ਬੱਚਿਆਂ ਦੇ ਸਵਾਸਥ ਦੇ ਪ੍ਰਤੀ ਉਂਝ ਤਾਂ ਪਾਲਕ ਬਹੁਤ ਜਾਗਰੂਕ ਹੁੰਦੇ ਹਨ ਪਰ ਉਹਨਾਂ ਨੂੰ ਕਈ ਜਰੂਰੀ ਗੱਲਾਂ ਦੀ ਜਾਣਕਾਰੀ ਨਹੀਂ ਹੁੰਦੀ। ਬੱਚੇ ਦਾ ਭਾਰ ਕਿਸ ਉਮਰ ਵਿੱਚ ਕਿੰਨਾ ਹੋਵੇ ਇਸ ਵਾਰੇ ਲੋਕਾਂ ਨੂੰ ਪਤਾ ਨਹੀਂ ਹੁੰਦਾ। ਕੇਵਲ ਪੌਸ਼ਟਿਕ ਆਹਾਰ ਦੇਣ ਨਾਲ ਹੀ ਬੱਚਾ ਫਿਟ ਰਹੇਗਾ ਅਜਿਹਾ ਨਹੀਂ ਹੈ। ਉਸ ਨੂੰ ਨਿਯਮਿਤ ਖੇਡਾਂ ਖੇਡਦੇ ਅਤੇ ਕਸਰਤ ਕਰਦੇ ਰਹਿਣ ਲਈ ਵੀ ਪ੍ਰੇਰਿਤ ਕਰਨਾ ਜਰੂਰੀ ਹੁੰਦਾ ਹੈ।
ਲੜਕਾ ਜਾਂ ਲੜਕੀ - ਇਹ ਇਸਤਰੀ-ਪੁਰਸ਼ ਦੀ ਸਿਰਫ ਛੋਟੀ ਪ੍ਰਤੀਕ੍ਰਿਤੀ ਨਹੀਂ ਹੁੰਦੇ। ਉਹਨਾਂ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ਦੀਆਂ ਕੁਝ ਖਾਸ ਗੱਲਾਂ ਹੁੰਦੀਆਂ ਹਨ। ਜੇਕਰ ਇਹਨਾਂ ਦੀ ਜਾਣਕਾਰੀ ਪਾਲਕਾਂ ਨੂੰ ਹੋਵੇ ਤਾਂ ਬੱਚਿਆਂ ਦੀ ਪਰਵਰਿਸ਼ ਜਿਆਦਾ ਸਮਝਦਾਰੀ ਨਾਲ ਕੀਤੀ ਜਾ ਸਕੇਗੀ। ਪਹਿਲਾਂ ਬੱਚੇ ਮਤਲਬ ਲੜਕਾ ਜਾਂ ਲੜਕੀ ਦਾ ਭਾਰ ਅਤੇ ਉਚਾਈ ਠੀਕ ਹੈ, ਕੀ ਦੇਖੀਏ?
ਜਨਮ ਸਮੇਂ ਸਧਾਰਨ ਤੌਰ ਤੇ ਬੱਚੇ ਦਾ ਭਾਰ ਢਾਈ ਜਾਂ ਤਿੰਨ ਕਿਲੋ ਹੁੰਦਾ ਹੈ, ਜੋ 15 ਵੇਂ ਮਹੀਨੇ ਵਿੱਚ ਬੱਚੇ ਦੇ ਭਾਰ ਤੋਂ ਦੁੱਗਣਾ ਹੋਣਾ ਚਾਹੀਦਾ ਹੈ। ਮਾਂ ਦਾ ਦੁੱਧ ਸਹੀ ਮਾਤਰਾ ਵਿੱਚ ਮਿਲਣ ਨਾਲ 5-6 ਮਹੀਨੇ ਦੇ ਬੱਚੇ ਦਾ ਭਾਰ ਦੋ ਗੁਣਾ ਹੋ ਜਾਂਦਾ ਹੈ। 6 ਮਹੀਨੇ ਪੂਰੇ ਹੋਣ ਦੇ ਨਾਲ ਹੀ ਪੂਰਕ ਆਹਾਰ ਵਿੱਚ ਲਾਪਰਵਾਹੀ ਹੋਣ ਲੱਗਦੀ ਹੈ ਜਿਸ ਕਾਰਨ ਬੱਚੇ ਦਾ ਭਾਰ ਸਾਲ ਵਿੱਚ ਜਨਮ ਤੋਂ ਤਿੰਨ ਗੁਣਾ ਹੋਣ ਦਾ ਆਨੰਦ ਬਹੁਤ ਘੱਟ ਪਾਲਕਾਂ ਦੇ ਚਿਹਰੇ ਤੇ ਨਜ਼ਰ ਆਉਂਦਾ ਹੈ।
ਪਹਿਲੇ ਜਨਮ ਦਿਨ ਦੇ ਬਾਅਦ ਭਾਰ ਵਧਣ ਦੀ ਗਤੀ ਘੱਟ ਹੋ ਜਾਂਦੀ ਹੈ। 2 ਸਾਲ ਪੂਰੇ ਹੋਣ ਤੇ ਭਾਰ ਜਨਮ ਤੋਂ ਚਾਰ ਗੁਣਾ (ਮਤਲਬ ਜਨਮ ਦੇ ਸਮੇਂ ਢਾਈ ਹੈ ਤਾਂ 2 ਸਾਲ ਵਿੱਚ 10 ਕਿਲੋ) ਤੱਕ ਵਧਿਆ ਹੁੰਦਾ ਹੈ। ਇਸਦੇ ਬਾਅਦ ਸਾਲ-ਦਰ-ਸਾਲ 1 ਕਿਲੋ ਭਾਰ ਵੱਧਦਾ ਜਾਂਦਾ ਹੈ।
