ਪੁਰਾਣੇ ਸਮੇਂ ਵਿੱਚ ਸਵੇਰ ਦੀ ਸੈਰ ਕਰਨਾ ਲੋਕਾਂ ਦਾ ਸ਼ੌਕ ਹੋਇਆ ਕਰਦਾ ਸੀ, ਪਰ ਅੱਜ ਇਹ ਸਭ ਤੋਂ ਜਰੂਰੀ ਚੀਜ ਹੋ ਗਈ ਹੈ। ਵਧਦੇ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਦਿਲ ਦੇ ਰੋਗ, ਡਿਪ੍ਰੈਸ਼ਨ, ਅਨੀਂਦਰਾ ਅਤੇ ਹੋਰ ਰੋਗਾਂ ਦੇ ਉਪਚਾਰ ਵਿੱਚ ਅਤੇ ਬਚਾਅ ਦੋਨਾਂ ਵਿੱਚ ਸਵੇਰ ਦੀ ਸੈਰ ਬਹੁਤ ਫਾਇਦੇਮੰਦ ਹੋ ਸਕਦੀ ਹੈ। ਆਮ ਤੌਰ ਤੇ ਡਾਕਟਰ ਉਹਨਾਂ ਦੇ ਕੋਲ ਆਉਣ ਵਾਲੇ ਦਸ ਵਿੱਚੋਂ ਸੱਤ ਮਰੀਜਾਂ ਨੂੰ ਸਵੇਰੇ ਘੱਟ ਤੋਂ ਘੱਟ 40 ਮਿੰਟ ਤੱਕ ਤੇਜ ਚਾਲ ਵਿੱਚ ਚੱਲਣ ਦੀ ਸਲਾਹ ਦਿੰਦੇ ਹਨ।
ਸਵਾਸਥ ਲਾਭ ਦੇ ਨਾਲ-ਨਾਲ ਮੌਰਨਿੰਗ ਵਾਕ ਦੇ ਅਨੇਕ ਫਾਇਦੇ ਹਨ। ਇਸ ਨਾਲ ਇੱਕ ਪਾਸੇ ਜਿੱਥੇ ਸਾਡਾ ਸਮਾਜੀਕਰਨ ਹੁੰਦਾ ਹੈ, ਉੱਥੇ ਸਵਾਸਥ ਲਾਭ ਵੀ ਪ੍ਰਾਪਤ ਹੁੰਦਾ ਹੈ। ਪੈਦਲ ਚੱਲਣ ਨਾਲ ਸਾਹਾਂ ਦੀ ਗਤੀ, ਦਿਲ ਦੀ ਗਤੀ ਅਤੇ ਰਕਤਚਾਪ ਤੇ ਬਹੁਤ ਵਧੀਆ ਪ੍ਰਭਾਵ ਪੈਂਦਾ ਹੈ। ਪਾਚਨ-ਪ੍ਰਣਾਲੀ ਵਿੱਚ ਸੁਧਾਰ ਹੁੰਦਾ ਹੈ ਅਤੇ ਭੁੱਖ ਵੀ ਵਧਦੀ ਹੈ।
ਮੌਰਨਿੰਗ ਵਾਕ ਨਾਲ ਪੂਰੀ ਤਰ੍ਹਾਂ ਨਾਲ ਫਾਇਦੇ ਮਿਲਣ, ਇਸ ਲਈ ਜਰੂਰੀ ਹੈ ਕਿ ਪੈਦਲ ਚੱਲਦੇ ਦੌਰਾਨ ਸਾਡਾ ਸਰੀਰ ਬਿਲਕੁਲ ਸਿੱਧਾ ਅਤੇ ਤਣਿਆ ਹੋਇਆ ਹੋਵੇ। ਟਹਿਲਦੇ ਸਮੇਂ ਮੂੰਹ ਬਿਲਕੁਲ ਬੰਦ ਹੋਵੇ ਅਤੇ ਸਾਹ ਪੂਰੀ ਤਰ੍ਹਾਂ ਨੱਕ ਨਾਲ ਹੀ ਲਉ।
ਮੌਰਨਿੰਗ ਵਾਕ ਇੱਕ ਕੁਦਰਤੀ ਵਰਦਾਨ ਹੈ। ਇਸ ਨਾਲ ਮਸਤਕ ਦੀਆਂ ਵਿਭਿੰਨ ਰਚਨਾਵਾਂ ਤਨਾਅ ਮੁਕਤ ਹੋ ਕੇ ਫ੍ਰੈਸ਼ ਹੋ ਜਾਂਦੀਆਂ ਹਨ ਅਤੇ ਮਨ-ਮਸਤਕ ਨੂੰ ਰਾਹਤ ਪ੍ਰਾਪਤ ਹੁੰਦੀ ਹੈ, ਜਿਸ ਨਾਲ ਸਾਡਾ ਸੁਭਾਅ ਵੀ ਪ੍ਰਸੰਨ ਹੋ ਜਾਂਦਾ ਹੈ।
