ਮੁੱਖਪੰਨਾ > ਵਿਵਿਧ > ਸੇਹਤ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਤੁਹਾਨੂੰ ਚਾਹੀਦੀ ਹੈ ਬਿਊਟੀ ਸਲੀਪ
ਨੀਂਦ ਨਾ ਆਉਣਾ ਇੱਕ ਬਿਮਾਰੀ ਹੈ। ਇਸ ਨਾਲ ਪ੍ਰਭਾਵਿਤ ਵਿਅਕਤੀ ਠੀਕ ਤਰ੍ਹਾਂ ਸੌਂ ਨਹੀਂ ਸਕਦਾ ਹੈ। ਉਹ ਥੋੜ੍ਹੀ-ਜਿਹੀ ਆਵਾਜ਼ ਨਾਲ ਜਾਂ ਰੌਸ਼ਨੀ ਨਾਲ ਜਾਗ ਜਾਂਦਾ ਹੈ। ਇਸ ਨਾਲ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਹੈ।

ਚੰਗੀ ਸਿਹਤ ਲਈ ਵਿਅਕਤੀ ਦੀ ਨੀਂਦ ਪੂਰੀ ਹੋਣਾ ਬਹੁਤ ਜਰੂਰੀ ਹੁੰਦਾ ਹੈ। ਕੁਝ ਲੋਕ ਨੀਂਦ ਨਾ ਆਉਣ ਦੇ ਕਰਕੇ ਨੀਂਦ ਦੀਆਂ ਗੋਲੀਆਂ ਖਾਂਦੇ ਹਨ, ਜੋ ਕਿ ਸਿਹਤ ਲਈ ਘਾਤਕ ਸਿੱਧ ਹੋ ਸਕਦਾ ਹੈ।

ਨੀਂਦ ਨਾਲ ਸਰੀਰਿਕ ਅਤੇ ਮਾਨਸਿਕ ਥਕਾਵਟ ਦੂਰ ਹੁੰਦੀ ਹੈ। ਹਰ ਵਿਅਕਤੀ ਲਈ ਘੱਟ ਤੋਂ ਘੱਟ 7-8 ਘੰਟੇ ਸੌਣਾ ਜਰੂਰੀ ਹੁੰਦਾ ਹੈ। ਚੰਗੀ ਨੀਂਦ ਆਉਣ ਦੇ ਬਾਅਦ ਵਿਅਕਤੀ ਤਰੋਤਾਜਾ ਮਹਿਸੂਸ ਕਰਦਾ ਹੈ, ਨਾਲ ਹੀ ਉਸ ਨੂੰ ਨਵੀਂ ਸਫੁਰਤੀ ਦਾ ਅਹਿਸਾਸ ਹੁੰਦਾ ਹੈ।

ਨੀਂਦ ਨਾ ਆਉਣ ਦੇ ਮੁੱਖ ਕਾਰਨ :
ਮਾਨਸਿਕ ਤਨਾਅ, ਕ੍ਰੋਧ, ਚਿੰਤਾ, ਜਿਆਦਾ ਉਤੇਜਨਾ, ਕਬਜ, ਧੂਮਰਪਾਨ, ਚਾਹ-ਕੌਫੀ ਦਾ ਜਿਆਦਾ ਸੇਵਨ, ਜਰੂਰਤ ਤੋਂ ਜਿਆਦਾ ਜਾਂ ਘੱਟ ਖਾਣਾ ਜਾਂ ਫਿਰ ਜਿਆਦਾ ਮਸਾਲੇਦਾਰ ਭੋਜਨ ਦਾ ਸੇਵਨ ਕਰਨਾ।

ਨੀਂਦ ਨਾ ਆਉਣ ਵਿੱਚ ਆਹਾਰ ਦੀ ਭੂਮਿਕਾ:
ਨੀਂਦ ਨਾ ਆਉਣ ਵਿੱਚ ਆਹਾਰ ਦੀ ਮਹੱਤਵਪੂਰਨ ਭੂਮਿਕਾ ਹੈ। ਨਵੇਂ ਸ਼ੋਧਾਂ ਤੋਂ ਇਹ ਪਤਾ ਲੱਗਿਆ ਹੈ ਕਿ ਸੰਤੁਲਿਤ ਆਹਾਰ ਦਾ ਸੇਵਨ ਕੀਤਾ ਜਾਵੇ ਤਾਂ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।

ਇਹਨਾਂ ਤੋਂ ਬਚੋ :
ਭੋਜਨ ਵਿੱਚ ਜਿਆਦਾ ਖੰਡ, ਮੈਦਾ, ਜਿਆਦਾ ਤਲਿਆ ਭੋਜਨ, ਚਰਬੀਯੁਕਤ ਪਦਾਰਥ, ਗਰਮ ਮਸਾਲਾ ਅਤੇ ਜਿਆਦਾ ਮਸਾਲੇਦਾਰ ਭੋਜਨ, ਜਿਆਦਾ ਚਾਹ ਜਾਂ ਕੌਫੀ, ਚਾਕਲੇਟ, ਠੰਡੇ ਪੇਅ ਪਦਾਰਥ, ਅਲਕੋਹਲ ਆਦਿ ਦਾ ਸੇਵਨ ਨਾ ਕਰੋ।

