ਕੀ ਬੁਰਸ਼ ਕਰਦੇ ਸਮੇਂ ਤੁਹਾਡੇ ਦੰਦਾਂ-ਮਸੂੜਿਆਂ ਤੋਂ ਖੂਨ ਆਉਂਦਾ ਹੈ? ਅਤੇ ਮਸੂੜਿਆਂ ਦਾ ਕਾਲਾਪਨ ਵਧ ਰਿਹਾ ਹੈ? ਤਾਂ ਸੰਭਲ ਜਾਵੋ ਇਹ ਮਸੂੜਿਆਂ ਦੀ ਬਿਮਾਰੀ ਜਿਜਿਵਾਈਟਿਸ ਦੇ ਲੱਛਣ ਹੋ ਸਕਦੇ ਹਨ। ਅਤੇ ਜੇ ਤੁਸੀਂ ਧਿਆਨ ਨਾ ਦਿੱਤਾ ਤਾਂ ਇਹ ਅੱਗੇ ਵਧ ਕੇ ਪਾਈਰਿਆ ਦਾ ਰੂਪ ਲੈ ਸਕਦੀ ਹੈ ਅਤੇ ਬਹੁਤ ਜਿਆਦਾ ਸੜਨ ਹੋਣ ਤੋਂ ਬਾਅਦ ਤੁਸੀਂ ਆਪਣੇ ਦੰਦਾਂ ਤੋਂ ਹੱਥ ਧੋ ਸਕਦੇ ਹੋ।
ਇਸ ਲਈ ਜੇਕਰ ਤੁਹਾਡੇ ਦੰਦਾਂ ਵਿੱਚ ਖੂਨ ਆਉਂਦਾ ਹੈ, ਮਸੂੜਿਆਂ ਦਾ ਗੁਲਾਬੀਪਨ ਜਾ ਰਿਹਾ ਹੈ ਤਾਂ ਤੁਰੰਤ ਡੇਂਟਿਸਟ ਨੂੰ ਸਪੰਰਕ ਕਰੋ। ਅਜਿਹੀ ਸਥਿਤੀ ਵਿੱਚ ਉਹ ਤੁਹਾਡੇ ਦੰਦਾਂ ਵਿੱਚ ਜਮਾਂ ਪਲਾਕ ਜਾਂ ਪਰਤ ਹਟਾ ਕੇ ਉਹਨਾਂ ਨੂੰ ਪਾਲਿਸ਼ ਕਰ ਦੇਣਗੇ। ਇਸ ਨਾਲ ਤੁਹਾਡੇ ਦੰਦ ਅੱਗੇ ਵਾਲੀ ਸੜਨ ਤੋਂ ਬਚ ਜਾਣਗੇ। ਇਹ ਪਰਤ ਭੋਜਨ, ਮਿਊਕਸ ਆਦਿ ਜਮਾ ਹੋਣ ਦੇ ਬਾਅਦ ਬੈਕਟੀਰੀਆ ਨਾਲ ਪ੍ਰਦੂਸ਼ਿਤ ਹੋ ਜਾਂਦੀ ਹੈ। ਪਰ ਸਿਰਫ ਇੱਕ ਵਾਰ ਪਲਾਕ ਸਾਫ ਕਰਵਾਉਣ ਨਾਲ ਤੁਹਾਨੂੰ ਛੁੱਟੀ ਨਹੀਂ ਮਿਲ ਸਕਦੀ।
ਤੁਸੀਂ ਸੁੰਦਰ ਤੇ ਸਵਸਥ ਦੰਦ ਚਾਹੁੰਦੇ ਹੋ, ਸਾਲ ਵਿੱਚ ਘੱਟ ਤੋਂ ਘੱਟ ਇੱਕ ਵਾਰ ਪਲਾਕ ਸਾਫ ਕਰਵਾਉਣਾ ਚਾਹੀਦਾ ਹੈ। ਨਾਲ ਹੀ ਓਰਲ-ਹਾਈਜੀਨ ਜਾਂ ਮੁੱਖ ਸਵਾਸਥ ਦਾ ਵੀ ਧਿਆਨ ਰੱਖਣਾ ਹੋਵੇਗਾ। ਜਿਸ ਵਿੱਚ ਸ਼ਾਮਿਲ ਹੈ ਸਵੇਰ ਦੇ ਨਾਲ ਰਾਤ ਨੂੰ ਵੀ ਬੁਰਸ਼ ਕਰਨਾ। ਸਹੀ ਬੁਰਸ਼ ਵਰਤਣਾ ਅਤੇ ਬੁਰਸ਼ ਨੂੰ ਮੂੰਹ ਦੇ ਸਾਰੇ ਕੋਨਿਆਂ ਵਿੱਚ ਜਾਣ ਦੇਣਾ ਅਤੇ ਸਫਾਈ ਕਰਨਾ। ਇਹ ਸਭ ਕਰਨ ਨਾਲ ਤੁਹਾਡੇ ਦੰਦ ਜਿਆਦਾ ਸਮੇਂ ਤੱਕ ਸਾਥ ਦੇਣਗੇ ਅਤੇ ਤੁਹਾਡੀ ਮੁਸਕਾਨ ਮਨਭਾਉਂਦੀ ਬਣੀ ਰਹੇਗੀ।
|