ਗਰਮੀਆਂ ਦੀਆਂ ਛੁੱਟੀਆਂ ਵਿੱਚ ਜਿਆਦਾ ਲੋਕ ਲੰਬੇ ਪ੍ਰਵਾਸ ਤੇ ਜਾਂਦੇ ਹਨ। ਸਫਰ ਦੇ ਦੌਰਾਨ ਖਾਣ-ਪੀਣ ਦਾ ਵਿਸ਼ੇਸ਼ ਪ੍ਰਭਾਵ ਪੈਂਦਾ ਹੈ। ਟ੍ਰੇਨ, ਬਸ ਆਦਿ ਵਿੱਚ ਸਫਰ ਦੇ ਦੌਰਾਨ ਕੁਝ ਲੋਕਾਂ ਨੂੰ ਅਕਸਰ ਉਲਟੀ-ਦਸਤ, ਬੁਖਾਰ, ਪੇਟ ਵਿੱਚ ਦਰਦ, ਖੰਘ-ਜੁਕਾਮ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕੁਝ ਲੋਕਾਂ ਨੂੰ ਅਜਿਹਾ ਹੋਣ ਦਾ ਡਰ ਰਹਿੰਦਾ ਹੈ। ਇਹ ਪਰੇਸ਼ਾਨੀਆਂ ਅਨੁਚਿਤ ਖਾਣ-ਪੀਣ ਦੇ ਕਾਰਨ ਹੁੰਦੀਆਂ ਹਨ। ਜਿਵੇਂ - ਯਾਤਰਾ ਦੇ ਦੌਰਾਨ ਜਿਆਦਾ ਤਲੇ- ਭੁੰਨੇ ਅਤੇ ਖੁੱਲ੍ਹੇ, ਬਿਨਾ ਢਕੇ ਪਦਾਰਥਾਂ ਦੇ ਉਪਯੋਗ ਕਰਕੇ ਇਹ ਪਰੇਸ਼ਾਨੀਆਂ ਆਉਂਦੀਆਂ ਹਨ।
ਗਰਮੀ ਦੀ ਰੁੱਤ ਵਿੱਚ ਬੈਕਟੀਰੀਆ ਅਸਾਨੀ ਨਾਲ ਪੈਦਾ ਹੁੰਦੇ ਹਨ, ਕਿਉਂਕਿ ਇਹ ਰੁੱਤ ਉਹਨਾਂ ਦੇ ਲਈ ਅਨੁਕੂਲ ਪਰਿਸਥਿਤੀਆਂ ਪ੍ਰਦਾਨ ਕਰਦੀ ਹੈ। ਉਚਿਤ ਤਾਪਮਾਨ, ਨਮੀ ਅਤੇ ਪੋਸ਼ਣ ਜਿਸ ਦੇ ਕਾਰਨ ਬੈਕਟੀਰੀਆ ਖਾਣ ਵਾਲੇ ਪਦਾਰਥਾਂ ਵਿੱਚ ਤੇਜੀ ਨਾਲ ਵਾਧਾ ਕਰਦੇ ਹਨ। ਅਜਿਹੀ ਸਥਿਤੀ ਵਿੱਚ ਸਫਰ ਦੇ ਦੌਰਾਨ ਜੇ ਤੁਸੀਂ ਕੁਝ ਗੱਲਾਂ ਤੇ ਵਿਸ਼ੇਸ਼ ਧਿਆਨ ਦਉ ਤਾਂ ਉਸ ਤੇ ਅਮਲ ਕਰੋ ਤਾਂ ਤੁਹਾਡਾ ਸਫਰ ਸੁਖੀ ਅਤੇ ਵਧੀਆ ਹੋ ਸਕਦਾ ਹੈ।
