ਮੁੱਖਪੰਨਾ > ਵਿਵਿਧ > ਸੇਹਤ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗੁਣਕਾਰੀ ਨੀਂਬੂ  Search similar articles
ਨੀਂਬੂ ਸਿਹਤ ਦੀ ਰੱਖਿਆ ਲਈ ਬਹੁਤ ਹੀ ਉਪਯੋਗੀ ਅਤੇ ਲਾਭਦਾਇਕ ਮੰਨਿਆ ਜਾਂਦਾ ਹੈ। ਇਹ ਸਵਾਦ ਵਿੱਚ ਖੱਟਾ- ਮਿੱਠਾ, ਕੌੜਾ ਆਦਿ ਕਈ ਪ੍ਰਕਾਰ ਦਾ ਹੁੰਦਾ ਹੈ। ਨੀਂਬੂ ਬਰਸਾਤ ਵਿੱਚ ਸਭ ਤੋਂ ਜਿਆਦਾ ਪੈਦਾ ਹੁੰਦਾ ਹੈ, ਪਰ ਸਭ ਰੁੱਤਾਂ ਵਿੱਚ ਸਰਲਤਾ ਨਾਲ ਉਪਲਬਧ ਹੋ ਜਾਂਦਾ ਹੈ। ਨੀਂਬੂ ਵਿੱਚ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਲੋਹਾ, ਤਾਂਬਾ, ਫਾਸਫੋਰਸ, ਕਲੋਰੀਨ ਆਦਿ ਤੱਤਾਂ ਦੇ ਨਾਲ ਪ੍ਰੋਟੀਨ, ਵਸਾ, ਵਿਟਾਮਿਨ ਬੀ ਅਤੇ ਸੀ ਵੀ ਚੰਗੀ ਮਾਤਰਾ ਵਿੱਚ ਪਾਏ ਜਾਂਦੇ ਹਨ।

ਨੀਂਬੂ ਦੇ ਫਾਇਦੇ :
1. ਨੀਂਬੂ ਪਾਣੀ ਸਵੇਰੇ ਉੱਠ ਕੇ ਪੀਣ ਨਾਲ ਪੇਟ ਸਾਫ ਹੁੰਦਾ ਹੈ।
2. ਨੀਂਬੂ ਤੁਹਾਡੇ ਇਮਊਨ ਸਿਸਟਮ ਨੂੰ ਮਜਬੂਤ ਕਰਦਾ ਹੈ।
3. ਨੀਂਬੂ ਦਾ ਸੇਵਨ ਉਲਟੀ ਦੀ ਸਮੱਸਿਆ ਦਾ ਹੱਲ ਕਰਦਾ ਹੈ।
4. ਨੀਂਬੂ ਪਾਣੀ ਪੀਣ ਨਾਲ ਸਰੀਰ ਵਿੱਚ ਫੁਰਤੀ ਆਉਂਦੀ ਹੈ।
5. ਨੀਂਬੂ ਰਸ ਦਾ ਦੋ ਸਮੇਂ ਸੇਵਨ ਕਰਨ ਨਾਲ ਸਰੀਰ ਦੀ ਚਰਬੀ ਸਮਾਪਤ ਹੁੰਦੀ ਹੈ। ਇਸਦਾ ਨਿਯਮਿਤ ਸੇਵਨ ਮੋਟਾਪੇ ਨੂੰ ਸਮਾਪਤ ਕਰਨ ਦਾ ਸਭ ਤੋਂ ਉਪਯੋਗੀ ਉਪਾਅ ਹੈ।
6. ਨੀਂਬੂ ਦਾ ਸੇਵਨ ਖੂਨ ਨੂੰ ਸ਼ੁੱਧ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
7. ਨੀਂਬੂ ਦਾ ਰਸ ਜਖਮਾਂ ਵਿੱਚੋਂ ਬੈਕਟੀਰੀਆ ਨਸ਼ਟ ਕਰਦਾ ਹੈ, ਨਾਲ ਹੀ ਜਖਮਾਂ ਤੋਂ ਖੂਨ ਵਹਿਣਾ ਵੀ ਰੋਕਦਾ ਹੈ।
8. ਮੁਹਾਸੇ ਅਤੇ ਏਕਜਿਮਾ ਜਿਹੇ ਤਵਚਾ ਰੋਗਾਂ ਵਿੱਚ ਨੀਂਬੂ ਦਾ ਰਸ ਲਗਾਉਣ ਨਾਲ ਫਾਇਦਾ ਹੁੰਦਾ ਹੈ।
9. ਨੀਂਬੂ ਦਾ ਸੇਵਨ ਲੀਵਰ (ਜਿਗਰ) ਦੀ ਸਮੱਸਿਆ ਦਾ ਹੱਲ ਵੀ ਕਰਦਾ ਹੈ।
10. ਨੀਂਬੂ ਦੇ ਪਾਣੀ ਨਾਲ ਨਿਯਮਿਤ ਕੁਰਲੀਆਂ ਕਰਨ ਤੇ ਉਸਦੇ ਗੁੱਦੇ ਨੂੰ ਦੰਦਾਂ ਤੇ ਮਲਣ ਨਾਲ ਮੂੰਹ ਤੇ ਦੰਦਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ, ਨਾਲ ਹੀ ਮੂੰਹ ਦੀ ਦੁਰਗੰਧ ਵੀ ਸਮਾਪਤ ਹੋ ਜਾਂਦੀ ਹੈ।
11. ਨੀਂਬੂ ਦਾ ਰਸ ਆਸਿਟਓਆਰਥਰਾਈਟਿਸ ਵਿੱਚ ਵੀ ਫਾਇਦੇਮੰਦ ਹੁੰਦਾ ਹੈ।
12. ਦੁੱਧ ਵਿੱਚ ਨੀਂਬੂ ਦਾ ਰਸ ਮਿਲਾ ਕੇ ਲਗਾਉਣ ਨਾਲ ਚਿਹਰੇ ਦੀ ਰੰਗਤ ਵਿੱਚ ਨਿਖਾਰ ਆਉਂਦਾ ਹੈ।
ਹੋਰ ਵੀ
ਆਪਣੇ ਬੱਚੇ ਨੂੰ ਸੁਲਾਉ ਮਿੱਠੀ ਨੀਂਦ
ਫਲ ਖਾਉ, ਸਵਸਥ ਰਹੋ
ਗਰਮੀਆਂ ਵਿੱਚ ਵੀ ਏਕਸਰਸਾਈਜ ਜਰੂਰੀ
ਗਰਮੀਆਂ ਦੇ ਸਫਰ ਵਿੱਚ ਵਰਤੋ ਸਾਵਧਾਨੀਆਂ
ਸਮੇਂ ਦੀ ਪਹਿਲੀ ਜਰੂਰਤ ਹੈ ਸਵੇਰ ਦੀ ਸੈਰ
ਦੰਦਾਂ ਦੀ ਕਰੋ ਸੁਰੱਖਿਆ