ਉਪਯੋਗ ਕਰੋ :
ਆਪਣੇ ਭੋਜਨ ਵਿੱਚ ਅੰਕੁਰਿਤ ਅਨਾਜ, ਦਹੀਂ, ਦੁੱਧ, ਤਾਜੇ ਫਲ, ਤਾਜੀਆਂ ਹਰੀਆਂ ਪੱਤੇਦਾਰ ਸਬਜ਼ੀਆਂ, ਸਲਾਦ ਆਦਿ ਨੂੰ ਜਰੂਰ ਸ਼ਾਮਿਲ ਕਰੋ।

ਅਨੀਂਦਰੇ ਤੋਂ ਬਚਣ ਲਈ ਉਪਾਅ :
* ਸੌਣ ਅਤੇ ਜਾਗਣ ਦਾ ਸਮਾਂ ਨਿਰਧਾਰਿਤ ਕਰ ਲਉ ਅਤੇ ਉਸੇ ਸਮੇਂ ਤੇ ਜਾਗੋ ਅਤੇ ਸੌਂਵੋ।
* ਤਨਾਅ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ।
* ਨਿਯਮਿਤ ਸੈਰ ਕਰੋ।
* ਰਾਤ ਦੇ ਸਮੇਂ ਜਿਆਦਾ ਤਲਿਆ ਭੋਜਨ ਨਾ ਕਰੋ, ਖਾਣਾ ਖਾਣ ਦੇ ਬਾਅਦ ਥੋੜ੍ਹਾ ਘੁੰਮੋ ਫਿਰੋ।
* ਸੌਣ ਤੋਂ ਪਹਿਲਾਂ 2 ਗਿਲਾਸ ਕੋਸੇ ਦੁੱਧ ਵਿੱਚ ਸ਼ਹਿਦ ਪਾ ਕੇ ਪੀਵੋ।
* ਸੌਂਦੇ ਸਮੇਂ ਸੂਤੀ ਤੇ ਢਿੱਲੇ, ਆਰਾਮਦਾਇਕ ਕੱਪੜੇ ਪਹਿਨੋ।
* ਖੱਬੇ ਕਰਵਟ ਸੌਂਵੋ ਅਤੇ ਜਿਆਦਾ ਉੱਚਾ ਸਿਰਹਾਣਾ ਨਾ ਰੱਖੋ।
* ਸੌਂਦੇ ਸਮੇਂ ਪਸੰਦੀਦਾ ਮਧੁਰ ਸੰਗੀਤ ਸੁਣੋ ਜਾਂ ਕੋਈ ਪਤ੍ਰਿਕਾ ਪੜ੍ਹੋ।
* ਨਹਾ ਕੇ ਸੌਣ ਨਾਲ ਵੀ ਚੰਗੀ ਨੀਂਦ ਆਉਂਦੀ ਹੈ।
* ਕਮਰੇ ਵਿੱਚ ਲਾਈਟ ਬੰਦ ਕਰਕੇ ਸੌਂਵੋ।
* ਬਿਸਤਰੇ ਤੇ ਹਲਕੇ ਰੰਗ ਦੀਆਂ ਚਾਦਰਾਂ ਦਾ ਇਸਤੇਮਾਲ ਕਰੋ ਅਤੇ ਸਾਫ-ਸਫਾਈ ਦਾ ਧਿਆਨ ਰੱਖੋ।

ਨੀਂਦ ਦਾ ਸਾਡੇ ਕੋਲ ਕੋਈ ਦੂਜਾ ਵਿਕਲਪ ਨਹੀਂ ਹੈ। ਕੁਦਰਤ ਨੇ ਸਾਨੂੰ ਨੀਂਦ ਦਾ ਅਨਮੋਲ ਉਪਹਾਰ ਦਿੱਤਾ ਹੈ। ਇਸ ਲਈ ਅਨੀਂਦਰੇ ਨੂੰ ਗੰਭੀਰਤਾ ਨਾਲ ਲਉ ਅਤੇ ਉਸਦਾ ਕਾਰਨ ਜਾਣ ਕੇ ਉਸਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ।
ਹੋਰ ਵੀ
ਚੰਗੀ ਤਰ੍ਹਾਂ ਭੋਜਨ ਕਰੋ ਤੇ ਸਵਸਥ ਰਹੋ
ਦੂਰ ਰਹੋ ਜੰਕ ਫੂਡ ਤੋਂ
ਬੱਚਿਆਂ ਦੀ ਫਿਟਨੈਸ
ਦੰਦਾਂ ਦਾ 'ਬਲੀਚ ਟ੍ਰੀਟਮੈਂਟ'
ਸਕਾਰਾਤਮਕ ਸੋਚ ਰੱਖੋ
ਵਿਟਾਮੀਨ ਅਤੇ ਉਹਨਾਂ ਦੇ ਕੰਮ