"ਡੋਂਟ ਵਰੀ ਬੀ ਹੈਪੀ" ਕੇਵਲ ਇੱਕ ਵਾਕ ਨਹੀਂ ਹੈ।ਇਸ ਦੇ ਪੀਛੇ ਚੰਗਾ ਜੀਵਨ ਜੀਣ ਦਾ ਫਲਸਫਾ ਛੁਪਿਆ ਹੋਇਆ ਹੈ। ਜਦੋਂ ਤੁਸੀਂ ਛੋਟੀ ਛੋਟੀ ਚਿੰਤਾ ਤੋਂ ਬਿਨਾ ਮਤਲਬ ਤੋਂ ਪਰੇਸ਼ਾਨ ਹੁੰਦੇ ਹੋ ਤਾਂ ਤੁਹਾਡੇ ਆਲੇ ਦੁਆਲੇ ਤਕ ਦਾ ਸਾਰਾ ਬੈਲੇਂਸ ਬਿਗੜ ਜਾਂਦਾ ਹੈ।ਇਸ ਲਈ ਚਿੰਤਾਵਾਂ ਨੂੰ ਖਤਮ ਕਰਨਾ ਸਭ ਤੋਂ ਜਿਆਦਾ ਜਰੂਰੀ ਹੈ।
ਕਈ ਸਰਵੇ ਦੱਸਦੇ ਹਨ ਕਿ ਅੱਜ ਲੋਕਾਂ ਵਿੱਚ ਚਿੰਤਾ ਕਰਨ ਦੀ ਆਦਤ ਵੱਧ ਰਹੀ ਹੈ, ਜੋ ਕਈ ਮਨੋਵਿਕਾਰਾ ਨੂੰ ਜਨਮ ਦੇ ਰਹੀ ਹੈ, ਹੁਣ ਇਸ ਵਿੱਚ ਕੰਮ ਦੀ ਚਿੰਤਾ ਵਖਰੀ ਗੱਲ ਹੈ।ਜਿਵੇਂ ਮਹਿਲਾ ਘਰ ਦੀ ਚਿੰਤਾ ਨਾ ਕਰੇ ਤਾਂ ਸਭ ਕੁੱਛ ਇਧਰ ਉਧਰ ਹੋ ਜਾਂਦਾ ਹੈ ਜਾ ਦਫਤਰ ਸਮੇਂ ਤੇ ਜਾਣਾ ਹੈ ਤਾਂ ਜਾਣਾ ਹੀ ਹੈ, ਪਰ ਬਿਨਾ ਮਤਲਬ ਦੀ ਚਿੰਤਾ ਕਰਨਾ ਠੀਕ ਨਹੀਂ ਹੈ।ਲਗਾਤਾਰ ਚਿੰਤਾ ਕਰਨ ਨਾਲ ਨੀਂਦ ਨਾ ਆਉਣਾ, ਘਬਰਾਹਟ ਅਤੇ ਸਿਰਦਰਦ ਵਰਗੀ ਪਰੇਸ਼ਾਨੀ ਹੁੰਦੀ ਹੈ।
ਵਾਲ ਸਫੇਦ ਹੋਣਾ, ਅਖਾਂ ਦੇ ਥੱਲੇ ਕਾਲੇ ਘੇਰੇ ਹੋਣਾ ਅਤੇ ਚਿਹਰੇ ਤੇ ਝੁੱਰਿਆ ਹੋਣ ਲੱਗਦੀ ਹੈ।ਇਹ ਸਾਰੀ ਵਜੇ ਤੋਂ ਮਾਨਸਿਕ ਸਥਿਤੀ ਵਿਗੜ ਜਾਂਦੀ ਹੈ।ਅਸਲ ਵਿੱਚ ਛੋਟੀ ਛੋਟੀ ਪਰੇਸ਼ਾਨੀ ਤਾ ਜਿੰਦਗੀ ਵਿੱਚ ਰੋਜ ਹੀ ਆਉਂਦੀ ਰਹਿੰਦੀ ਹੈ।ਇਹਨਾਂ ਦਾ ਸਾਮਨਾ ਕਰਨਾ ਆਉਣਾ ਚਾਹੀਦਾ ਹੈ।
