ਮੁੱਖਪੰਨਾ > ਵਿਵਿਧ > ਸੇਹਤ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਆਪਣੇ ਬੱਚੇ ਨੂੰ ਸੁਲਾਉ ਮਿੱਠੀ ਨੀਂਦ  Search similar articles
ਬੱਚਿਆਂ ਦੇ ਪਹਿਲੇ ਕੁਝ ਸਾਲਾਂ ਦੇ ਦੌਰਾਨ ਮਾਤਾ-ਪਿਤਾ ਦੀ ਸਭ ਤੋਂ ਆਮ ਸ਼ਿਕਾਇਤ ਉਹਨਾਂ ਦੀ ਨੀਂਦ ਨੂੰ ਲੈ ਕੇ ਹੁੰਦੀ ਹੈ ਅਤੇ ਅਕਸਰ ਮਾਤਾ-ਪਿਤਾ ਹੋਣ ਦਾ ਮਤਲਬ ਹੁੰਦਾ ਹੈ ਹਰ ਰਾਤ ਬੱਚੇ ਦੇ ਨਾਲ ਸੌਂਦੇ-ਉੱਠਦੇ ਹੋਏ ਕੱਟਣਾ।

ਰਾਤ ਨੂੰ ਬੱਚੇ ਨੂੰ ਸਹੀ ਸਮੇਂ ਤੇ ਸੁਲਾਉਣ ਦਾ ਕਾਰਨ ਸਿਰਫ ਉਸੇ ਦੀ ਨੀਂਦ ਪੂਰੀ ਕਰਨਾ ਨਹੀਂ ਹੁੰਦਾ, ਬਲਕਿ ਤੁਹਾਨੂੰ ਵੀ ਨੀਂਦ ਦੀ ਜਰੂਰਤ ਹੁੰਦੀ ਹੈ, ਤਾਂ ਕਿ ਤੁਸੀਂ ਅਗਲੇ ਦਿਨ ਵੀ ਚੁਸਤ ਰਹਿ ਕੇ ਕੰਮ-ਕਾਜ ਕਰ ਸਕੋ।

ਹਰ ਬੱਚਾ ਭਿੰਨ ਹੁੰਦਾ ਹੈ। ਕੁਝ ਬੱਚਿਆਂ ਨੂੰ ਦਿਨ ਵਿੱਚ 20 ਘੰਟੇ ਦੀ ਨੀਂਦ ਚਾਹੀਦੀ ਹੈ, ਤਾਂ ਕੁਝ ਨੂੰ ਸਿਰਫ 10 ਘੰਟੇ ਦੀ। ਕੁਝ ਲਗਾਤਾਰ 3-4 ਘੰਟੇ ਸੌਂਦੇ ਰਹਿੰਦੇ ਹਨ, ਤਾਂ ਕੁਝ ਹਰ 15-20 ਮਿੰਟ ਬਾਅਦ ਉੱਠ ਜਾਂਦੇ ਹਨ। ਸੌਣ ਦੇ ਇਹ ਵਿਭਿੰਨ ਤਰੀਕੇ ਜਨਮਜਾਤ ਹੁੰਦੇ ਹਨ ਅਤੇ ਇਹਨਾਂ ਨੂੰ ਅਸਾਨੀ ਨਾਲ ਬਦਲਿਆ ਨਹੀਂ ਜਾ ਸਕਦਾ।

ਤੁਸੀਂ ਇਹ ਜਰੂਰ ਕਰ ਸਕਦੇ ਹੋ ਕਿ ਨੀਂਦ ਦੇ ਪ੍ਰਤੀ ਆਪਣੇ ਬੱਚੇ ਦੇ ਵਿਹਾਰ ਨੂੰ ਪ੍ਰਭਾਵਿਤ ਕਰੋ। ਅਨੇਕ ਬੱਚਿਆਂ ਨੂੰ ਰਾਤ ਨੂੰ ਸੁਲਾਉਣ ਲਈ ਕੁਝ ਖਾਸ ਤਰ੍ਹਾਂ ਦੀਆਂ ਗੱਲਾਂ ਦੁਹਰਾਉਣ ਦੀ ਲੋੜ ਪੈਂਦੀ ਹੈ, ਤਾਂ ਕਿ ਉਹਨਾਂ ਨੂੰ ਅਜਿਹਾ ਲੱਗੇ ਕਿ ਹਾਂ ਹੁਣ ਸੌਣ ਦਾ ਟਾਈਮ ਹੋ ਗਿਆ ਹੈ।