ਇਹਨਾਂ ਚੀਜ਼ਾਂ ਦਾ ਧਿਆਨ ਰੱਖੋ * ਘਰ ਤੋਂ ਬਾਹਰ ਨਿਕਲਦੇ ਸਮੇਂ ਹਲਕਾ ਭੋਜਨ ਕਰਕੇ ਹੀ ਨਿੱਕਲੋ। * ਪੀਣ ਵਾਲਾ ਪਾਣੀ ਹਮੇਸ਼ਾ ਆਪਣੇ ਨਾਲ ਰੱਖੋ। * ਤਾਜੇ ਫਲਾਂ ਦਾ ਸੇਵਨ ਕਰੋ। ਕੱਟੇ ਹੋਏ ਫ਼ਲ ਨਾ ਖਰੀਦੋ। * ਬਜ਼ਾਰ ਤੋਂ ਕੁਝ ਖਰੀਦਣ ਦੀ ਬਜਾਏ ਘਰ ਵਿੱਚ ਬਣੇ ਪਦਾਰਥ ਲੈ ਜਾਉ। * ਕੋਲਡਡ੍ਰਿੰਕ ਦੀ ਥਾਂ ਤੇ ਸੀਲ ਬੰਦ ਜੂਸ ਲਉ। * ਕੁਝ ਜਰੂਰੀ ਦਵਾਈਆਂ ਨਾਲ ਜਰੂਰ ਰੱਖ ਲਉ ਅਤੇ ਇਲੈਕਟ੍ਰਾਲ ਪਾਉਡਰ, ਗਲੂਕੋਜ, ਪੁਦੀਨਹਰਾ, ਨੀਂਬੂ ਆਦਿ ਨਾਲ ਰੱਖੋ। * ਯਾਤਰਾ ਦੇ ਦੌਰਾਨ ਆਪਣੇ ਨਾਲ ਤਾਜੀ ਬ੍ਰੈਡ, ਜੈਮ (ਪਾਊਚ), ਬਿਸਕੁਟ, ਪਰਮਲ, ਚਨੇ, ਭੁੰਨੀ ਹੋਈ ਮੂੰਗਫਲੀ, ਗੁੜ ਆਦਿ ਨਾਲ ਰੱਖੋ। ਇਹ ਭੁੱਖ ਲੱਗਣ ਤੇ ਕੰਮ ਦੇਣਗੇ ਅਤੇ ਪੋਸ਼ਣ ਵੀ। * ਵੈਜੀਟੇਬਲ ਸੈਂਡਵਿਚ ਦਾ ਉਪਯੋਗ ਭੋਜਨ ਦੇ ਸਮੇਂ ਕਰੋ। ਇਸਦੇ ਲਈ ਕੱਚੇ ਟਮਾਟਰ, ਖੀਰਾ, ਕਕੜੀ, ਨੀਂਬੂ, ਨਮਕ, ਚਾਕੂ ਆਦਿ ਨਾਲ ਰੱਖੋ ਜੋ ਕਿ ਝਟਪਟ ਬਣਾਇਆ ਜਾ ਸਕਦਾ ਹੈ। ਭੋਜਨ ਇਕੱਠਾ ਨਾ ਕਰਕੇ ਥੋੜਾ-ਥੋੜਾ ਕਰਕੇ ਖਾਉ। * ਯਾਤਰਾ ਦੇ ਦੌਰਾਨ ਸਾਫ-ਸੁਥਰਾ ਪਾਣੀ ਜਿਆਦਾ ਮਾਤਰਾ ਵਿੱਚ ਪੀਉ।
ਇਹਨਾਂ ਗੱਲਾਂ ਤੋਂ ਬਚੋ * ਯਾਤਰਾ ਦੇ ਸਮੇਂ ਜਿਆਦਾ ਤਲੇ ਪਦਾਰਥ, ਮਸਾਲੇਦਾਰ ਭੋਜਨ - ਪੂੜੀ, ਸਮੋਸਾ, ਕਚੋਰੀ ਆਦਿ ਤੋਂ ਬਚੋ। * ਜਿਆਦਾ ਚਾਹ, ਕੌਫੀ ਅਤੇ ਕੋਲਡਡ੍ਰਿੰਕ। * ਗੰਦਾ ਪਾਣੀ। * ਪਹਿਲਾਂ ਦਾ ਪਿਆ ਭੋਜਨ ਨਾ ਕਰੋ।
|