ਬੱਚਿਆਂ ਅਤੇ ਜਵਾਨਾਂ ਵਿੱਚ ਜੰਕ ਫੂਡ ਦਾ ਸ਼ੌਕ ਸਵਾਭਾਵਿਕ ਅਤੇ ਅਤੇ ਇਸ ਨੂੰ ਸਮਾਪਤ ਕਰਨਾ ਬਹੁਤ ਮੁਸ਼ਕਿਲ ਹੈ। ਪਰ ਘੱਟ ਤੋਂ ਘੱਟ ਪ੍ਰੀਖਿਆ ਦੇ ਦਿਨਾਂ ਵਿੱਚ ਜੰਕ ਫੂਡ ਤੋਂ ਦੂਰ ਰਹਿਣ ਵਿੱਚ ਹੀ ਭਲਾਈ ਹੈ ਕਿਉਂਕਿ ਇਸ ਨਾਲ ਯਾਦ ਸ਼ਕਤੀ ਅਤੇ ਇਕਾਗਰਤਾ ਦੋਨੋਂ ਕਮਜੋਰ ਪੈ ਜਾਂਦੀਆਂ ਹਨ।
ਪ੍ਰੀਖਿਆ ਦਾ ਤਨਾਅ ਅਤੇ ਵਿਦਿਆਰਥੀਆਂ ਦਾ ਇੱਧਰ-ਉੱਧਰ ਦੀਆਂ ਚੀਜਾਂ ਖਾਂਦੇ ਰਹਿਣਾ ਕੋਈ ਨਵੀਂ ਗੱਲ ਨਹੀਂ ਹੈ। ਪ੍ਰੀਖਿਆ ਦੇ ਭੂਤ ਨਾਲ ਜੂਝ ਰਹੇ ਜਿਆਦਾਤਰ ਵਿਦਿਆਰਥੀ ਪੌਸ਼ਟਿਕ ਆਹਾਰ ਸਬੰਧੀ ਜਰੂਰਤਾਂ ਲਈ ਜਲਦਬਾਜੀ ਵਿੱਚ ਜੰਕ ਫੂਡ ਖਾਣ ਦੇ ਆਦਿ ਹੋ ਜਾਂਦੇ ਹਨ। ਪ੍ਰੀਖਿਆ ਦੇ ਕਠਿਨ ਦਿਨਾਂ ਵਿੱਚ ਆਪਣੀ ਊਰਜਾ ਨੂੰ ਬਣਾਈ ਰੱਖਣ ਲਈ ਕਈ ਵਿਦਿਆਰਥੀ ਕੌਫੀ ਅਤੇ ਕੋਲਡ ਡ੍ਰਿੰਕ ਦਾ ਸੇਵਨ ਕਰਦੇ ਹਨ, ਜਦੋਂ ਕਿ ਕਈ ਵਿਦਿਆਰਥੀ ਤਾਂ ਕੈਫੀਨ ਨਾਲ ਸਬੰਧਿਤ ਦਵਾਈਆਂ ਅਤੇ ਹੋਰ ਯਾਦ ਸ਼ਕਤੀ ਵਧਾਉਣ ਵਾਲੀਆਂ ਦਵਾਈਆਂ ਦਾ ਸੇਵਨ ਕਰਨ ਲੱਗਦੇ ਹਨ। ਇਸ ਤਰ੍ਹਾਂ ਪ੍ਰੀਖਿਆ ਦੇ ਤਨਾਅਪੂਰਨ ਸਮੇਂ ਵਿੱਚ ਪੌਸ਼ਟਿਕ ਆਹਾਰ ਨੂੰ ਨਾ ਖਾਣ ਨਾਲ ਉਹਨਾਂ ਦੀ ਯਾਦ ਕਰਨ ਦੀ ਸ਼ਕਤੀ ਅਤੇ ਵਿਹਾਰ ਤੇ ਨਕਰਾਤਮਿਕ ਪ੍ਰਭਾਵ ਪੈਂਦਾ ਹੈ।
ਇਹ ਮੰਨੀ ਹੋਈ ਗੱਲ ਹੈ ਕਿ ਊਰਜਾ ਤੇ ਇਕਾਗਰਤਾ ਦੇ ਸਤਰ ਨੂੰ ਬਣਾਈ ਰੱਖਣ ਵਿੱਚ ਕੈਫ਼ੀਨ ਦਾ ਥੋੜ੍ਹੀ ਹੀ ਦੇਰ ਲਈ ਲਾਭ ਹੁੰਦਾ ਹੈ। ਹੋਰ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਇਹ ਅਸਰ ਘੱਟ ਹੁੰਦਾ ਹੈ ਕਿ ਇਸ ਨੂੰ ਮਿੰਟਾਂ ਵਿੱਚ ਨਾਪਿਆ ਜਾ ਸਕਦਾ ਹੈ। ਜਰੂਰਤ ਤੋਂ ਜਿਆਦਾ ਕੈਫ਼ੀਨ ਦਾ ਸੇਵਨ ਕਰਨ ਨਾਲ ਚਿੜਚਿੜਾਪਣ ਵਧ ਜਾਂਦਾ ਹੈ ਅਤੇ ਇਕਾਗਰਤਾ ਵਿੱਚ ਕਮੀ ਆ ਜਾਂਦੀ ਹੈ।
