵਿੱਚ ਵੀ ਏਕਸਰਸਾਈਜ ਜਰੂਰੀ
ਗਰਮੀਆਂ ਦੇ ਸਫਰ ਵਿੱਚ ਵਰਤੋ ਸਾਵਧਾਨੀਆਂ
ਸਮੇਂ ਦੀ ਪਹਿਲੀ ਜਰੂਰਤ ਹੈ ਸਵੇਰ ਦੀ ਸੈਰ