ਰੁੱਝੇ ਰਹੋ ਸਵਸਥ ਰਹੋ ਚਿੰਤਾ ਤੋਂ ਬਚਣ ਦੇ ਲਈ ਸਭ ਤੋਂ ਜਰੂਰੀ ਹੈ ਤੁਸੀਂ ਆਪਣੇ ਆਪ ਨੂੰ ਰੁੱਝੀਆ ਹੋਇਆ ਰੱਖੋ।ਖਾਲੀ ਦਿਮਾਗ ਨੂੰ ਚਿੰਤਾ ਜਿਆਦਾ ਘੇਰਾ ਪਾਉਂਦੀ ਹੈ।ਆਪਣੇ ਕੰਮ ਕਾਰਜ ਦੇ ਬਾਅਦ ਵੀ ਤੁਸੀਂ ਬੋਰ ਹੋ ਰਹੇ ਹੋ ਜਾਂ ਕੋਈ ਟੇਂਸ਼ਨ ਤੁਹਾਨੂੰ ਤੰਗ ਕਰ ਰਿਹਾ ਹੋਵੇ ਤਾਂ ਆਪਣੇ ਆਪ ਨੂੰ ਲੋਕਾਂ ਨਾਲ ਜੋੜ ਕੇ ਰੱਖੋ।ਰੰਗ ਬਿਰੰਗੇ ਫੁੱਲਾਂ ਨੂੰ ਵੇਖੋ ਮਨ ਖੁਸ਼ ਹੋ ਜਾਵੇਗਾ।ਛੋਟੇ ਬੱਚਿਆ ਦੀ ਹਸੀਂ, ਬੁਜਰਗਾਂ ਦੀ ਸਲਾਹ ਨੂੰ ਮਹਿਸੁਸ ਕਰੋ।ਵੇਖੋ ਇਹਨਾਂ ਛੋਟੀਆ ਪਰ ਵਿਚਾਰਾ ਨੂੰ ਬਦਲ ਦੇਣ ਵਾਲੀ ਚੀਜਾ ਦਾ ਪ੍ਰਭਾਵ ਕਿਵੇਂ ਪੈਂਦਾ ਹੈ।
ਸੋਚੋ ਪਰ ਸਾਕਾਰਤਮਕ ਹੁਣ ਖਾਲੀ ਬੈਠੇ ਹੈ ਤਾਂ ਸੋਚਣ ਲੱਗਦੇ ਹਾਂ ਬਿਨਾ ਮਤਲਬ ਦੀ ਗੱਲਾਂ।ਸੋਚੋ ਖੂਬ ਸੋਚੋ ਪਰ ਇਹ ਵੀ ਸੋਚਨਾ ਜਰੂਰੀ ਹੈ ਕਿ ਕਿਥੇ ਸੋਚ ਸੋਚ ਕੇ ਤੁਸੀਂ ਪਹਾੜ ਤਾਂ ਨਹੀਂ ਬਣਾ ਲਿਆ।ਇਸ ਸੋਚ ਵਿੱਚ ਯਾਦ ਰੱਖਣਾ ਜਰੂਰੀ ਹੈ ਕਿ ਕੇੜੇ ਕੇੜੇ ਕੰਮ ਹੈ ਜੋ ਤੁਹਾਡੇ ਲਈ ਜਰੂਰੀ ਹੈ ਜਿਸ ਨਾਲ ਤੁਹਾਡਾ ਕੁੱਝ ਚੰਗਾ ਹੋ ਸਕਦਾ ਹੈ।ਜੋ ਕੰਮ ਤੁਹਾਡੇ ਲਈ ਕੰਮ ਦੇ ਨਹੀਂ ਹਨ ਉਹਨਾਂ ਨੂੰ ਦਿਮਾਗ ਤੋਂ ਕੱਢ ਦਿਓ।ਜਦ ਤੁਹਾਨੂੰ ਲੱਗੇ ਸਮਾਂ ਖਾਲੀ ਹੈ ਤਾਂ ਉਸ ਨੂੰ ਆਪਣੀ ਮਾਨਸਿਕ ਸ਼ਕਤੀ ਨੂੰ ਵਧਾਉਣ ਦੇ ਲਈ ਉਪਯੋਗ ਕਰੋ।
ਆਪਣਾ ਕੋਈ ਰਾਜਦਾਰ ਬਣਾਓ ਕੋਈ ਚਿੰਤਾ ਜਾਂ ਪਰੇਸ਼ਾਨੀ ਹੈ ਤਾਂ ਕਿਸੀ ਵਿਸ਼ਵਾਸ ਯੋਗ ਵਿਅਕਤੀ ਨੂੰ ਆਪਣੇ ਮਨ ਦੀ ਗੱਲ ਕਹਿ ਕੇ ਮਨ ਹਲਕਾ ਕਰ ਲਓ।