ਉਚਾਈ ਜਨਮ ਦੇ ਸਮੇਂ ਜੇਕਰ ਲੰਬਾਈ 50 ਸੈਂ.ਮੀ. ਹੁੰਦੀ ਹੈ ਤਾਂ ਸਾਲ ਪੂਰਾ ਹੁੰਦੇ-ਹੁੰਦੇ ਇਹ 75 ਸੈਂ.ਮੀ. ਤੱਕ ਵਧ ਜਾਂਦੀ ਹੈ। ਜਨਮ ਦੇ ਚਾਰ ਸਾਲ ਬਾਅਦ ਉਚਾਈ ਦੋ ਗੁਣੀ (ਮਤਲਬ ਤਕਰੀਬਨ 100 ਸੈਂ.ਮੀ. ਹੋ ਜਾਂਦੀ ਹੈ)। ਬਾਅਦ ਵਿੱਚ ਇਹ ਉਚਾਈ ਹਰ ਸਾਲ 5 ਸੈਂ.ਮੀ. ਤੱਕ ਵਧਦੀ ਹੈ। ਮੁੰਡੇ ਜਾਂ ਕੁੜੀ ਦੇ ਆਹਾਰ ਵਿੱਚ ਕਮੀ ਹੋਵੇਗੀ ਤਾਂ ਭਾਰ ਤੇ ਵੀ ਅਸਰ ਹੋਵੇਗਾ। ਲੰਬੇ ਸਮੇਂ ਤੱਕ ਕੁਪੋਸ਼ਣ ਦਾ ਅਸਰ ਬੱਚੇ ਦੀ ਉਚਾਈ ਤੇ ਪੈਂਦਾ ਹੈ। ਆਇਰਨ ਦੀ ਕਮੀ ਨਾਲ ਐਨੀਮਿਆ ਹੁੰਦਾ ਹੈ।
1 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚੇ ਦੀ ਬਾਂਹ ਦਾ ਘੇਰਾ 12.5 ਸੈਂ.ਮੀ. ਤੋਂ ਘੱਟ ਹੋਵੇ ਤਾਂ ਮੰਨ ਲਉ ਕਿ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ। ਬੱਚੇ ਦਾ ਚਿਹਰਾ ਗੁਲਾਬੀ ਹੋਣ ਦੀ ਬਜਾਏ ਚਿੱਟਾ ਹੋਵੇ ਤਾਂ ਕੁਪੋਸ਼ਣ ਗ੍ਰਸਤ ਸਮਝਣਾ ਚਾਹੀਦਾ ਹੈ। ਬੁੱਲ੍ਹਾਂ ਦੇ ਕਿਨਾਰਿਆਂ ਦਾ ਵਾਰ-ਵਾਰ ਫਟਣਾ, ਜੀਭ ਅਤੇ ਮੂੰਹ ਦਾ ਪੱਕਣਾ ਇਹ ਸਾਰੀਆਂ ਬਿਮਾਰੀਆਂ ਵਿਟਾਮਿਨ ਬੀ ਦੀ ਕਮੀ ਦਾ ਕਾਰਨ ਹਨ। ਇਸੇ ਤਰ੍ਹਾਂ ਹੱਥ ਦੇ ਨਹੁੰ ਦੇ ਪਿੱਛੇ ਦੀ ਤਵਚਾ ਦਾ ਕਾਲਾ ਪੈਣਾ ਫਾਲਿਕ ਐਸਿਡ ਦੀ ਕਮੀ ਦਾ ਪਰਿਣਾਮ ਹੈ।
ਮੁੱਠੀ ਭਰ ਹਰੀਆਂ ਸਬਜ਼ੀਆਂ, ਕਚੂਮਰ, ਫ਼ਲ ਰੋਜਾਨਾ ਖਾਣ ਨਾਲ ਇਹ ਠੀਕ ਹੋ ਜਾਂਦਾ ਹੈ। ਵਧਦੀ ਉਮਰ ਵਿੱਚ ਸਰੀਰ ਨੂੰ ਫਿਟ ਰੱਖਣ ਲਈ ਪ੍ਰੋਟੀਨ, ਆਇਰਨ, ਕੈਲਸ਼ੀਅਮ, ਵਿਟਾਮਿਨਸ ਆਦਿ ਦੀ ਜਰੂਰਤ ਹੁੰਦੀ ਹੈ। ਇਸਦੀ ਕਮੀ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਵਿੱਚ ਕਮੀ ਆ ਜਾਂਦੀ ਹੈ। ਇਹਨਾਂ ਬੱਚਿਆਂ ਨੂੰ ਸਰਦੀ-ਜੁਕਾਮ ਅਤੇ ਦਸਤ ਵਾਰ-ਵਾਰ ਹੁੰਦੇ ਹਨ।
|