ਮਾਹਿਰਾਂ ਦੇ ਅਨੁਸਾਰ ਮੌਰਨਿੰਗ ਵਾਕ ਨਾਲ ਮਸਤਕ ਵਿੱਚ ਹਾਰਮੋਨ ਦਾ ਪਰਿਵਰਤਨ ਹੁੰਦਾ ਹੈ ਜਿਸ ਨਾਲ ਸਾਡੇ ਸੁਭਾਅ ਵਿੱਚ ਪਰਿਵਰਤਨ ਆਉਂਦਾ ਹੈ ਅਤੇ ਸਕਰਾਤਮਿਕ ਭਾਵਨਾਵਾਂ ਪੈਦਾ ਹੁੰਦੀਆਂ ਹਨ। ਜੇਕਰ ਪਤੀ ਪਤਨੀ ਇਕੱਠੇ ਟਹਿਲਦੇ ਹਨ ਤਾਂ ਉਹਨਾਂ ਵਿੱਚ ਅੰਤਰੰਗਤਾ ਵਧਦੀ ਹੈ ਅਤੇ ਉਹਨਾਂ ਵਿੱਚ ਮੈਂ ਦੇ ਸਥਾਨ ਤੇ ਅਸੀਂ ਦੇ ਭਾਵ ਪੈਦਾ ਹੁੰਦੇ ਹਨ। ਨਾਲ ਹੀ ਉਹਨਾਂ ਵਿੱਚ ਪਰਸਪਰ ਸਹਾਰਾ ਦੇਣ ਦੀ ਭਾਵਨਾ ਅਤੇ ਪਰਸਪਰ ਵਿਸ਼ਵਾਸ ਦੇ ਭਾਵਾਂ ਤੇ ਸਥਾਈ ਪ੍ਰਭਾਵ ਪੈਣ ਲੱਗਦਾ ਹੈ।
ਅਸੀਂ ਮੌਰਨਿੰਗ ਵਾਕ ਲਈ ਬਾਹਰ ਨਿਕਲਦੇ ਹਾਂ ਤਾਂ ਘਰ ਦੇ ਵਾਤਾਵਰਣ, ਜਿੰਮੇਵਾਰੀਆਂ ਅਤੇ ਤਨਾਅ ਪੈਦਾ ਕਰਨ ਵਾਲੇ ਕਾਰਕਾਂ ਤੋਂ ਚਾਹੇ ਅਸਥਾਈ ਰੂਪ ਨਾਲ ਹੀ ਸਹੀ ਪਰ ਕੁਝ ਦੇਰ ਲਈ ਮੁਕਤੀ ਜਰੂਰ ਮਿਲਦੀ ਹੈ, ਜਿਸ ਨਾਲ ਤਨਾਅ ਸਾਡੇ ਤੇ ਹਾਵੀ ਨਹੀਂ ਹੋ ਪਾਉਂਦਾ। ਦੂਜੇ ਪਾਸੇ ਜੇਕਰ ਅਸੀਂ ਸਮੂਹ ਵਿੱਚ ਟਹਿਲਦੇ ਹਾਂ ਤਾਂ ਆਪਸ ਵਿੱਚ ਹਾਸਾ-ਮਜਾਕ ਹੁੰਦਾ ਹੈ ਜਿਸ ਨਾਲ ਸਾਡਾ ਮਾਨਸਿਕ ਸਵਾਸਥ ਸੁਧਰਦਾ ਹੈ।
ਅਨੁਸੰਧਾਨਾਂ ਤੋਂ ਗਿਆਤ ਹੋਇਆ ਹੈ ਕਿ ਹੱਸਣ ਨਾਲ ਰਕਤ ਸੰਚਾਰ ਤੇਜ ਹੁੰਦਾ ਹੈ ਜਿਸ ਨਾਲ ਦਿਮਾਗੀ ਸਮੱਸਿਆਵਾਂ ਨਾਲ ਪੀੜਤ ਰੋਗੀਆਂ ਨੂੰ ਲਾਭ ਹੁੰਦਾ ਹੈ ਕਿਉਂਕਿ ਰਕਤ ਸੰਚਾਰ ਵਿੱਚ ਵਾਧਾ ਹੋਣ ਨਾਲ ਮਸਤਕ ਨੂੰ ਜਿਆਦਾ ਆਕਸੀਜਨ ਅਤੇ ਗਲੂਕੋਜ ਪ੍ਰਾਪਤ ਹੁੰਦਾ ਹੈ। ਟਹਿਲਣ ਨਾਲ ਮਾਨਸਿਕ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ। ਸਾਡੇ ਵਿੱਚ ਸਕਰਾਤਮਿਕ ਭਾਵਨਾਵਾਂ ਦਾ ਸੰਚਾਰ ਹੁੰਦਾ ਹੈ। ਭਾਵਨਾਵਾਂ ਦਾ ਸਾਡੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨਾਲ ਗਹਿਰਾ ਸਬੰਧ ਹੁੰਦਾ ਹੈ।
ਮਾਹਿਰਾਂ ਦੀ ਰਾਏ ਵਿੱਚ ਆਸ਼ਾਵਾਦੀ ਵਿਅਕਤੀ ਤਨਾਅ ਦਾ ਅਨੁਭਵ ਘੱਟ ਕਰਦੇ ਹਨ। ਇਸ ਨਾਲ ਰੋਗ ਪ੍ਰਤੀਰੋਧੀ ਸ਼ਕਤੀ ਉੱਤਮ ਬਣੀ ਰਹਿੰਦੀ ਹੈ। ਬਲੱਡ ਪ੍ਰੈਸ਼ਰ, ਕੋਲੇਸਟ੍ਰਾਲ, ਮੋਟਾਪਾ ਆਦਿ ਵਧਿਆ ਹੋਵੇ ਤਾਂ ਡਾਕਟਰ ਦੀ ਸਲਾਹ ਲੈਣ ਦੇ ਬਾਅਦ ਹੀ ਸੈਰ ਲਈ ਜਾਉ।
|