ਖੁਸ਼ੀ ਜਾ ਕਿਸੀ ਵੀ ਪ੍ਰਕਾਰ ਦੀ ਭਾਵਨਾ ਆਪਣੇ ਕਿਸੀ ਨਜਦਿਕੀ ਤੋਂ ਸ਼ੇਅਰ ਕਰ ਲਓ।ਤੁਹਾਡੀ ਚਿੰਤਾ ਨੂੰ ਇੱਕ ਹਦ ਤਕ ਘੱਟ ਕਰ ਸਕਦਾ ਹੈ।ਜੇ ਕੋਈ ਤੁਹਾਡੇ ਤੋਂ ਬੋਲੇ ਕਿ ਆਪਣੀ ਚਿੰਤਾ ਮੈਨੂੰ ਦੇ ਦਿਓ ਤਾਂ ਉਸ ਨਾਲ ਗੱਲ ਜਰੂਰ ਕਰੋ।ਦਿਲ ਭਰ ਜਾਏ ਤਾਂ ਜੀ ਭਰ ਕੇ ਰੋ ਲਓ ਇਸ ਨਾਲ ਦਿਲ ਹਲਕਾ ਹੋ ਜਾਂਦਾ ਹੈ।ਦੁੱਖ ਕਿੰਨ੍ਹਾ ਵੀ ਗਹਿਰਾ ਹੋਵੇ ਜੇ ਕਿਸੇ ਨਾਲ ਗੱਲ ਕਰਨ ਤੇ ਮਨ ਹਲਕਾ ਹੁੰਦਾ ਹੈ ਤਾਂ ਜਰੂਰ ਕਰੋ।
ਜਲਦਬਾਜੀ ਨਾਲ ਹੁੰਦੀ ਹੈ ਗਲਤੀ ਚਿੰਤਾ ਤੋਂ ਦੂਰ ਰਹਿਣ ਦੇ ਲਈ ਹਰ ਸਥਿਤੀ ਵਿੱਚ ਖੁਸ਼ ਰਹੋ।ਧੀਰਜ ਅਤੇ ਸ਼ਾਂਤੀ ਨਾਲ ਕੰਮ ਕਰੋ।ਭਾਵੁਕਤਾ ਵਿੱਚ ਆ ਕੇ ਕੋਈ ਕੰਮ ਨਾ ਕਰੋ।ਸਦਾ ਆਪਣੀ ਬੁੱਧੀ ਦਾ ਪ੍ਰਯੋਗ ਕਰੋ।ਜਲਦਬਾਜੀ ਵੀ ਇੱਕ ਬਿਮਾਰੀ ਹੈ, ਇਸ ਨਾਲ ਕੰਮ ਵਿਗੜ ਜਾਣਗੇ ਅਤੇ ਤੁਹਾਨੂੰ ਚਿੰਤਾ ਹੋ ਜਾਏਗੀ।
ਹੁਣ ਮੁਸਕੁਰਾ ਵੀ ਦਿਉ ਚਿੰਤਾ ਤੋਂ ਦੂਰ ਰਹਿਣ ਦੇ ਲਈ ਤੁਹਾਨੂੰ ਕੋਈ ਵੀ ਕੰਮ ਬੋਝ ਸਮਝ ਕੇ ਨਹੀਂ ਕਰਨਾ ਚਾਹੀਦਾ।ਘਰ ਹੋ ਜਾਂ ਦਫਤਰ ਜਰੂਰੀ ਹੈ ਹਲਕਾ ਮਾਹੌਲ ਅਤੇ ਇਹ ਜਦ ਹੀ ਸੰਭਵ ਹੈ ਜਦੋਂ ਤੁਸੀਂ ਖੁਸ਼ ਰਹੋਗੇ ਤਾਂ ਜਾਹਿਰ ਹੈ ਕਿ ਤੁਸੀਂ ਸਵਸਥ ਰਹੋਗੇ ਹੀ.ਇਸ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਤੁਸੀਂ ਬਿਨਾ ਕਾਰਣ ਮਾਨਸਿਕ ਤਨਾਅ ਵਿੱਚ ਨਹੀਂ ਰਹੋਗੇ।ਮੁਸਕੁਰਾਓ ਆਪਣੀ ਅਤੇ ਆਪਣੇ ਦੋਸਤਾਂ ਦੀ ਜਾਣੀ ਅਣਜਾਣੀ ਚਿੰਤਾਵਾਂ ਨੂੰ ਖਤਮ ਕਰ ਦਿਉ।
|