ਭੋਜਨ, ਪੌਸ਼ਟਿਕਤਾ, ਪੌਸ਼ਟਿਕ ਤੱਤਾਂ ਦੀ ਕਮੀ ਤੇ ਮਨੁੱਖ ਦੀ ਦਿਮਾਗੀ ਅਵਸਥਾ ਦੇ ਵਿੱਚ ਇੱਕ ਗਹਿਰਾ ਸਬੰਧ ਹੈ। ਤਨਾਅ ਸਾਡੇ ਸਰੀਰ ਦੇ ਬਾਇਉਕੈਮੀਕਲ ਬੈਲੇਂਸ ਨੂੰ ਵਿਗਾੜਦਾ ਹੈ। ਉਦਾਹਰਨ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਤਨਾਅ ਅਤੇ ਚਿੰਤਾ ਸਾਡੇ ਸਰੀਰ ਵਿੱਚ ਪ੍ਰੋਟੀਨ, ਵਿਟਾਮਿਨ ਏ, ਸੀ ਤੇ ਕੇ ਦੇ ਸਤਰ ਨੂੰ ਘਟਾਉਂਦੇ ਹਨ। ਇਸ ਲਈ ਇਹ ਜਰੂਰੀ ਹੈ ਕਿ ਵਿਦਿਆਰਥੀ ਆਪਣੇ ਆਹਾਰ ਵਿੱਚ ਅੰਨ, ਦਾਲ, ਦੁੱਧ, ਬਾਦਾਮ, ਦੁੱਧ ਨਾਲ ਬਣੀਆਂ ਵਸਤੂਆਂ, ਅਧਿਕ ਮਾਤਰਾ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਫ਼ਲ ਅਤੇ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਵਸਾ ਅਤੇ ਸ਼ੱਕਰ ਦਾ ਸੇਵਨ ਕਰਨ।
ਕੀ ਖਾਈਏ ਅਤੇ ਕਿੰਨਾ? * 350-400 ਗ੍ਰਾਮ ਕਾਰਬੋਹਾਈਡ੍ਰੇਟ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਰੀਰ ਵਿੱਚ ਊਰਜਾ ਦਾ ਸ੍ਰੋਤ ਹੈ। ਇਸ ਵਿੱਚ ਅੰਨ, ਦਾਲ, ਕੰਦਮੂਲ ਆਦਿ ਸ਼ਾਮਿਲ ਹਨ। * ਰੋਜਾਨਾ ਦੇ ਆਹਾਰ ਵਿੱਚ ਪੌਸ਼ਟਿਕ ਤਰਲ ਪਦਾਰਥ ਦੀ ਲੈਣਾ ਚਾਹੀਦਾ ਹੈ। * ਸ਼ੱਕਰ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਅਰਥਾਤ 2 ਚਮਚ ਪ੍ਰਤੀ ਦਿਨ ਹੀ ਲੈਣੀ ਚਾਹੀਦੀ ਹੈ ਤਾਂ ਕਿ ਉੱਚ ਕੈਲੋਰੀ ਦੀ ਮਾਤਰਾ ਵਿੱਚ ਕਟੌਤੀ ਕੀਤੀ ਜਾ ਸਕੇ। * 50-70 ਗ੍ਰਾਮ ਪ੍ਰੋਟੀਨ ਲੈਣਾ ਚਾਹੀਦਾ ਹੈ। ਇਸਦੇ ਲਈ ਦਾਲ, ਫ਼ਲੀ, ਬਾਦਾਮ ਖਾ ਸਕਦੇ ਹੋ। * ਵਸਾ ਦਾ ਸੇਵਨ 35-45 ਮਿਲੀਲੀਟਰ ਤੱਕ ਹੀ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਉੱਚ ਵਸਾ ਵਾਲਾ ਜਾਂ ਜਿਆਦਾ ਤਲਿਆ ਹੋਇਆ ਭੋਜਨ ਨਹੀਂ ਖਾਣਾ ਚਾਹੀਦਾ। ਇਸ ਲਾਪਰਵਾਹੀ ਨਾਲ ਉਹਨਾਂ ਨੂੰ ਚੱਕਰ ਆਉਣਾ ਜਾਂ ਦਿਲ ਘਟਣਾ ਆਦਿ ਜਿਹੀਆਂ ਸ਼ਿਕਾਇਤਾਂ ਹੋ ਸਕਦੀਆਂ ਹਨ। * ਤਾਜੇ ਫ਼ਲ, ਸਬਜ਼ੀਆਂ ਤੇ ਜੂਸ ਨੂੰ ਆਪਣੇ ਆਹਾਰ ਵਿੱਚ ਸ਼ਾਮਿਲ ਕਰ ਲਉ ਤਾਂ ਕਿ ਸਰੀਰ ਨੂੰ ਵਿਟਾਮਿਨ ਅਤੇ ਮਿਨਰਲ ਸਹੀ ਮਾਤਰਾ ਵਿੱਚ ਮਿਲਦੇ ਰਹਿਣ।
|