ਤੁਸੀਂ ਹੇਠਾਂ ਦਿੱਤੇ ਕੁਝ ਤਰੀਕਿਆਂ ਨੂੰ ਅਜਮਾ ਸਕਦੇ ਹੋ-
* ਤੁਹਾਡਾ ਬੱਚਾ ਦੁੱਧ ਪੀਂਦੇ-ਪੀਂਦੇ ਜਾਂ ਅਹਾਰ ਲੈਂਦੇ-ਲੈਂਦੇ ਹੀ ਸੌ ਜਾਣਾ ਚਾਹੇ ਅਤੇ ਫਿਰ ਹੌਲੀ-ਹੌਲੀ ਬਿਸਤਰੇ ਤੇ ਪਾ ਦਉ।
* ਤੁਹਾਡੇ ਹੱਥਾਂ ਵਿੱਚ ਝੂਲਣਾ ਚਾਹੇ। ਅਨੁਸੰਧਾਨ ਦੇ ਮੁਤਾਬਿਕ ਇੱਕ ਸੈਕਿੰਟ ਵਿੱਚ ਇੱਕ ਝੂਲਾ ਸਭ ਤੋਂ ਅਸਰਦਾਰ ਹੁੰਦਾ ਹੈ।
* ਸੌਂਦੇ ਸਮੇਂ ਪਿੱਠ ਜਾਂ ਸਿਰ ਤੇ ਥਪਕੀਆਂ ਪਸੰਦ ਕਰੇ।
* ਲੋਰੀ ਸੁਣਦੇ-ਸੁਣਦੇ ਸੌਣਾ ਚਾਹੇ।
* ਕੰਨ ਤੇ ਹਲਕੇ-ਹਲਕੇ ਫੂਕ ਮਾਰ ਕੇ ਸੌਣਾ ਚਾਹੇ।
* ਤੁਹਾਡੀ ਗੋਦੀ ਵਿੱਚ ਜਾਂ 'ਸਿਲੰਗ' ਵਿੱਚ ਘੁੰਮਦੇ-ਘੁੰਮਦੇ ਸੌਣਾ ਪਸੰਦ ਕਰੇ।
* 'ਪ੍ਰੈਮ' ਜਾਂ 'ਸਟ੍ਰਾਲਰ' ਵਿੱਚ ਬੈਠ ਕੇ ਅੱਗੇ-ਪਿੱਛੇ ਹਿਲਦੇ ਹੋਏ ਸੌਣਾ ਚਾਹੇ।

ਅਜਿਹੀਆਂ ਗੱਲਾਂ ਦੁਹਰਾਉਣ ਨਾਲ ਤੁਹਾਡੇ ਬੱਚੇ ਨੂੰ ਸੌਣ ਵਿੱਚ ਪਹਿਲੇ ਹਫ਼ਤੇ-ਦਸ ਦਿਨ ਦੇ ਦੌਰਾਨ ਇੱਕ ਘੰਟੇ ਤੱਕ ਦਾ ਸਮਾਂ ਲੱਗ ਸਕਦਾ ਹੈ। ਹੌਲੀ-ਹੌਲੀ ਬੱਚੇ ਨੂੰ ਇਸ ਗੱਲ ਦੀ ਸਮਝ ਆਉਣ ਲੱਗੇਗੀ ਕਿ 'ਸੌਣ ਦਾ ਟਾਈਮ ਹੋ ਗਿਆ ਹੈ।' ਮਹੀਨੇ-ਡੇਢ ਮਹੀਨੇ ਵਿੱਚ ਹੀ ਜਿਆਦਾਤਰ ਬੱਚਿਆਂ ਨੂੰ ਉਹਨਾਂ ਦੀ ਪਸੰਦ ਦੀ ਕੋਈ ਵੀ ਗੱਲ ਦੁਹਰਾਉਣ ਦੇ 2-3 ਮਿੰਟ ਦੇ ਅੰਦਰ ਹੀ ਨੀਂਦ ਆਉਣ ਲੱਗਦੀ ਹੈ।

* ਬੱਚੇ ਦੇ ਕਮਰੇ ਵਿੱਚ ਅੰਧੇਰਾ ਹੋਵੇ, ਤਾਂ ਕਿ ਉਸ ਨੂੰ ਇਹ ਨਾ ਲੱਗੇ ਕਿ ਅਜੇ ਦਿਨ ਹੀ ਚੱਲ ਰਿਹਾ ਹੈ।
* ਨੈਪੀਆਂ ਨੂੰ ਤੇਜੀ ਨਾਲ ਬਦਲੋ, ਬੱਚੇ ਦੀ ਪਿੱਠ ਥਪਥਪਾਉ ਅਤੇ ਫਿਰ ਉਸਦੇ ਨਾਲ ਬਿਨਾ ਖੇਡੇ ਜਾਂ ਬੋਲੇ ਉਸ ਨੂੰ ਵਾਪਸ ਬਿਸਤਰੇ ਤੇ ਪਾ ਦਉ, ਤਾਂ ਕਿ ਉਸ ਨੂੰ ਦਿਨ ਤੋਂ ਕੁਝ ਅਲੱਗ ਵਿਹਾਰ ਲੱਗੇ।
* ਇਹ ਦੇਖ ਲਉ ਕਿ ਬੱਚੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਉਹ ਚੰਗੀ ਤਰ੍ਹਾਂ ਢਕਿਆ ਹੋਇਆ ਪਿਆ ਹੋਵੇ।
* ਆਪਣੇ ਬੱਚੇ ਨੂੰ ਹਰ ਰਾਤ ਉਸੇ ਕਮਰੇ ਵਿੱਚ ਉਸੇ ਬਿਸਤਰੇ ਤੇ ਪਾਉ।
ਹੋਰ ਵੀ
ਫਲ ਖਾਉ, ਸਵਸਥ ਰਹੋ
ਗਰਮੀਆਂ ਵਿੱਚ ਵੀ ਏਕਸਰਸਾਈਜ ਜਰੂਰੀ
ਗਰਮੀਆਂ ਦੇ ਸਫਰ ਵਿੱਚ ਵਰਤੋ ਸਾਵਧਾਨੀਆਂ
ਸਮੇਂ ਦੀ ਪਹਿਲੀ ਜਰੂਰਤ ਹੈ ਸਵੇਰ ਦੀ ਸੈਰ
ਦੰਦਾਂ ਦੀ ਕਰੋ ਸੁਰੱਖਿਆ
ਚਿੰਤਾ ਚਿਤਾ ਦੇ ਸਮਾਨ ਹੈ